ਖਤਰਨਾਕ ਬਿਮਾਰੀ ਫੈਲਾ ਰਿਹਾ ਚੀਨ, ਫੰਗਸ ਦੀ ਕਰ ਰਿਹਾ ਤਸਕਰੀ, ਦੁਨੀਆ ਲਈ ਬਣ ਸਕਦੈ ਕਾਲ

ਖਤਰਨਾਕ ਬਿਮਾਰੀ ਫੈਲਾ ਰਿਹਾ ਚੀਨ, ਫੰਗਸ ਦੀ ਕਰ ਰਿਹਾ ਤਸਕਰੀ, ਦੁਨੀਆ ਲਈ ਬਣ ਸਕਦੈ ਕਾਲ
ਨਵੀਂ ਦਿੱਲੀ (ਵੀਓਪੀ ਬਿਊਰੋ) ਅਮਰੀਕਾ ’ਚ ਦੋ ਚੀਨੀ ਨਾਗਰਿਕਾਂ ਨੂੰ ਇਕ ਜ਼ਹਿਰੀਲੇ ਫ਼ੰਗਸ (ਫ਼ਿਊਜ਼ੇਰੀਅਮ ਗ੍ਰੈਮੀਨੀਅਰਮ ਨਾਂ ਦੀ ਉੱਲ੍ਹੀ) ਦੀ ਤਸਕਰੀ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਫ਼ੰਗਸ ਨੂੰ ਵਿਗਿਆਨ ਦੀ ਭਾਸ਼ਾ ’ਚ ’ਖੇਤੀ ਅਤਿਵਾਦ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਫ਼ੰਗਸ ਨੂੰ ਲੈ ਕੇ ਅਮਰੀਕੀ ਮਾਹਰਾਂ ਨੇ ਚੇਤਾਵਨੀ ਦਿਤੀ ਹੈ ਕਿ ਇਹ ਕੋਰੋਨਾ ਵਾਇਰਸ ਤੋਂ ਵੀ ਜ਼ਿਆਦਾ ਖ਼ਤਰਨਾਕ ਹੈ। ਜੇ ਅਮਰੀਕਾ ਇਸ ਘਟਨਾ ਤੋਂ ਬਾਅਦ ਚੀਨ ਨਾਲ ਅਪਣੇ ਰਿਸ਼ਤੇ ਖ਼ਤਮ ਨਹੀਂ ਕਰਦਾ ਹੈ ਤਾਂ ਇਸ ਦੇ ਨਤੀਜੇ ਘਾਤਕ ਹੋ ਸਕਦੇ ਹਨ।
ਅਮਰੀਕਾ ’ਚ ਚੀਨੀ ਮਾਮਲਿਆਂ ਦੇ ਮਾਹਰ ਨੇ ਚੀਨ ਨਾਲ ਸਬੰਧਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਅਪੀਲ ਕੀਤੀ ਹੈ ਅਤੇ ਚੇਤਾਵਨੀ ਦਿਤੀ ਹੈ ਕਿ ਜੇ ਚੀਨ ਨਾਲ ਰਿਸ਼ਤੇ ਨਾ ਤੋੜੇ ਗਏ ਤਾਂ ਦੁਨੀਆ ਨੂੰ ਕੋਰੋਨਾ ਵਾਇਰਸ ਤੋਂ ਵੀ ਜ਼ਿਆਦਾ ਘਾਤਕ ਬੀਮਾਰੀ ਦਾ ਸਾਹਮਣਾ ਕਰਨਾ ਪਵੇਗਾ। ਮਾਹਰਾਂ ਦਾ ਇਹ ਬਿਆਨ ਜ਼ਹਿਰੀਲੇ ਫ਼ੰਗਸ ਦੀ ਤਸਕਰੀ ਦੇ ਦੋਸ਼ ’ਚ ਦੋ ਚੀਨੀ ਨਾਗਰਿਕਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਆਇਆ ਹੈ।
ਚੀਨੀ ਕਮਿਊਨਿਸਟ ਪਾਰਟੀ ਦੀਆਂ ਗਤੀਵਿਧੀਆਂ ਦੇ ਇੱਕ ਮੁੱਖ ਅਬਜ਼ਰਵਰ ਗਾਰਡਨ ਜੀ ਚਾਂਗ ਨੇ ਕਿਹਾ ਕਿ ਇਹ ਅਮਰੀਕਾ ’ਤੇ ਹਮਲਾ ਹੈ। ਯੂਨੀਕਾਂਗ ਜੀਆਨ ਤੇ ਜੁਨਯੋਂਗ ਲੀਉ ਦੀ ਗ੍ਰਿਫਤਾਰੀ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਚੇਤਾਵਨੀ ਦਿਤੀ ਕਿ ਇਹ ਸਾਜਸ਼ ਕਿਸੇ ਡੂੰਘੇ ਖ਼ਤਰੇ ਵੱਲ ਇਸ਼ਾਰਾ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਚੀਨ ਵਲੋਂ ਅਮਰੀਕਾ ਦੀਆਂ ਜੜਾਂ ਕਮਜ਼ੋਰ ਕਰਨ ਲਈ ਇਕ ਮੁਹਿੰਮ ਵਰਗਾ ਹੈ ਅਤੇ ਇਸ ਨੂੰ ਰੋਕਣ ਦਾ ਇਕੋ ਇਕ ਤਰੀਕਾ ਹੈ, ਉਹ ਹੈ ਏਸ਼ੀਆਈ ਮੁਲਕ ਨਾਲ ਰਿਸ਼ਤੇ ਖ਼ਤਮ ਕਰਨਾ।

error: Content is protected !!