Skip to content
Saturday, May 31, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
May
30
IPL ਦੇ ਨਾਂਅ ‘ਤੇ ਖੋਲ੍ਹ ਲਿਆ ਠੱਗੀ ਦਾ ਅੱਡਾ, 3 ਜਣੇ ਗ੍ਰਿਫ਼ਤਾਰ
Crime
Latest News
National
Punjab
IPL ਦੇ ਨਾਂਅ ‘ਤੇ ਖੋਲ੍ਹ ਲਿਆ ਠੱਗੀ ਦਾ ਅੱਡਾ, 3 ਜਣੇ ਗ੍ਰਿਫ਼ਤਾਰ
May 30, 2025
VOP TV
IPL ਦੇ ਨਾਂਅ ‘ਤੇ ਖੋਲ੍ਹ ਲਿਆ ਠੱਗੀ ਦਾ ਅੱਡਾ, 3 ਜਣੇ ਗ੍ਰਿਫ਼ਤਾਰ
ਮੁਹਾਲੀ (ਵੀਓਪੀ ਬਿਊਰੋ) ਮੁਹਾਲੀ ਪੁਲਿਸ ਨੇ ਤੈਅ ਕੀਮਤ ਤੋਂ ਵੱਧ ਕੀਮਤ ‘ਤੇ ਆਈ ਪੀ ਐੱਲ ਟਿਕਟਾਂ ਦੀ ਗੈਰ-ਕਾਨੂੰਨੀ ਵਿਕਰੀ ਨਾਲ ਸਬੰਧਤ ਇੱਕ ਕਾਲਾਬਾਜ਼ਾਰੀ ਗਰੋਹ ਦਾ ਸਫਲਤਾਪੂਰਵਕ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਨਵੀਨ, ਦਰਪਨ, ਪਰਹਰਸ਼ ਅਨੁਰਾਗ ਵਜੋਂ ਹੋਈ ਹੈ।
ਵਧੇਰੇ ਜਾਣਕਾਰੀ ਦਿੰਦੇ ਹੋਏ, SSP ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਬੀਤੀ ਰਾਤ ਮੁੱਲਾਂਪੁਰ ਪੁਲਿਸ ਸਟੇਸ਼ਨ ਵਿੱਚ ਬੀ ਐਨ ਐਸ ਦੀ ਧਾਰਾ 318 (4) ਦੇ ਤਹਿਤ ਐਫਆਈਆਰ ਨੰਬਰ 91 ਦਰਜ ਕੀਤੀ ਗਈ ਹੈ। ਇਹ ਗ੍ਰਿਫ਼ਤਾਰੀਆਂ ਮੁੱਲਾਂਪੁਰ ਦੇ ਕ੍ਰਿਕਟ ਸਟੇਡੀਅਮ ਵਿਖੇ ਪੰਜਾਬ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਕਾਰ ਆਈ ਪੀ ਐਲ 2025 ਦੇ ਪਹਿਲੇ ਕੁਆਲੀਫਾਇਰ ਟੀ-20 ਮੈਚ ਦੌਰਾਨ ਕੀਤੀਆਂ ਗਈਆਂ ਸਨ।
ਮੁਲਜ਼ਮਾਂ ਨੇ ਪਹਿਲਾਂ ਤੋਂ ਵੱਡੀ ਗਿਣਤੀ ਵਿੱਚ ਟਿਕਟਾਂ ਖਰੀਦੀਆਂ ਸਨ ਤੇ ਸਟੇਡੀਅਮ ਦੇ ਅਹਾਤੇ ਦੇ ਨੇੜੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਕੀਮਤਾਂ ‘ਤੇ ਵੇਚ ਰਹੇ ਸਨ। ਇੱਕ ਸੂਚਨਾ ‘ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਮੁੱਲਾਂਪੁਰ ਪੁਲਿਸ ਸਟੇਸ਼ਨ ਦੀ ਇੱਕ ਪੁਲਿਸ ਟੀਮ ਨੇ ਮੁਲਜ਼ਮਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਐਸ ਪੀ ਨੇ ਅੱਗੇ ਕਿਹਾ ਕਿ ਇਸ ਕਥਿਤ ਧੰਦੇ ਵਿੱਚ ਸ਼ਾਮਲ ਕਿਸੇ ਵੀ ਵੱਡੇ ਨੈੱਟਵਰਕ ਜਾਂ ਸਾਥੀਆਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।
ਉਨ੍ਹਾਂ ਨੇ ਟਿਕਟਾਂ ਦੀ ਕਾਲਾਬਾਜ਼ਾਰੀ ਅਤੇ ਵੱਧ ਕੀਮਤ ਵਸੂਲਣ ਦੇ ਗੈਰ-ਕਾਨੂੰਨੀ ਅਮਲ ਵਿੱਚ ਲੱਗੇ ਲੋਕਾਂ ਨੂੰ ਸਖ਼ਤ ਚਿਤਾਵਨੀ ਵੀ ਜਾਰੀ ਕੀਤੀ ਹੈ ਕਿ ਇਸ ਗੋਰਖ ਧੰਦੇ ਨੂੰ ਤੁਰੰਤ ਬੰਦ ਕਰਨ ਨਹੀਂ ਤਾਂ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।
Post navigation
3 ਜੁਲਾਈ ਨੂੰ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ, ਸੁਰੱਖਿਆ ਲਈ ਫੌਜ ਤਿਆਰ
ਇੰਨੋਸੈਂਟ ਹਾਰਟਸ ਸਕੂਲ ਨੂਰਪੁਰ ਰੋਡ ਬ੍ਰਾਂਚ ਦੇ ਕਾਮਰਸ ਵਿਦਿਆਰਥੀਆਂ ਲਈ ਉਦਯੋਗਿਕ ਦੌਰੇ ਦਾ ਆਯੋਜਨ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us