ਅਮਰੀਕਾ ਦਾ ਰਾਸ਼ਟਰਪਤੀ ਟਰੰਪ ਲੈ ਰਿਹਾ ਜੰਗ ਰੁਕਵਾਉਣ ਦਾ ਸਿਹਰਾ, ਕਹਿੰਦਾ-ਕਸ਼ਮੀਰ ਦਾ ਮਸਲਾ ਵੀ ਹੱਲ ਕਰੂ

ਅਮਰੀਕਾ ਦਾ ਰਾਸ਼ਟਰਪਤੀ ਟਰੰਪ ਲੈ ਰਿਹਾ ਜੰਗ ਰੁਕਵਾਉਣ ਦਾ ਸਿਹਰਾ, ਕਹਿੰਦਾ-ਕਸ਼ਮੀਰ ਦਾ ਮਸਲਾ ਵੀ ਹੱਲ ਕਰੂ

ਨਵੀਂ ਦਿੱਲੀ (ਵੀਓਪੀ ਬਿਊਰੋ) ਭਾਰਤ ਪਾਕਿਸਤਾਨ ਵਿਚਾਲੇ ਜੰਗ ਰੁਕ ਗਈ ਹੈ। ਜੰਗਬੰਦੀ ਦੇ ਐਲਾਨ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲ ਟਰੰਪ ਲਗਾਤਾਰ ਇਸਦਾ ਸਿਹਰਾ ਖੁਦ ਲੈ ਰਹੇ ਹਨ। ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਭਾਰਤ ਪਾਕਿਸਤਾਨ ਵਿਚਾਲੇ ਜੰਗ ਰੋਕਣ ਵਿੱਚ ਅਮਰਿਕਾ ਨੇ ਵੱਡੀ ਭੂਮਿਕਾ ਨਿਭਾਈ ਹੈ।

ਦੋਵੇਂ ਦੇਸ਼ ਲਗਾਤਾਰ ਅਮਰੀਕਾ ਦੇ ਸੰਪਰਕ ਵਿੱਚ ਸਨ ਅਤੇ ਇਸ ਤੋਂ ਬਾਅਦ ਅਮਰੀਕਾ ਦੇ ਦਖਲ ਅੰਦਾਜ਼ੀ ਤੋਂ ਬਾਅਦ ਦੋਵਾਂ ਦੇਸ਼ਾਂ ਨੂੰ ਸ਼ਾਂਤ ਰਹਿਣ ਲਈ ਕਿਹਾ ਗਿਆ, ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਅਮਰੀਕਾ ਦੀ ਗੱਲ ਮੰਨ ਲਈ ਹੈ। ਇਸੇ ਦੇ ਨਾਲ ਡੋਨਾਲਡ ਟਰੰਪ ਨੇ ਇੱਕ ਹੋਰ ਗੱਲ ਕਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਕਸ਼ਮੀਰ ਦੇ ਮਸਲੇ ਦਾ ਹੱਲ ਵੀ ਉਹ ਜਲਦੀ ਹੀ ਕਰ ਦੇਣਗੇ।

ਇਸੇ ਵਿਚਾਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਵੀ ਅਮਰੀਕਾ ਰਾਸ਼ਟਰਪਤੀ ਧੰਨਵਾਦ ਕਰਦੇ ਹੋਏ ਕਿਹਾ ਹੈ ਕਿ ਜੰਗਬੰਦੀ ਲਈ ਸਭ ਤੋਂ ਵੱਡੀ ਭੂਮਿਕਾ ਨਿਭਾਉਣ ਵਿੱਚ ਅਮਰੀਕਾ ਦਾ ਬਹੁਤ ਵੱਡਾ ਹੱਥ ਹੈ।

error: Content is protected !!