ਅੰਮ੍ਰਿਤਸਰ ‘ਚ ਐਨਕਾਉਂਟਰ, ਪੁਲਿਸ ‘ਤੇ ਕਰ ਰਿਹਾ ਸੀ ਫਾਇਰਿੰਗ, ਜਵਾਬੀ ਕਾਰਵਾਈ ‘ਚ ਹੋਇਆ ਜ਼ਖਮੀ

ਅੰਮ੍ਰਿਤਸਰ ‘ਚ ਐਨਕਾਉਂਟਰ, ਪੁਲਿਸ ‘ਤੇ ਕਰ ਰਿਹਾ ਸੀ ਫਾਇਰਿੰਗ, ਜਵਾਬੀ ਕਾਰਵਾਈ ‘ਚ ਹੋਇਆ ਜ਼ਖਮੀ

ਅੰਮ੍ਰਿਤਸਰ (ਵੀਓਪੀ ਬਿਊਰੋ) ਥਾਣਾ ਮਹਿਤਾ ਦੀ ਪੁਲਿਸ ਵੱਲੋਂ ਫਾਇਰਿੰਗ ਕੇਸ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਇੱਕ ਮੁਲਜ਼ਮ ਕੋਲੋਂ ਰਿਕਵਰੀ ਕਰਨ ਦੌਰਾਨ ਉਸਦਾ ਐਨਕਾਊਂਟਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਉਕਤ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਬੀਤੀ 13 ਫਰਵਰੀ 2025 ਨੂੰ ਮਹਿਤਾ ਦੇ ਵਿੱਚ ਮੇਜਰ ਸਪੇਅਰ ਪਾਰਟ ਦੀ ਦੁਕਾਨ ਉੱਤੇ ਫਾਇਰਿੰਗ ਕਰਨ ਦੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਮੁਕਦਮਾ ਨੰਬਰ 11 ਦਰਜ ਕਰਕੇ ਤਿੰਨ ਕਥਿਤ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਸੀ।

ਇਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਪਹਿਲਾਂ ਹੀ ਦੋ ਕਥਿਤ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਪਰ ਫਿਲਹਾਲ ਮੁੱਖ ਮੁਲਜ਼ਮ ਜਰਮਨਜੀਤ ਸਿੰਘ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸੀ ਜਿਸ ਨੂੰ ਬੀਤੀ 22 ਅਪ੍ਰਲ ਨੂੰ ਥਾਣਾ ਮਹਿਤਾ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਪੁੱਛ ਪੜਤਾਲ ਕੀਤੀ ਜਾ ਰਹੀ ਸੀ।

ਐੱਸਐੱਚਓ ਮਹਿਤਾ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਜਰਮਨਜੀਤ ਸਿੰਘ ਨੂੰ ਪੁਲਿਸ ਰਿਕਵਰੀ ਦੇ ਲਈ ਪਿੰਡ ਅਰਜਨ ਮਾਂਗਾ ਨੇੜੇ 22 ਮੀਲ ਸੂਏ ਕੋਲੇ ਲੈ ਕੇ ਗਈ ਸੀ। ਜਿੱਥੇ ਮੁਲਜਮ ਨੇ ਰਿਕਵਰੀ ਕਰਵਾਉਣ ਦੌਰਾਨ ਬਰਾਮਦ ਪਿਸਟਲ ਨਾਲ ਪੁਲਿਸ ਪਾਰਟੀ ਉੱਤੇ ਫਾਇਰ ਕੀਤਾ। ਇਸ ਦੇ ਦੌਰਾਨ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕਰਦੇ ਹੋਏ ਕਥਿਤ ਮੁਲਜ਼ਮ ਤੇ ਚਲਾਈ ਗਈ ਗੋਲੀ ਦੌਰਾਨ ਉਹ ਲੱਤ ਵਿੱਚ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਪੁਲਿਸ ਪਾਰਟੀ ਵੱਲੋਂ ਕਥਿਤ ਮੁਲਜ਼ਮ ਦੇ ਕੋਲੋਂ ਇੱਕ ਲੋਡਡ ਗਲੋਕ ਪਿਸਟਲ ਬਰਾਮਦ ਕੀਤਾ ਗਿਆ ਹੈ ਅਤੇ ਇਲਾਜ ਦੇ ਲਈ ਉਸਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦਾਖਿਲ ਕਰਵਾ ਦਿੱਤਾ ਗਿਆ ਹੈ।

error: Content is protected !!