ਜੰਗ ਵਾਲੇ ਹਥਿਆਰ ਲੈ ਕੇ ਘੁੰਮਦੇ 9 ਜਣੇ ਜਲੰਧਰ ਪੁਲਿਸ ਨੇ ਫੜੇ, ਇਕ ਬੱਚਾ ਵੀ

ਜੰਗ ਵਾਲੇ ਹਥਿਆਰ ਲੈ ਕੇ ਘੁੰਮਦੇ 9 ਜਣੇ ਜਲੰਧਰ ਪੁਲਿਸ ਨੇ ਫੜੇ, ਇਕ ਬੱਚਾ ਵੀ

ਵੀਓਪੀ ਬਿਊਰੋ – ਜਲੰਧਰ ਕਾਊਂਟਰ ਇੰਟੈਲੀਜੈਂਸ ਵੱਲੋਂ ਰਾਕੇਟ ਲਾਂਚਰ ਅਤੇ ਹੋਰ ਘਾਤਕ ਹਥਿਆਰ ਬਰਾਮਦ ਕੀਤੇ ਹਨ। ਪੁਲਿਸ ਨੇ ਮਾਮਲੇ ਵਿੱਚ ਇੱਕ ਨਾਬਾਲਗ ਸਮੇਤ ਕੁੱਲ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਮੁਲਜ਼ਮਾਂ ਤੋਂ ਇੱਕ ਆਰਪੀਜੀ ਰਾਕੇਟ ਲਾਂਚਰ, ਦੋ ਪਿਸਤੌਲ, 10 ਕਾਰਤੂਸ ਤੇ ਤਿੰਨ ਵਾਹਨ ਬਰਾਮਦ ਕੀਤੇ ਗਏ ਹਨ। Punjab, crime, jalandhar, news

ਉਕਤ ਮਾਮਲੇ ਵਿੱਚ ਕਾਊਂਟਰ ਇੰਟੈਲੀਜੈਂਸ ਨੇ ਯੂਏਪੀਏ ਅਤੇ ਵਿਸਫੋਟਕ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਜਲੰਧਰ ਕਾਊਂਟਰ ਇੰਟੈਲੀਜੈਂਸ ਟੀਮ ਨੇ ਪਿਛਲੇ ਐਤਵਾਰ ਨੂੰ ਚਾਰ ਮੁਲਜ਼ਮਾਂ ਨੂੰ ਰਾਕੇਟ ਲਾਂਚਰ ਸਮੇਤ ਗ੍ਰਿਫ਼ਤਾਰ ਕੀਤਾ ਸੀ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਅੱਜ ਟਵੀਟ ਕਰਕੇ ਇਸ ਮਾਮਲੇ ਦੀ ਪੁਸ਼ਟੀ ਕੀਤੀ ਹੈ।

ਡੀਜੀਪੀ ਨੇ ਟਵੀਟ ਕੀਤਾ ਹੈ ਕਿ ਕਾਊਂਟਰ ਇੰਟੈਲੀਜੈਂਸ ਟੀਮ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਗਠਜੋੜ ਨੂੰ ਤੋੜਿਆ ਹੈ ਅਤੇ ਇੱਕ ਨਾਬਾਲਗ ਸਮੇਤ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਡੀਜੀਪੀ ਨੇ ਕਿਹਾ ਕਿ ਗੁਰਦਾਸਪੁਰ ਦਾ ਰਹਿਣ ਵਾਲਾ ਜਸਵਿੰਦਰ ਉਰਫ਼ ਮਨੂ ਯੂਨਾਨ ਤੋਂ ਗੈਂਗ ਚਲਾ ਰਿਹਾ ਸੀ, ਪਾਕਿਸਤਾਨ ਵਿੱਚ ਰਹਿਣ ਵਾਲਾ ਹਰਵਿੰਦਰ ਸਿੰਘ ਰਿੰਦਾ ਇਸ ਕੜੀ ਦਾ ਦੋਸ਼ੀ ਹੈ।

error: Content is protected !!