Canada ‘ਚ ਪੰਜਾਬੀ ਕੁੜੀ ਦਾ ਕ+ਤਲ

Canada ‘ਚ ਪੰਜਾਬੀ ਕੁੜੀ ਦਾ ਕ+ਤਲ

ਵੀਓਪੀ ਬਿਊਰੋ- ਕੈਨੇਡਾ ਤੋਂ ਪੰਜਾਬ ਦੇ ਲਈ ਇੱਕ ਬੇਹੱਦ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਇੱਥੇ ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਧੂੰਦਾ ਦੀ ਵਸਨੀਕ ਹਰਸਿਮਰਤ ਕੌਰ ਰੰਧਾਵਾ ਦਾ ਕੈਨੇਡਾ ਦਾ ਕਤਲ ਕਰ ਦਿੱਤਾ ਗਿਆ।

ਕੁੜੀ ਦੀ ਉਮਰ ਤਕਰੀਬਨ 21 ਸਾਲ ਦੀ ਲੜਕੀ ਦਾ ਕੈਨੇਡਾ ਵਿੱਚ ਗੋਲੀਆਂ ਲੱਗਣ ਕਾਰਨ ਮੌਤ ਮੀਡੀਆਂ ਨਾਲ ਗੱਲਬਾਤ ਕਰਦੇ ਹੋਏ ਲੜਕੀ ਦੇ ਪਰਿਵਾਰਕ ਨੇ ਦੱਸਿਆ ਕਿ ਸਾਡੀ ਲੜਕੀ ਲਗਭਗ ਦੋ ਸਾਲ ਪਹਿਲਾਂ ਹੀ ਕੈਨੇਡਾ ਵਿੱਚ ਪੜ੍ਹਾਈ ਕਰਨ ਲਈ ਗਈ ਸੀ, ਜੋ ਕਿ ਰੋਜ਼ਾਨਾ ਦੀ ਤਰ੍ਹਾਂ ਘਰੋਂ ਪੜ੍ਹਨ ਜਾ ਰਹੀ ਸੀ।

ਉਹਨਾਂ ਦੱਸਿਆ ਕਿ ਉਥੇ ਕੋਈ ਦੋ ਗੁੱਟਾਂ ਵਿੱਚ ਲੜਾਈ ਦੌਰਾਨ ਗੋਲੀ ਬਾਰੀ ਕੀਤੀ ਜਾ ਰਹੀ ਸੀ ਤਾਂ ਅਚਾਨਕ ਸਾਡੀ ਲੜਕੀ ਨੂੰ ਗੋਲੀ ਲੱਗ ਗਈ, ਜਿਸ ਨਾਲ ਇਸ ਦੀ ਮੌਤ ਹੋ ਗਈ ਲੜਕੀ ਦੇ ਪਰਿਵਾਰ ਮੈਬਰਾਂ ਨੇ ਲੜਕੀ ਦੀ ਡੈੱਡਬੋਡੀ ਵਾਪਸ ਘਰ ਲਿਆਉਣ ਲਈ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਹੈ। ਇਸ ਮੰਦਭਾਗੀ ਖਬਰ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

error: Content is protected !!