ਜਲਾਲਾਬਾਦ ‘ਚ ਐਨਕਾਊਂਟਰ, ਬਦਮਾਸ਼ ਦੇ ਗੋਡੇ ‘ਚ ਲੱਗੀ ਗੋਲੀ

ਜਲਾਲਾਬਾਦ ‘ਚ ਐਨਕਾਊਂਟਰ, ਬਦਮਾਸ਼ ਦੇ ਗੋਡੇ ‘ਚ ਲੱਗੀ ਗੋਲੀ

ਵੀਓਪੀ ਬਿਊਰੋ- ਫਾਜ਼ਿਲਕਾ ਦੇ ਜਲਾਲਾਬਾਦ ਵਿੱਚ ਪੁਲਿਸ ਵੱਲੋਂ ਐਨਕਾਊਂਟਰ ਦੀ ਖਬਰ ਸਾਹਮਣੇ ਆਈ ਹੈ। ਜਲਾਲਾਬਾਦ ਦੇ ਮੰਨੇ ਵਾਲ ਬਾਈ ਪਾਸ ਰਿੰਗ ਰੋਡ ‘ਤੇ ਮੋਟਰਸਾਈਕਲ ਸਵਾਰ ਇੱਕ ਸ਼ਖਸ ਵੱਲੋਂ ਪੁਲਿਸ ‘ਤੇ ਕੀਤੇ ਗਏ ਤਿੰਨ ਫਾਇਰ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਪੰਜ ਫਾਇਰ ਕੀਤੇ, ਜਿਸ ਦੇ ਵਿੱਚ ਇੱਕ ਉਸਦੇ ਗੋਡੇ ‘ਤੇ ਲੱਗਾ।

ਪੁਲਿਸ ਨੇ ਦੱਸਿਆ ਕਿ ਉਕਤ ਸ਼ਖਸ ਪਿੰਡ ਬਾਦਲ ਕੇ ਦਾ ਰਹਿਣ ਵਾਲਾ ਅਤੇ ਜਲਾਲਾਬਾਦ ਦੇ ਗੋਬਿੰਦ ਨਗਰੀ ਵਿਖੇ ਇਸ ਦੇ ਵੱਲੋਂ ਇੱਕ ਘਰ ਦੇ ਵਿੱਚ ਵੜ ਲੜਾਈ ਝਗੜਾ ਕੀਤਾ ਗਿਆ ਅਤੇ ਫਾਇਰ ਕੀਤੇ ਗਏ, ਜਿਸ ਦੀ ਸੂਚਨਾ ਮਿਲਣ ‘ਤੇ ਪੁਲਿਸ ਦੇ ਵੱਲੋਂ ਇਸ ਦਾ ਪਿੱਛਾ ਕੀਤਾ ਗਿਆ ਅਤੇ ਪੁਲਿਸ ਅਤੇ ਸੀਆਈਏ ਸਟਾਫ ਦੇ ਵੱਲੋਂ ਸਾਂਝੇ ਤੌਰ ਤੇ ਜਦ ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਨੇ ਪੁਲਿਸ ਤੇ ਫਾਇਰ ਕਰ ਦਿੱਤਾ ਗਿਆ।

ਇਸ ਸ਼ਖਸ ਦੇ ਵੱਲੋਂ ਤਿੰਨ ਫਾਇਰ ਕੀਤੇ ਗਏ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਪੰਜ ਫਾਇਰ ਕੀਤੇ, ਜਿਸ ਦੇ ਵਿੱਚ ਇੱਕ ਇਸ ਦੇ ਗੋਡੇ ‘ਤੇ ਲੱਗਾ ਤੇ ਜ਼ਖਮੀ ਹੋ ਗਿਆ। ਫਿਲਹਾਲ ਇਸ ਨੂੰ ਪੁਲਿਸ ਦੇ ਵੱਲੋਂ ਇਲਾਜ ਲਈ ਲਿਜਾਇਆ ਗਿਆ। ਮੌਕੇ ‘ਤੇ ਸੀਆਈਏ ਇੰਚਾਰਜ ਫਾਜ਼ਿਲਕਾ ਅਤੇ ਜਲਾਲਾਬਾਦ ਸਬ-ਡਵੀਜ਼ਨ ਦੇ ਡੀਐੱਸਪੀ ਜਤਿੰਦਰ ਪਾਲ ਸਿੰਘ ਗਿੱਲ ਮੌਜੂਦ ਹਨ।

error: Content is protected !!