ਪਿੰਡ ‘ਚ ਹੀ ਸੀ ਕੁੜੀ ਨਾਲ ਚੱਕਰ, ਅਗਲਿਆਂ ਨੇ ਕੁੱਟਿਆ ਤਾਂ ਕਰ ਲਈ ਖੁਦਕੁਸ਼ੀ

ਪਿੰਡ ‘ਚ ਹੀ ਸੀ ਕੁੜੀ ਨਾਲ ਚੱਕਰ, ਅਗਲਿਆਂ ਨੇ ਕੁੱਟਿਆ ਤਾਂ ਕਰ ਲਈ ਖੁਦਕੁਸ਼ੀ

ਵੀਓਪੀ ਬਿਊਰੋ – ਗੁਰਦਾਸਪੁਰ ਦੇ ਪਿੰਡ ਪਾਹੜਾ ਵਿੱਚ ਚਾਰ ਭੈਣਾਂ ਦੇ ਇਕਲੌਤੇ ਭਰਾ ਨੇ ਜ਼ਹਿਰੀਲੀ ਦਵਾਈ ਨਿਗਲ਼ ਕੇ ਆਤਮਹੱਤਿਆ ਕਰ ਲਈ। ਪਰਿਵਾਰ ਦੇ ਕਹਿਣ ਮੁਤਾਬਿਕ ਉਹਨਾਂ ਦੇ ਬੇਟੇ ਸਰਵਨ ਕੁਮਾਰ ਦੀ ਪਿੰਡ ਦੀ ਹੀ ਇੱਕ ਲੜਕੀ ਨਾਲ ਸੰਬੰਧ ਸਨ ਇਸ ਬਾਰੇ ਜਦੋਂ ਲੜਕੀ ਦੇ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਘਰ ਅੰਦਰ ਦਾਖਿਲ ਹੋਕੇ ਸਾਰੇ ਪਰਿਵਾਰ ਦੀ ਮਾਰ ਕੁਟਾਈ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਇਸ ਕਰਕੇ ਉਹਨਾਂ ਦੇ ਪੁੱਤਰ ਨੇ ਡਰ ਦੇ ਨਾਲ ਹੀ ਜ਼ਹਿਰੀਲੀ ਦਵਾਈ ਨਿਗਲ ਕੇ ਆਤਮਹਤਿਆ ਕਰ ਲਈ ਹੈ। ਪੀੜਤ ਪਰਿਵਾਰ ਨੇ ਮੰਗ ਕੀਤੀ ਲੜਕੀ ਪਰਿਵਾਰ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ।

ਇਸ ਮਾਮਲੇ ਸੰਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਕੋਈ ਵੀ ਪੁਲਿਸ ਅਧਿਕਾਰੀ ਕੈਮਰੇ ਅੱਗੇ ਬੋਲਣ ਤਿਆਰ ਨਹੀਂ ਹੈ।

error: Content is protected !!