ਕੈਨੇਡਾ ‘ਚ ਸਿੱਖ ਵਪਾਰੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ 

ਕੈਨੇਡਾ ‘ਚ ਸਿੱਖ ਵਪਾਰੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਵੀਓਪੀ ਬਿਊਰੋ – ਕੈਨੇਡਾ ਵਿੱਚ ਇੱਕ ਸਿੱਖ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਹਰਜੀਤ ਸਿੰਘ ਢੱਡਾ, ਜੋ ਕਿ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿੱਚ ਟਰੱਕਿੰਗ ਸੇਫਟੀ ਅਤੇ ਕੰਪਲਾਇੰਸ ਕਾਰੋਬਾਰ ਚਲਾਉਂਦਾ ਸੀ, ਨੂੰ 14 ਮਈ, 2025 ਨੂੰ ਦੁਪਹਿਰ ਦੇ ਕਰੀਬ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹ ਘਟਨਾ ਡਿਕਸਨ ਅਤੇ ਡੇਰੀ ਰੋਡਜ਼ ਦੇ ਨੇੜੇ ਟ੍ਰੈਨਮੇਰ ਡਰਾਈਵ ਅਤੇ ਟੈਲਫੋਰਡ ਵੇਅ ਦੇ ਨੇੜੇ ਵਾਪਰੀ।

ਹਰਜੀਤ ਸਿੰਘ ਢੱਡਾ, ਜੋ ਕਿ ਮੂਲ ਰੂਪ ਵਿੱਚ ਭਾਰਤ ਦੇ ਉੱਤਰਾਖੰਡ ਰਾਜ ਦੇ ਬਾਜਪੁਰ ਦਾ ਰਹਿਣ ਵਾਲਾ ਹੈ, ਨੂੰ ਕੁਝ ਸਮੇਂ ਤੋਂ ਅਣਪਛਾਤੇ ਵਿਅਕਤੀਆਂ ਤੋਂ ਧਮਕੀ ਭਰੇ ਕਾਲਾਂ ਅਤੇ ਮੈਸੇਜ ਮਿਲ ਰਹੇ ਸਨ। ਇਨ੍ਹਾਂ ਧਮਕੀਆਂ ਵਿੱਚ, ਉਸ ਤੋਂ ਪੈਸੇ ਮੰਗੇ ਜਾ ਰਹੇ ਸਨ ਅਤੇ ਪੈਸੇ ਨਾ ਦੇਣ ‘ਤੇ ਗੰਭੀਰ ਨਤੀਜਿਆਂ ਦੀ ਚੇਤਾਵਨੀ ਦਿੱਤੀ ਜਾ ਰਹੀ ਸੀ।

ਪੀਲ ਰੀਜਨਲ ਪੁਲਿਸ ਨੇ ਹਾਲ ਹੀ ਵਿੱਚ ਦੱਖਣੀ ਏਸ਼ੀਆਈ ਕਾਰੋਬਾਰਾਂ ਨੂੰ ਨਿਸ਼ਾਨਾ ਬਣਾ ਕੇ ਜਬਰੀ ਵਸੂਲੀ ਅਤੇ ਹਿੰਸਕ ਘਟਨਾਵਾਂ ਦੀ ਜਾਂਚ ਲਈ ਇੱਕ ਵਿਸ਼ੇਸ਼ ਟਾਸਕ ਫੋਰਸ ਬਣਾਈ ਹੈ।

error: Content is protected !!