ਜ਼ਮੀਨ ਦੀ ਖਾਤਿਰ ਪਿਓ ਦਾ ਕੀਤਾ ਕਤਲ, ਚੁੱਪ-ਚੁਪੀਤੇ ਕੀਤਾ ਸਸਕਾਰ, ਇੰਝ ਲੱਗੀ ਪੁਲਿਸ ਨੂੰ ਭਿਣਕ

ਜ਼ਮੀਨ ਦੀ ਖਾਤਿਰ ਪਿਓ ਦਾ ਕੀਤਾ ਕਤਲ, ਚੁੱਪ-ਚੁਪੀਤੇ ਕੀਤਾ ਸਸਕਾਰ, ਇੰਝ ਲੱਗੀ ਪੁਲਿਸ ਨੂੰ ਭਿਣਕ

ਬਠਿੰਡਾ (ਵੀਓਪੀ ਬਿਊਰੋ) Punjab, bathinda, news, crime, murder, father son ਬਠਿੰਡਾ ‘ਚ ਇੱਕ ਵਾਰ ਫਿਰ ਖੂਨ ਦੇ ਰਿਸ਼ਤੇ ਤਾਰ-ਤਾਰ ਹੋਏ ਹਨ, ਜਿੱਥੇ ਪਿਤਾ ਵੱਲੋਂ ਆਪਣੇ ਪੁੱਤਰ ਨੂੰ ਜ਼ਮੀਨ ਜਾਇਦਾਦ ਨਾ ਦੇਣ ‘ਤੇ ਪੁੱਤਰ ਨੇ ਘਰ ਵਿੱਚ ਆਪਣੇ ਪਿਤਾ ਦੀ ਹੀ ਲਾਈਸੈਂਸੀ 12 ਬੋਰ ਬੰਦੂਕ ਨਾਲ ਪਿਤਾ ਦਾ ਕਤਲ ਕਰ ਦਿੱਤਾ।

ਪਿਤਾ ਦਾ ਕਤਲ ਕਰਨ ਤੋਂ ਬਾਅਦ ਮਾਮਲੇ ਨੂੰ ਦਬਾਉਣ ਲਈ ਪਿਤਾ ਦਾ ਘਰ ਵਿੱਚ ਹੀ ਸਸਕਾਰ ਕਰ ਦਿੱਤਾ। ਬਠਿੰਡਾ ਪੁਲਿਸ ਨੇ ਇਸ ਮਾਮਲੇ ਵਿੱਚ ਜਾਂਚ ਤੋਂ ਬਾਅਦ ਆਖਿਰਕਾਰ ਪੁੱਤਰ ਦੇ ਖਿਲਾਫ ਮਾਮਲਾ ਦਰਜ ਕਰਕੇ ਪੁੱਤਰ ਨੂੰ ਕਾਬੂ ਕਰ ਲਿਆ ਹੈ, ਪੁਲਿਸ ਹੁਣ ਇਸ ਮਾਮਲੇ ਵਿੱਚ ਹੋਰ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਹੋਰ ਲੋਕਾਂ ਦੀ ਸ਼ਮੂਲੀਅਤ ਹੋਣ ਤੇ ਉਹਨਾਂ ਖਿਲਾਫ ਵੀ ਮਾਮਲਾ ਦਰਜ ਕਰਨ ਦੀ ਗੱਲ ਕੀਤੀ ਜਾ ਰਹੀ ਹੈ।

ਐੱਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਮਿਤੀ 20.05.2025 ਨੂੰ ਦਿਨ ਸਮੇ ਵਕਤ ਕਰੀਬ 3.00 ਵਜੇ ਯਾਦਵਿੰਦਰ ਸਿੰਘ ਵਾਸੀ ਪਿੰਡ ਸਿਵੀਆ ਨੇ ਆਪਣੇ ਲਾਇਸੰਸੀ ਬਾਰਾ ਬੋਰ ਰਾਇਫਲ ਨਾਲ ਜਮੀਨੀ ਵਿਵਾਦ ਦੇ ਚੱਲਦਿਆਂ ਆਪਣੇ ਪਿਤਾ ਬੀਰਿੰਦਰ ਸਿੰਘ ਨੂੰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਜਿਸਦੀ ਇਤਲਾਹ ਮਿਤੀ 22.5.2025 ਨੂੰ ਥਾਣਾ ਥਰਮਲ ਪੁਲਿਸ ਨੂੰ ਮਿਲੀ। ਜਿਸਤੇ ਮੁਕੱਦਮਾ ਨੰਬਰ 75 ਮਿਤੀ 22/05/2025 / 103 BNS & 25,27 Arms Act ਤਹਿਤ ਮਾਮਲਾ ਦਰਜ ਕਰਕੇ ਕਥਿਤ ਆਰੋਪੀ ਨੂੰ ਕਾਬੂ ਕਰ ਲਿਆ ਹੈ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਅਧਿਕਾਰੀਆਂ ਅਨੁਸਾਰ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਬੀਰਿੰਦਰ ਸਿੰਘ ਦਾ ਆਪਣੇ ਪੁੱਤਰ ਯਾਦਵਿੰਦਰ ਸਿੰਘ ਨਾਲ ਜ਼ਮੀਨੀ ਵਿਵਾਦ ਚੱਲਦਾ ਸੀ, ਜਿਸ ਵੱਲੋਂ ਅੱਜ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਕਤਲ ਕਰਨ ਉਪਰੰਤ ਦੋਸ਼ੀ ਯਾਦਵਿੰਦਰ ਸਿੰਘ ਨੇ ਬੀਰਿੰਦਰ ਸਿੰਘ ਦੀ ਲਾਸ਼ ਲੰਬੀ ਵਿਚੋਂ ਚੁੱਕ ਕੇ ਵਿਹੜੇ ਵਿਚ ਲਿਆਂਦੀ ਅਤੇ ਲੱਕੜਾਂ ਇਕਠੀਆਂ ਕਰਕੇ ਤੇਲ ਪਾ ਕੇ ਉਸਦੀ ਲਾਸ਼ ਨੂੰ ਅੱਗ ਨਾਲ ਸਾੜ ਦਿੱਤਾ। ਯਾਦਵਿੰਦਰ ਸਿੰਘ ਨੂੰ ਪਿੰਡ ਸਿਵੀਆ ਤੇ ਗ੍ਰਿਫਤਾਰ ਕਰਕੇ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

error: Content is protected !!