ਪੰਜਾਬ ਸਰਕਾਰ ਨੇ ਸਸਮੈਂਡ ਕੀਤੇ ਵਿਜੀਲੈਂਸ ਚੀਫ, ਏਆਈਜੀ ਅਤੇ ਐੱਸਐੱਸਪੀ 

ਪੰਜਾਬ ਸਰਕਾਰ ਨੇ ਸਸਮੈਂਡ ਕੀਤੇ ਵਿਜੀਲੈਂਸ ਚੀਫ, ਏਆਈਜੀ ਅਤੇ ਐੱਸਐੱਸਪੀ

ਵੀਓਪੀ ਬਿਊਰੋ -ਭ੍ਰਿਸ਼ਟਾਚਾਰ ਦੇ ਖਿਲਾਫ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕਰਦੇ ਹੋਏ ਵੱਡੇ ਅਧਿਕਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ। ਪੰਜਾਬ ਸਰਕਾਰ ਨੇ ਡਰਾਈਵਿੰਗ ਲਾਇਸੈਂਸ ਘੁਟਾਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ। ਇਸ ਦੌਰਾਨ ਪੰਜਾਬ ਸਰਕਾਰ ਨੇ ਪੰਜਾਬ ਵਿਜੀਲੈਂਸ ਮੁਖੀ ਸੁਰਿੰਦਰ ਪਾਲ ਸਿੰਘ ਪਰਮਾਰ ਨੂੰ ਮੁਅੱਤਲ ਕਰ ਦਿੱਤਾ ਹੈ।

ਇਸੇ ਦੇ ਨਾਲ ਹੀ ਏਆਈਜੀ ਅਤੇ ਐੱਸਐੱਸਪੀ ਵਿਜੀਲੈਂਸ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਸੀਐੱਮ ਭਗਵੰਤ ਮਾਨ ਸਪੱਸ਼ਟ ਕਰ ਚੁੱਕੇ ਹਨ ਕਿ ਜੋ ਵੀ ਭ੍ਰਿਸ਼ਟਾਂ ਨੂੰ ਬਚਾਉਂਦਾ ਹੈ, ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਕਾਰਵਾਈ ਅੱਜ ਹੀ ਕੀਤੀ ਗਈ ਹੈ।

error: Content is protected !!