ਵਿਸਾਖੀ ਮੇਲੇ ਦੌਰਾਨ ਲਾਏ ਟੈਂਟ ਦੇ ਖੰਭਿਆਂ ‘ਚ ਆਇਆ ਕਰੰਟ, ਇੱਕ ਦੀ ਮੌ+ਤ

ਵਿਸਾਖੀ ਮੇਲੇ ਦੌਰਾਨ ਲਾਏ ਟੈਂਟ ਦੇ ਖੰਭਿਆਂ ‘ਚ ਆਇਆ ਕਰੰਟ, ਇੱਕ ਦੀ ਮੌ+ਤ

The dead man’s body. Focus on hand

ਬਠਿੰਡਾ (ਵੀਓਪੀ ਬਿਊਰੋ) ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵਿਸਾਖੀ ਜੋੜ ਮੇਲਾ ਚੱਲ ਰਿਹਾ ਸੀ ਤਾਂ ਇਸੇ ਦੌਰਾਨ ਵਾਪਰੇ ਇੱਕ ਦਰਦਨਾਕ ਹਾਦਸੇ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ। ਜਾਣਕਾਰੀ ਮੁਤਾਬਕ ਤਖਤ ਸਾਹਿਬ ਅੱਗੇ ਲਗਾਏ ਟੈਂਟ ਦੇ ਖੰਭਿਆਂ ਵਿੱਚ ਕਰੰਟ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਸੇ ਦੇ ਨਾਲ ਹੀ ਦੋ ਵਿਅਕਤੀ ਜ਼ਖਮੀ ਹੋ ਗਏ।

ਇਸ ਸਬੰਧੀ ਕਰੰਟ ਲੱਗਣ ਕਾਰਨ ਜ਼ਖਮੀ ਹੋਏ ਵਿਅਕਤੀ ਨੇ ਦੱਸਿਆ ਕਿ ਮੇਲੇ ‘ਚ ਲੋਹੇ ਦੇ ਖੰਭਿਆਂ ‘ਤੇ ਪੱਖੇ ਲਾਏ ਹੋਏ ਸਨ ਕਿ ਇਸੇ ਦੌਰਾਨ ਇੱਕ ਖੰਭੇ ‘ਚ ਕਰੰਟ ਆ ਗਿਆ। ਇਸ ਦੌਰਾਨ ਮੌਕੇ ‘ਤੇ ਕਾਫੀ ਭਗਦੜ ਮੱਚ ਗਈ ਜਿਸਦੀ ਚਪੇਟ ਚ ਤਿੰਨ ਸ਼ਰਧਾਲੂ ਆ ਗਏ।

ਹਾਦਸੇ ਤੋਂ ਬਾਅਦ ਤਿੰਨਾਂ ਨੂੰ ਤੁਰੰਤ ਸਿਵਲ ਹਸਪਤਾਲ ਤਲਵੰਡੀ ਸਾਬੋ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਇੱਕ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂਕਿ ਦੋ ਸਿਵਲ ਹਸਪਤਾਲ ਚ ਜ਼ੇਰੇ ਇਲਾਜ਼ ਹਨ। ਹਸਪਤਾਲ ਵਿੱਚ ਉਨਾਂ ਦਾ ਇਲਾਜ ਕਰ ਰਹੀ ਡਾਕਟਰ ਨੇ ਦੱਸਿਆ ਕਿ ਸਾਡੇ ਕੋਲ ਕਰੰਟ ਨਾਲ ਪੀੜਤ ਤਿੰਨ ਵਿਅਕਤੀ ਆਏ ਸਨ ਜਿਨਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ।

ਮ੍ਰਿਤਕ ਦੀ ਪਛਾਣ ਭਿੰਦਰ ਸਿੰਘ ਵਾਸੀ ਪਿੰਡ ਸੂਰਤੀਆ ਜਿਲ੍ਹਾ ਸਿਰਸਾ ਹਰਿਆਣਾ ਵਜੋਂ ਹੋਈ ਹੈ ਜਦੋਂਕਿ ਜਖਮੀਆਂ ਦੀ ਪਛਾਣ ਸੱਤਪਾਲ ਸਿੰਘ ਅਤੇ ਕੁਲਵੀਰ ਸਿੰਘ ਵਾਸੀ ਪਿੰਡ ਜਖੇਪਲ ਜਿਲ੍ਹਾ ਸੰਗਰੂਰ ਵਜੋਂ ਹੋਈ ਹੈ।

error: Content is protected !!