ਨਸ਼ਾ ਨਾ ਮਿਲਣ ‘ਤੇ ਨੌਜਵਾਨ ਨੇ ਲਾਈ ਖੁਦ ਨੂੰ ਅੱਗ

ਨਸ਼ਾ ਨਾ ਮਿਲਣ ‘ਤੇ ਨੌਜਵਾਨ ਨੇ ਲਾਈ ਖੁਦ ਨੂੰ ਅੱਗ

ਮੋਗਾ (ਵੀਓਪੀ ਬਿਊਰੋ) ਨਸ਼ੇ ਕਾਰਨ ਕਈ ਘਰ ਬਰਬਾਦ ਹੋ ਰਹੇ ਹਨ ਅਤੇ ਨੌਜਵਾਨ ਜਿੰਦਗੀਆਂ ਤਬਾਹ ਹੋ ਰਹੀਆਂ ਹਨ ਪਰ ਲੋਕ ਨਸ਼ੇ ਦੀ ਖਾਤਰ ਆਪਣੇ ਘਰ ਬਾਰ ਦਾ ਸਮਾਨ ਵੇਚਦੇ ਹਨ ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਰੋਕਦੇ ਹਨ ਤਾਂ ਉਨ੍ਹਾਂ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਮੋਗਾ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਨੌਜਵਾਨ ਵੱਲੋਂ ਨਸ਼ੇ ਲਈ ਆਪਣੀ ਪਤਨੀ ਤੋਂ ਪੈਸੇ ਦੀ ਮੰਗ ਕੀਤੀ। ਇਸ ਦੌਰਾਨ ਪਤਨੀ ਵੱਲੋਂ ਪੈਸਾ ਨਾ ਦਿੱਤਾ ਤਾਂ ਉਸ ਨੇ ਮਿੱਟੀ ਦਾ ਤੇਲ ਛਿੜਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਮੁਹੱਲਾ ਨਿਵਾਸੀਆਂ ਵੱਲੋਂ ਅੱਗ ਬੁਝਾ ਕੇ ਉਸ ਨੂੰ ਮੁੱਢਲੀ ਸਹਾਇਤਾ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ।

ਇਸ ਮੌਕੇ ‘ਤੇ ਜਾਣਕਾਰੀ ਦਿੰਦੇ ਹੋਏ ਪੀੜਤ ਪਰਮਜੀਤ ਸਿੰਘ ਪੰਮਾ ਦੀ ਪਤਨੀ ਨੇ ਕਿਹਾ ਕਿ ਉਸਦਾ ਪਤੀ ਨਸ਼ਾ ਕਰਨ ਦਾ ਆਦੀ ਹੈ ਅਤੇ ਨਸ਼ੇ ਲਈ ਘਰ ਦਾ ਸਮਾਨ ਵੇਚ ਦਿੰਦਾ ਸੀ। ਅੱਜ ਉਸ ਨੇ ਮੇਰੇ ਕੋਲੋਂ ਪੈਸੇ ਦੀ ਮੰਗ ਕੀਤੀ ਮੈਂ ਪੈਸੇ ਦੇਣ ਤੋਂ ਮਨ੍ਹਾ ਕੀਤਾ ਤਾਂ ਉਸ ਨੇ ਖੁਦਕੁਸ਼ੀ ਕਰਨ ਲਈ ਆਪਣੇ-ਆਪ ‘ਤੇ ਤੇਲ ਪਾ ਲਿਆ ਅਤੇ ਅੱਗ ਲਗਾ ਲਈ ਅਤੇ ਮੈਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮੇਰੇ ਨਾਲ ਕੁੱਟਮਾਰ ਕੀਤੀ ਮੈਂ ਮਹੱਲਾ ਨਿਵਾਸੀਆਂ ਨੂੰ ਬੁਲਾ ਕੇ ਅੱਗ ‘ਤੇ ਕਾਬੂ ਪਵਾਇਆ ਅਤੇ ਲੋਕਾਂ ਵੱਲੋਂ ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ।

ਇਸ ਮੌਕੇ ਸਮਾਜ ਸੇਵਾ ਸੁਸਾਇਟੀ ਦੇ ਆਗੂ ਬਲਜੀਤ ਸਿੰਘ ਚਾਨੀ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਵੱਲੋਂ ਆਪਣੇ-ਆਪ ਨੂੰ ਅੱਗ ਲਗਾਈ ਗਈ ਹੈ, ਜੋ ਕਿ ਵਾਰਡ ਨੰਬਰ ਅੱਠ ਦਾ ਰਹਿਣ ਵਾਲਾ ਹੈ। ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਨਸ਼ੇ ਦਾ ਕਰਨ ਦਾ ਆਦੀ ਹੈ, ਜਿਸ ਕਾਰਨ ਇਸ ਨੂੰ ਨਸ਼ਾ ਨਾ ਮਿਲਣ ਕਾਰਨ ਇਹ ਕਦਮ ਚੁੱਕਿਆ।

error: Content is protected !!