ਪੁਲਿਸ ਨੇ ਬਾਜਵਾ ਨੂੰ ਬੁਲਾਇਆ ਥਾਣੇ, ਬੰਬ ਵਾਲੇ ਬਿਆਨ ‘ਤੇ ਕਰੇਗੀ ਪੁੱਛਗਿੱਛ

ਪੁਲਿਸ ਨੇ ਬਾਜਵਾ ਨੂੰ ਬੁਲਾਇਆ ਥਾਣੇ, ਬੰਬ ਵਾਲੇ ਬਿਆਨ ‘ਤੇ ਕਰੇਗੀ ਪੁੱਛਗਿੱਛ

ਚੰਡੀਗੜ੍ਹ (ਵੀਓਪੀ ਬਿਊਰੋ) ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਦੇ ਬੰਬ ਵਾਲੇ ਬਿਆਨ ਨੇ ਕੱਲ ਵਿਸਾਖੀ ਵਾਲੇ ਦਿਨ ਪੰਜਾਬ ਦੀ ਸਿਆਸਤ ਨੂੰ ਗਰਮ ਕਰ ਦਿੱਤਾ ਸੀ। ਬਾਜਵਾ ਨੇ ਕਿਹਾ ਸੀ ਕਿ ਪੰਜਾਬ ਵਿੱਚ 50 ਬੰਬ ਪਹੁੰਚ ਚੁੱਕੇ ਹਨ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਜਵਾ ਦੇ ਇਸ ਬਿਆਨ ‘ਤੇ ਪੁਲਿਸ ਨੂੰ ਕਾਰਵਾਈ ਦੇ ਆਦੇਸ਼ ਦਿੱਤੇ ਸਨ ਅਤੇ ਪੁਲਿਸ ਨੇ ਮਾਮਲੇ ‘ਤੇ ਕਾਰਵਾਈ ਕਰਦਿਆਂ ਬਾਜਵਾ ਦੇ ਖਿਲਾਫ਼ FIR ਦਰਜ ਕਰ ਲਈ ਹੈ ਅਤੇ ਅਗਲੀ ਪੁੱਛਗਿੱਛ ਲਈ ਅੱਜ 12 ਵਜੇ ਥਾਣੇ ਬੁਲਾਇਆ ਹੈ।

ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੂੰ ਜਵਾਬ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ‘ਕੀ ਅੱਤਵਾਦੀ ਬਾਜਵਾ ਨੂੰ ਸਿੱਧੇ ਫ਼ੋਨ ਕਰ ਰਹੇ ਨੇ, ਇਹ ਬੰਬਾਂ ਦੀ ਜਾਣਕਾਰੀ ਬਾਜਵਾ ਕੋਲ ਕਿੱਥੋਂ ਆਈ ਹੈ, ਕੀ ਬਾਜਵਾ ਹੁਣ ਤੱਕ ਇਹ ਜਾਣਕਾਰੀ ਛੁਪਾ ਕੇ ਬੰਬ ਦੇ ਫਟਣ ਦੀ ਉਡੀਕ ਕਰ ਰਹੇ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਸਖਤੀ ਨਾਲ ਕਿਹਾ ਕਿ ਇਸ ਤਰ੍ਹਾਂ ਦੇ ਬਿਆਨਾਂ ਦੇ ਨਾਲ ਪੰਜਾਬ ‘ਚ ਦਹਸ਼ਿਤ ਫੈਲਾਊਣ ਦੀ ਕੰਮ ਕੀਤਾ ਜਾ ਰਿਹਾ ਹੈ।

ਇਸ ਸਾਰੇ ਮਾਮਲੇ ਨੇ ਇੰਨਾ ਤੂਲ ਫੜਿਆ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਿੱਕ ਠੋਕ ਕੇ ਬਾਜਵਾ ਦੇ ਬਿਆਨ ਦੀ ਹਮਾਇਤ ਕੀਤੀ। ਰਾਜਾ ਵੜਿੰਗ ਨੇ ਕਿਹਾ ਕਿ ਪੁਲਿਸ ਦੇ ਡਰ ਨਾਲ ਅਸੀਂ ਚੁੱਪ ਕਰ ਕੇ ਨਹੀਂ ਬੈਠਾਂਗੇ ਅਤੇ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਖੜ੍ਹੇ ਹਾਂ। ਜੇਕਰ ਬਾਜਵਾ ਨੂੰ ਕੋਈ ਆਂਚ ਆਈ ਤਾਂ ਉਹ ਇੱਟ ਨਾਲ ਇੱਟ ਖੜਕਾ ਦੇਣਗੇ।

error: Content is protected !!