ਅੰਮ੍ਰਿਤਸਰ ‘ਚ ਜਹਿਰੀਲੀ ਸ਼ਰਾਬ ਪੀਣ ਨਾਲ 8 ਜਣੇ ਹੋਏ ਮੌਤ ਨੂੰ ਪਿਆਰੇ

ਅੰਮ੍ਰਿਤਸਰ ‘ਚ ਜਹਿਰੀਲੀ ਸ਼ਰਾਬ ਪੀਣ ਨਾਲ 8 ਜਣੇ ਹੋਏ ਮੌਤ ਨੂੰ ਪਿਆਰੇ

ਵੀਓਪੀ ਬਿਊਰੋ- ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਵਿੱਚ ਜਹਰੀਲੀ ਸ਼ਰਾਬ ਪੀਣ ਦੇ ਨਾਲ ਅੱਠ ਵਿਅਕਤੀਆਂ ਦੀ ਮੌਤ ਹੋਗਈ ਹੈ। ਮਜੀਠਾ ਦੇ ਪਿੰਡ ਥਰੀਏਵਾਲ, ਮਰੜੀ ਅਤੇ ਭੰਗਾਲੀ ਦੇ ਵਿੱਚ ਜਹਰੀਲੀ ਸ਼ਰਾਬ ਪੀਣ ਕਾਰਨ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਹੈ।

ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਕ ਸ਼ਰਾਬ ਪੀਣ ਸਾਰ ਹੀ ਕਈ ਲੋਕਾਂ ਨੇ ਦਮ ਤੋੜ ਦਿੱਤਾ। ਕਈ ਵਿਅਕਤੀਆਂ ਦੀ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਮੌਤ ਹੋ ਗਈ।

ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਕਿ ਆਖਿਰ ਕਿੱਥੋਂ ਲਿਆਂਦੀ ਗਈ ਸੀ ਇਹ ਜ਼ਹਿਰੀਲੀ ਸ਼ਰਾਬ।

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਹੋਰ ਵੀ ਮੌਤਾਂ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

error: Content is protected !!