ਵਿਰਾਟ ਕੋਹਲੀ ਦਾ ਟੈਸਟ ਕ੍ਰਿਕਟ ਤੋਂ ਸੰਨਿਆਸ, ਰੋਹਿਤ ਸ਼ਰਮਾ ਤੋਂ ਖੇਡ ਪ੍ਰੇਮੀਆਂ ਨੂੰ ਦੋਹਰਾ ਝਟਕਾ

ਵਿਰਾਟ ਕੋਹਲੀ ਦਾ ਟੈਸਟ ਕ੍ਰਿਕਟ ਤੋਂ ਸੰਨਿਆਸ, ਰੋਹਿਤ ਸ਼ਰਮਾ ਤੋਂ ਖੇਡ ਪ੍ਰੇਮੀਆਂ ਨੂੰ ਦੋਹਰਾ ਝਟਕਾ

ਵੀਓਪੀ ਬਿਊਰੋ- ਭਾਰਤੀ ਕ੍ਰਿਕਟ ਖੇਡ ਪ੍ਰੇਮੀਆਂ ਲਈ ਇੱਕ ਮਾੜੀ ਖਬਰ ਹੈ ਅਤੇ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਭਾਰਤ ਦੇ ਸਟਾਰ ਖਿਡਾਰੀ ਰੋਹਿਤ ਸ਼ਰਮਾ ਤੋਂ ਬਾਅਦ ਹੁਣ ਇੰਟਰਨੈਸ਼ਨ ਪੱਧਰ ਤੇ ਮਸ਼ਹੂਰ ਹੋ ਚੁੱਕੇ ਭਾਰਤ ਤੇ ਕ੍ਰਿਕਟ ਖਿਡਾਰੀ ਵਿਰਾਟ ਕੋਹਲੀ ਨੇ ਵੀ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ।

ਵਿਰਾਟ ਕੋਹਲੀ ਆਪਣੇ ਸੰਨਿਆਸ ਦੇ ਲਈ ਬੀਸੀਸੀਆਈ ਨੂੰ ਕਾਫੀ ਸਮਾਂ ਪਹਿਲਾਂ ਬੋਲ ਚੁੱਕਿਆ ਸੀ ਬੀਸੀਸੀਆਈ ਵਿਰਾਟ ਕੋਹਲੀ ਨੂੰ ਅਜੇ ਹੋਰ ਟੈਸਟ ਕ੍ਰਿਕਟ ਖੇਡਣ ਲਈ ਮਨਾਅ ਰਹੀ ਸੀ ਪਰ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਅੱਗੇ ਤੋਂ ਨਾ ਖੇਡਣ ਦਾ ਫੈਸਲਾ ਕਰਦੇ ਹੋਏ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ।

ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ ਤੇ ਇੱਕ ਲੰਬੀ ਪੋਸਟ ਪਾ ਕੇ ਸੰਨਿਆਸ ਦਾ ਐਲਾਨ ਕੀਤਾ। ਤੁਹਾਨੂੰ ਦੱਸ ਦਈਏ ਕਿ ਕੋਹਲੀ ਨੇ ਆਪਣੇ ਕੈਰੀਅਰ ਵਿੱਚ ਕੁੱਲ 123 ਟੈਸਟ ਮੈਚ ਖੇਡੇ ਹਨ। ਇਹਨਾਂ ਵਿੱਚ ਵਿਰਾਟ ਕੋਹਲੀ ਨੇ ਕਰੀਬ ਕਰੀਬ 30 ਸੈਂਕੜੇ ਅਤੇ 31 ਅਰਧ ਸੈਂਕੜੇ ਜੜੇ ਹਨ। ਇਸ ਤੋਂ ਇਲਾਵਾ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਵਿੱਚ 9230 ਸਕੋਰ ਵੀ ਬਣਾਏ ਹਨ।

ਇਸ ਤੋਂ ਇਲਾਵਾ ਵਿਰਾਟ ਕੋਹਲੀ ਦੇ ਨਾਮ ਹੋਰ ਵੀ ਬਹੁਤ ਵੱਡੀਆਂ ਉਪਲੱਬਧੀਆ ਦਰਜ ਨੇ ਫਿਲਹਾਲ ਵਿਰਾਟ ਕੋਹਲੀ ਆਈਪੀਐੱਲ ਵਿੱਚ ਖੇਡ ਰਹੇ ਨੇ ਜੋ ਕਿ ਭਾਰਤ ਪਾਕ ਵਿਚਾਲੇ ਤਨਾਅ ਤੋਂ ਬਾਅਦ ਸਸਪੈਂਡ ਕੀਤਾ ਹੋਇਆ ਹੈ।

error: Content is protected !!