ਪੰਨੂ ਨੂੰ AAP ਵਿਧਾਇਕਾਂ ਦੀ ਚੇਤਾਵਨੀ, ਕਿਹਾ- ਅਸੀਂ ਮਨਾਵਾਂਗੇ ਬਾਬਾ ਸਾਹਿਬ ਦੀ ਜੈਅੰਤੀ, ਦਮ ਹੈ ਤਾਂ ਰੋਕ ਕੇ ਦਿਖਾ

ਪੰਨੂ ਨੂੰ AAP ਵਿਧਾਇਕਾਂ ਦੀ ਚੇਤਾਵਨੀ, ਕਿਹਾ- ਅਸੀਂ ਮਨਾਵਾਂਗੇ ਬਾਬਾ ਸਾਹਿਬ ਦੀ ਜੈਅੰਤੀ, ਦਮ ਹੈ ਤਾਂ ਰੋਕ ਕੇ ਦਿਖਾ

ਮਾਨਸਾ (ਵੀਓਪੀ ਬਿਊਰੋ) ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਸੂਬੇ ਵਿੱਚ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਦੇ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਪਿੱਛਲੇ ਦਿਨੀਂ ਜਦ ਵਿਦੇਸ਼ਾਂ ਵਿੱਚ ਬੈਠੇ ਅੱਤਵਾਦੀ ਗੁਰਪਤਵੰਤ ਪੰਨੂ ਨੇ ਡਾ. ਬੀ.ਆਰ. ਅੰਬੇਡਕਰ ਦੇ ਬਾਰੇ ਵਿੱਚ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ ਤਾਂ ਅਤੇ ਸੂਬੇ ਵਿੱਚ ਮਾਹੌਲ ਖਰਾਬ ਕਰ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਤਾਂ ਪੰਜਾਬ ਸਰਕਾਰ ਨੇ ਅੱਤਵਾਦੀ ਗੁਰਪਤਵੰਤ ਪੰਨੂ ਵਰਗੇ ਅਨਸਰਾਂ ਨੂੰ ਚੇਤਾਵਨੀ ਦੇ ਕੇ ਸੁਧਰ ਜਾਣ ਲਈ ਕਿਹਾ ਸੀ।

ਅੱਜ ਮਾਨਸਾ ਦੇ ਰੈਸਟ ਹਾਊਸ ਵਿਖੇ ਮਾਨਸਾ ਬੁਢਲਾਡਾ ਤੇ ਸਰਦੂਲਗੜ੍ਹ ਦੇ ਵਿਧਾਇਕ ਇਕੱਠੇ ਹੋਏ ਅਤੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਦਿੱਤੇ ਬਿਆਨ ਦੀ ਨਿਖੇਧੀ ਕੀਤੀ। ਇਸ ਦੌਰਾਨ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਉਹ ਬਾਬਾ ਭੀਮ ਰਾਓ ਅੰਬੇਦਕਰ ਦੇ ਬੁੱਤ ਨੂੰ ਤੁੜਵਾਉਣਗੇ ਉਸ ਉੱਪਰ ਮਾਨਸਾ ਦੇ ਵਿਧਾਇਕਾਂ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਕਦੇ ਵੀ ਨਹੀਂ ਹੋਣ ਦੇਵਾਂਗੇ ਜੇਕਰ ਸਾਡੇ ਸਤਿਕਾਰਯੋਗ ਬਾਬਾ ਭੀਮ ਰਾਓ ਅੰਬੇਡਕਰ ਉੱਪਰ ਕੋਈ ਉਂਗਲੀ ਚੁੱਕੇਗਾ ਤਾਂ ਅਸੀਂ ਤੋੜਨਾ ਵੀ ਜਾਣਦੇ ਹਾਂ।

ਉਹਨਾਂ ਕਿਹਾ ਕਿ ਅਸੀਂ ਉਸ ਬਿਆਨ ਦੀ ਨਿਖੇਧੀ ਕਰਦੇ ਹਾਂ ਅਤੇ ਗੁਰਪਤਵੰਤ ਸਿੰਘ ਚਾਹੁੰਦੇ ਹਾਂ ਕਿ ਪੰਜਾਬ ਵਿੱਚ 14 ਅਪ੍ਰੈਲ ਨੂੰ ਹਰ ਜਿਲ੍ਹੇ ਪੱਧਰੀ ਜਨਮ ਦਿਹਾੜੇ ਮਨਾਏ ਜਾਣਗੇ ਜੇਕਰ ਕੋਈ ਉਸ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰੇਗਾ ਤਾਂ ਅਸੀਂ ਉਸਨੂੰ ਨਹੀਂ ਬਖਸ਼ਾਂਗੇ।

error: Content is protected !!