ਪਤਨੀ ਨੂੰ ਗੁਰੂ ਘਰ ਮੱਥਾ ਟੇਕਣ ਭੇਜਿਆ, ਪਿੱਛੋਂ ਵਪਾਰੀ ਨੇ ਮਾਰੀ ਖੁਦ ਨੂੰ ਗੋਲੀ

ਪਤਨੀ ਨੂੰ ਗੁਰੂ ਘਰ ਮੱਥਾ ਟੇਕਣ ਭੇਜਿਆ, ਪਿੱਛੋਂ ਵਪਾਰੀ ਨੇ ਮਾਰੀ ਖੁਦ ਨੂੰ ਗੋਲੀ

ਮੋਗਾ (ਵੀਓਪੀ ਬਿਊਰੋ) ਮੋਗਾ ਦੇ ਗਰੀਨ ਫੀਲਡ ਕਲੋਨੀ ਦੇ ਰਹਿਣ ਵਾਲੇ ਇੱਕ ਕੇਬਲ ਕਾਰੋਬਾਰੀ ਨੇ ਆਪਣੇ-ਆਪ ਨੂੰ ਅੱਜ ਤਕਰੀਬਨ ਲਗਭਗ 2 ਵਜੇ ਆਪਣੀ ਲਾਇਸੰਸੀ ਦੋਨਾਲੀ ਨਾਲ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਜਗਜੀਤ ਸਿੰਘ 58 ਸਾਲ ਪਿਛਲੇ 25 ਸਾਲਾਂ ਤੋਂ ਕੇਬਲ ਦਾ ਕੰਮ ਕਰ ਰਿਹਾ ਸੀ ਅਤੇ ਉਸ ਵੱਲੋਂ ਅੱਜ ਆਪਣੀ ਪਤਨੀ ਨੂੰ ਗੁਰੂ ਘਰ ਮੱਥਾ ਟੇਕਣ ਭੇਜਿਆ ਅਤੇ ਉਸ ਤੋਂ ਬਾਅਦ ਘਰ ਵਿੱਚ ਹੀ ਉੱਪਰ ਜਾ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ।

ਜਦੋਂ ਉਹ ਦੋ ਘੰਟਿਆਂ ਤੱਕ ਕੰਮ ‘ਤੇ ਨਾ ਆਇਆ ਤਾਂ ਉਸ ਦੇ ਮੁੰਡਿਆਂ ਨੇ ਆ ਕੇ ਦੇਖਿਆ ਤਾਂ ਉੱਥੇ ਉਸ ਨੂੰ ਗੋਲੀ ਵੱਜੀ ਹੋਈ ਸੀ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਉਸ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਉਸਦੇ ਦੋ ਬੇਟੇ ਹਨ ਜਿਹੜੇ ਕਿ ਵਿਦੇਸ਼ ਵਿੱਚ ਸੈਟਲ ਹਨ।

ਇਸ ਮੌਕੇ ‘ਤੇ ਜਾਣਕਾਰੀ ਦਿੰਦੇ ਹੋਏ ਮੇਅਰ ਬਲਜੀਤ ਸਿੰਘ ਚਾਨੀ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਜਗਜੀਤ ਸਿੰਘ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਲਈ ਅਸੀਂ ਮੌਕੇ ਤੇ ਪਹੁੰਚੇ ਅਤੇ ਜਗਜੀਤ ਸਿੰਘ ਨੂੰ ਲੈ ਕੇ ਸਰਕਾਰੀ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਲਾਸ਼ ਨੂੰ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਅੱਗੇ ਪੁਲਿਸ ਵੱਲੋਂ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਜਗਜੀਤ ਸਿੰਘ ਜੋ ਕਿ ਗ੍ਰੀਨ ਫੀਡ ਕਲੋਨੀ ਵਿੱਚ ਰਹਿੰਦਾ ਹੈ ਅਤੇ ਕੇਵਲ ਦਾ ਕੰਮ ਕਰਦਾ ਹੈ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਅਸੀਂ ਮੌਕੇ ਤੇ ਪਹੁੰਚੇ ਅਤੇ ਜਾਂਚ ਕਰ ਰਹੇ ਹਾਂ ਕਿ ਗੋਲੀ ਵੱਜਣ ਦਾ ਕੀ ਕਾਰਨ ਸੀ ਕੋਈ ਵੀ ਸੂਸਾਈਡ ਨੋਟ ਨਹੀਂ ਮਿਲਿਆ।

error: Content is protected !!