ਟਰੰਪ ਦਾ ਵੱਡਾ ਦਾਅਵਾ-ਅਸੀਂ ਰੋਕਿਆ ਪ੍ਰਮਾਣੂ ਯੁੱਧ, ਜੇ ਭਾਰਤ-ਪਾਕਿ ਜੰਗ ਨਾ ਰੋਕਦੇ ਤਾਂ ਅਸੀਂ ਵਪਾਰ ਬੰਦ ਕਰ ਦੇਣਾ ਸੀ

ਟਰੰਪ ਦਾ ਵੱਡਾ ਦਾਅਵਾ-ਅਸੀਂ ਰੋਕਿਆ ਪ੍ਰਮਾਣੂ ਯੁੱਧ, ਜੇ ਭਾਰਤ-ਪਾਕਿ ਜੰਗ ਨਾ ਰੋਕਦੇ ਤਾਂ ਅਸੀਂ ਵਪਾਰ ਬੰਦ ਕਰ ਦੇਣਾ ਸੀ

ਵੀਓਪੀ ਬਿਊਰੋ-ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੰਗਬੰਦੀ ਹੋ ਗਈ ਹੈ। ਇਸ ਨੂੰ ਲੈ ਕੇ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਬਿਆਨ ਦਿੱਤਾ ਹੈ। ਟਰੰਪ ਨੇ ਕਿਹਾ ਕਿ ਅਸੀਂ ਦੋ ਪ੍ਰਮਾਣੂ ਸ਼ਕਤੀਆਂ ਵਿਚਕਾਰ ਟਕਰਾਅ ਨੂੰ ਰੋਕ ਦਿੱਤਾ ਹੈ। ਅਮਰੀਕਾ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਵਿੱਚ ਮਦਦ ਕੀਤੀ ਹੈ। ਮੈਨੂੰ ਲੱਗਦਾ ਹੈ ਕਿ ਇਹ ਇੱਕ ਸਥਾਈ ਜੰਗਬੰਦੀ ਹੋਵੇਗੀ।

ਟਰੰਪ ਨੇ ਕਿਹਾ ਕਿ ਦੋਵਾਂ ਦੇਸ਼ਾਂ ਕੋਲ ਬਹੁਤ ਸਾਰੇ ਪ੍ਰਮਾਣੂ ਹਥਿਆਰ ਹਨ। ਇਸ ‘ਤੇ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਦੋਵਾਂ ਦੇਸ਼ਾਂ ਨੂੰ ਕਿਹਾ ਕਿ ਜੇਕਰ ਤੁਸੀਂ ਦੋਵੇਂ ਦੇਸ਼ ਰੁਕ ਜਾਂਦੇ ਹੋ, ਤਾਂ ਅਸੀਂ ਕਾਰੋਬਾਰ ਕਰਾਂਗੇ, ਜੇਕਰ ਜੰਗ ਨਾ ਰੋਕੀ ਤਾਂ ਅਸੀਂ ਕਿਸੇ ਨਾਲ ਵੀ ਵਪਾਰ ਨਹੀਂ ਕਰਾਂਗੇ।

ਜੰਗਬੰਦੀ ‘ਤੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਮਾਣੂ ਯੁੱਧ ਨੂੰ ਰੋਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਭਾਰਤ ਅਤੇ ਪਾਕਿਸਤਾਨ ਦੋਵਾਂ ਨਾਲ ਵਪਾਰ ਕਰਨਗੇ।

error: Content is protected !!