Skip to content
Saturday, June 14, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
May
23
ਡੇਰੇ ਦੇ ਮਹੰਤ ‘ਤੇ ਪਿਓ-ਪੁੱਤ ਨੇ ਕੀਤਾ ਹਮਲਾ, ਇਸ ਨੂੰ ਲੈ ਕੇ ਭਖਿਆ ਮਾਹੌਲ
Bathinda
Crime
Latest News
National
Punjab
ਡੇਰੇ ਦੇ ਮਹੰਤ ‘ਤੇ ਪਿਓ-ਪੁੱਤ ਨੇ ਕੀਤਾ ਹਮਲਾ, ਇਸ ਨੂੰ ਲੈ ਕੇ ਭਖਿਆ ਮਾਹੌਲ
May 23, 2025
VOP TV
ਡੇਰੇ ਦੇ ਮਹੰਤ ‘ਤੇ ਪਿਓ-ਪੁੱਤ ਨੇ ਕੀਤਾ ਹਮਲਾ, ਇਸ ਨੂੰ ਲੈ ਕੇ ਭਖਿਆ ਮਾਹੌਲ
ਬਠਿੰਡਾ (ਵੀਓਪੀ ਬਿਊਰੋ) ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿਖੇ ਨਾਥਾਂ ਦੇ ਡੇਰੇ ਵਿੱਚ ਅੱਜ ਉਸ ਸਮੇਂ ਮਾਹੌਲ ਤਣਾਪੂਰਨ ਹੋ ਗਿਆ, ਜਦੋਂ ਪਿਓ ਤੇ ਉਸਦੇ ਪੁੱਤਰਾਂ ਵੱਲੋਂ ਡੇਰੇ ਵਿੱਚ ਮੌਜੂਦ ਮਹੰਤ ਅਤੇ ਇੱਕ ਸੇਵਕ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਲਿਆਂਦੇ ਗਏ ਮਹੰਤ ਪਾਲ ਨਾਥ ਨੇ ਦੱਸਿਆ ਕਿ ਡੇਰੇ ਦੀ ਜ਼ਮੀਨ ਸੜਕ ਵਿੱਚ ਆਉਣ ਤੋਂ ਬਾਅਦ ਉਹਨਾਂ ਵੱਲੋਂ ਪਿੰਡ ਵਿੱਚ ਹੀ ਹੋਰ ਜ਼ਮੀਨ ਖਰੀਦੀ ਗਈ ਸੀ, ਇਸ ਜ਼ਮੀਨ ਦੀ ਅੱਜ ਮਿਣਤੀ ਰੱਖੀ ਗਈ ਸੀ ਪਰ ਇਸ ਤੋਂ ਪਹਿਲਾਂ ਹੀ ਪਿੰਡ ਦੇ ਰਹਿਣ ਵਾਲੇ ਪਿਓ ਪੁੱਤਾਂ ਵੱਲੋਂ ਉਹਨਾਂ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਇਸ ਹਮਲੇ ਵਿੱਚ ਮਹੰਤ ਪਾਲਨਾਥ ਅਤੇ ਪਿੰਡ ਵਾਸੀ ਸੁਖਪਾਲ ਸਿੰਘ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ ਜਿਨਾਂ ਦਾ ਇਲਾਜ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ ਡੇਰਾ ਮਹੰਤ ਪਾਲਨਾਥ ਦਾ ਕਹਿਣਾ ਹੈ ਕਿ ਪਿੰਡ ਦੇ ਕੁਝ ਲੋਕ ਖਰੀਦੀ ਗਈ ਜਮੀਨ ਤੇ ਆਪਣਾ ਹੱਕ ਜਤਾਉਂਦੇ ਹਨ ਜਦੋਂ ਉਹਨਾਂ ਵੱਲੋਂ ਮਿਣਤੀ ਕਰਾਉਣ ਸੰਬੰਧੀ ਸਮਾਂ ਰੱਖਿਆ ਗਿਆ ਤਾਂ ਇਸ ਤੋਂ ਪਹਿਲਾਂ ਹੀ ਡੇਰੇ ਵਿੱਚ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਅਤੇ ਮੌਕੇ ਤੋਂ ਫਰਾਰ ਹੋ ਗਏ , ਪੀੜਤਾਂ ਨੇ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਉਧਰ ਇਸ ਘਟਨਾਕ੍ਰਮ ਦੇ ਵਾਪਰਨ ਤੋਂ ਬਾਅਦ ਐੱਸ.ਪੀ.ਡੀ. ਜਸਮੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੂੰ ਜ਼ਮੀਨੀ ਵਿਵਾਦ ਸਬੰਧੀ ਝਗੜਾ ਹੋਣ ਦੀ ਸ਼ਿਕਾਇਤ ਮਿਲੀ ਹੈ, ਪੁਲਿਸ ਵੱਲੋਂ ਮੌਕੇ ‘ਤੇ ਜਾ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਖਮੀਆਂ ਦੇ ਬਿਆਨ ਕਲਮ ਬੰਦ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
Post navigation
ਬੋਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੀ ਅਗਵਾਈ ਹੇਠ, ਇੰਨੋਸੈਂਟ ਹਾਰਟਸ ਨੇ ਆਪਣੇ ਸੰਸਥਾਪਕ ਨਿਰਦੇਸ਼ਕ ਸਵਰਗਵਾਸੀ ਸ਼੍ਰੀਮਤੀ ਕਮਲੇਸ਼ ਬੋਰੀ ਦੀ ਯਾਦ ਵਿੱਚ ਉਨ੍ਹਾਂ ਦੇ ਜਨਮਦਿਨ ‘ਤੇ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕਰਕੇ ਦਿੱਤੀ ਸ਼ਰਧਾਂਜਲੀ
ਜ਼ਮੀਨ ਦੀ ਖਾਤਿਰ ਪਿਓ ਦਾ ਕੀਤਾ ਕਤਲ, ਚੁੱਪ-ਚੁਪੀਤੇ ਕੀਤਾ ਸਸਕਾਰ, ਇੰਝ ਲੱਗੀ ਪੁਲਿਸ ਨੂੰ ਭਿਣਕ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us