ਪੰਜਾਬ ਪੁਲਿਸ ਨੇ ਦੇਰ ਰਾਤ ਕੀਤਾ ਐਨ+ਕਾਊਂਟਰ, ਗੈਂ+ਗਸਟਰ ਦੇ ਮਾਰੀ ਗੋ+ਲੀ

ਪੰਜਾਬ ਪੁਲਿਸ ਨੇ ਦੇਰ ਰਾਤ ਕੀਤਾ ਐਨ+ਕਾਊਂਟਰ, ਗੈਂ+ਗਸਟਰ ਦੇ ਮਾਰੀ ਗੋ+ਲੀ

ਵੀਓਪੀ ਬਿਊਰੋ – Punjab police encounter ਤਰਨ ਤਾਰਨ ਵਿੱਚ ਆਏ ਦਿਨ ਹੀ ਗੈਂਗਸਟਰਵਾਦ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਪਰ ਪੰਜਾਬ ਪੁਲਿਸ ਵੀ ਪੂਰੀ ਤਰਹਾਂ ਸਤਰਕ ਨਜ਼ਰ ਆ ਰਹੀ ਹੈ। ਜਿਸ ਦੇ ਚਲਦਿਆਂ ਤਰਨ ਤਾਰਨ ‘ਚ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ਪੱਟੀ ਦੇ ਸਰਿਹਾਲੀ ਮੰਡ ( ਠੱਕਰਪੁਰਾ) ਇਲਾਕੇ ਵਿੱਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁੱਠਭੇੜ ਹੋਈ, ਜਿਸ ਵਿੱਚ ਮੁੱਠਭੇੜ ਦੌਰਾਨ ਪੁਲਿਸ ਵੱਲੋਂ ਚਲਾਈ ਗਈ ਗੋਲੀ ਨਾਲ ਗੈਂਗਸਟਰ ਪ੍ਰਭ ਦਾਸਵਾਲ ਦਾ ਗੁਰੂ ਕਾਗਬਰੀ ਰੂਪ ਵਿੱਚ ਜ਼ਖਮੀ ਹੋ ਗਿਆ ਹੈ।

ਬਦਮਾਸ਼ ਨੂੰ ਇਲਾਜ ਲਈ ਸਿਵਲ ਹਸਪਤਾਲ ਪੱਟੀ ਵਿਖੇ ਇਲਾਜ ਲਈ ਭੇਜ ਦਿੱਤਾ ਹੈ। ਮੌਕੇ ‘ਤੇ ਪਹੁੰਚੇ ਡੀਐੱਸਪੀ ਲਵਤੇਜ ਸੈਣੀ ਨੇ ਦੱਸਿਆ ਕੀ ਪੁਲਿਸ ਨੂੰ ਖੁਫੀਆ ਇਨਫੋਰਮੇਸ਼ਨ ਮਿਲੀ ਸੀ ਕਿ ਗੈਂਗਸਟਰ ਪ੍ਰਭ ਦਾਸੂਵਾਲ ਦਾ ਗੁਰਗਾ ਸਰਾਲੀ ਮੰਡ ਇਲਾਕੇ ਤੋਂ ਪੱਟੀ ਵੱਲ ਨੂੰ ਜਾ ਰਿਹਾ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸਦਾ ਪਿੱਛਾ ਕੀਤਾ ਗਿਆ ਤਾਂ ਇਸ ਦੌਰਾਨ ਉਕਤ ਗੈਂਗਸਟਰ ਵੱਲੋਂ ਪੁਲਿਸ ‘ਤੇ ਗੋਲੀਆਂ ਚਲਾਈਆਂ ਗਈਆਂ ਤਾਂ ਜਦੋਂ ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਗੋਲੀ ਚਲਾਈ ਤਾਂ ਉਥੇ ਗੈਂਗਸਟਰ ਦੇ ਲੱਤ ਵਿੱਚ ਗੋਲੀ ਲੱਗੀ।

ਇਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਗ੍ਰਿਫਤਾਰ ਕਰਨ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। ਡੀਐੱਸਪੀ ਲਵਤੇਜ ਸੈਣੀ ਨੇ ਕਿਹਾ ਕਿ ਮੁਕਤ ਗੁਰਗੇ ਵੱਲੋਂ ਗੈਂਗਸਟਰ ਪ੍ਰਭ ਦਾਸੂਵਾਲ ਦੇ ਕਹਿਣ ਉੱਪਰ ਪੱਟੀ ਦੇ ਰਹਿਣ ਵਾਲੇ ਵਕੀਲ ਖਿਮ ਕਰਨ ਦੇ ਪੈਟਰੋਲ ਪੰਪ ਅਤੇ ਦਾਸੂਵਾਲ ਦੇ ਸੈਂਟ ਕਬੀਰ ਸਕੂਲ ਦੇ ਬਾਹਰ ਗੋਲੀਆਂ ਚਲਾਉਣ ਦੀ ਘਟਨਾ ਨੂੰ ਉਕਤ ਗੁਰਗੇ ਵੱਲੋਂ ਅੰਜਾਮ ਦਿੱਤਾ ਗਿਆ ਸੀ। ਮੁਲਜ਼ਮ ਦੀ ਪਹਿਚਾਨ ਹਰਿੰਦਰ ਸਿੰਘ ਵਜੋਂ ਹੋਈ।

error: Content is protected !!