ਕੈਨੇਡਾ ਤੋਂ ਡਿਪੋਰਟ ਕੀਤੇ ਜਾਣਗੇ 2 ਪੰਜਾਬੀ, ਕਤਲ ਦੇ ਨੇ ਇਲਜ਼ਾਮ

ਕੈਨੇਡਾ ਤੋਂ ਡਿਪੋਰਟ ਕੀਤੇ ਜਾਣਗੇ 2 ਪੰਜਾਬੀ, ਕਤਲ ਦੇ ਨੇ ਇਲਜ਼ਾਮ

ਵੀਓਪੀ ਬਿਊਰੋ – ਕੈਨੇਡਾ ਤੋਂ 2 ਪੰਜਾਬੀਆਂ ਨੂੰ ਡਿਪੋਰਟ ਕੀਤਾ ਜਾਵੇਗਾ। ਗਗਨਪ੍ਰੀਤ ਤੇ ਜਗਦੀਪ ਸਿੰਘ ਦੀ ਸਜ਼ਾ ਪੂਰੀ ਹੁੰਦਿਆਂ ਹੀ ਉਨ੍ਹਾਂ ਨੂੰ ਵਾਪਸ ਪੰਜਾਬ ਭੇਜ ਦਿਤਾ ਜਾਵੇਗਾ। ਜਾਣਕਾਰੀ ਮੁਤਾਬਕ ਜਨਵਰੀ 2024 ’ਚ ਦੋਵੇਂ ਨੌਜਵਾਨਾਂ ’ਤੇ ਕਤਲ ਦਾ ਇਲਜ਼ਾਮ ਲੱਗਾ ਸੀ। ਦਰਅਸਲ, ਇਨ੍ਹਾਂ ਦੋਵਾਂ ਨੇ ਆਪਣੀ ਕਾਰ ਹੇਠ ਇਕ ਵਿਅਕਤੀ ਨੂੰ ਦਰੜਿਆ, ਜਿਸ ਦੀ ਬੇਹੱਦ ਦਰਦਨਾਕ ਤਰੀਕੇ ਨਾਲ ਮੌਤ ਹੋਈ ਸੀ।

ਮ੍ਰਿਤਕ ਗਗਨਪ੍ਰੀਤ ਤੇ ਜਗਦੀਪ ਦੀ ਕਾਰ ਹੇਠਾਂ ਆ ਗਿਆ। ਪਰ ਉਸ ਸ਼ਖ਼ਸ ਦੀ ਮਦਦ ਕਰਨ ਦੀ ਥਾਂ ਇਹ ਦੋਵੇਂ ਉਸ ਨੂੰ ਆਪਣੀ ਕਾਰ ਹੇਠਾਂ ਸਵਾ ਕਿਲੋਮੀਟਰ ਤਕ ਘਸੀਟਦੇ ਹੋ ਲੈ ਗਏ, ਜਿਸ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ। ਇਸ ਤੋਂ ਬਾਅਦ ਇਨ੍ਹਾਂ ਦੋਵਾਂ ਨੇ ਲਾਸ਼ ਨੂੰ ਬੇਦਰਦੀ ਨਾਲ ਟਿਕਾਣੇ ਲਗਾਇਆ। ਇਸ ਦੋਸ਼ ਦੇ ਤਹਿਤ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਉਕਤ ਨੌਜਵਾਨ ਫ਼ਿਲਹਾਲ ਪੁਲਿਸ ਦੀ ਗ੍ਰਿਫ਼ਤ ’ਚ ਹਨ ਅਤੇ ਉਨ੍ਹਾਂ ਦੀ ਸਜ਼ਾ ’ਤੇ ਫ਼ੈਸਲਾ ਜੁਲਾਈ ਮਹੀਨੇ ’ਚ ਸੁਣਾਇਆ ਜਾਣਾ ਹੈ।

error: Content is protected !!