NTA ਨੇ ਜਾਰੀ ਕੀਤਾ NEET UG 2025 ਦਾ ਨਤੀਜਾ, ਪੰਜਾਬ ‘ਚੋਂ ਕੇਸ਼ਵ ਅੱਵਲ

NTA ਨੇ ਜਾਰੀ ਕੀਤਾ NEET UG 2025 ਦਾ ਨਤੀਜਾ, ਪੰਜਾਬ ‘ਚੋਂ ਕੇਸ਼ਵ ਅੱਵਲ

Nta, neet, results, latest news, Punjab

ਦਿੱਲੀ (ਵੀਓਪੀ ਬਿਊਰੋ) ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ NEET UG 2025 ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਜੋ ਕਿ ਭਾਰਤ ਦੇ ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਦੀ ਇੱਕ ਖੁਦਮੁਖਤਿਆਰ ਸੰਸਥਾ ਹੈ। ਵੱਲੋਂ ਜਾਰੀ ਨਤੀਜਿਆਂ ਵਿੱਚ, ਪੰਜਾਬ ਦੇ ਕੇਸ਼ਵ ਮਿੱਤਲ ਨੇ ਆਲ ਇੰਡੀਆ ਰੈਂਕ 7 ਅਤੇ ਪੰਜਾਬ ਵਿੱਚ ਸਿਖਰਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਤੋਂ ਬਾਅਦ, ਆਲ ਇੰਡੀਆ ਰੈਂਕ 28 ‘ਤੇ ਰਹਿਣ ਵਾਲੇ ਹਿਮਾਂਖ ਬਘੇਲ ਨੇ ਪੰਜਾਬ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ।

NTA ਦੀ ਸਥਾਪਨਾ ਨਵੰਬਰ 2017 ਵਿੱਚ ਦਾਖਲਾ ਪ੍ਰੀਖਿਆਵਾਂ ਅਤੇ ਭਰਤੀ ਕਰਵਾਉਣ ਲਈ ਕੀਤੀ ਗਈ ਸੀ। ਐਨਟੀਏ ਇੰਜੀਨੀਅਰਿੰਗ, ਦਵਾਈ, ਪ੍ਰਬੰਧਨ ਅਤੇ ਫਾਰਮੇਸੀ ਨਾਲ ਸਬੰਧਤ ਉੱਚ ਵਿਦਿਅਕ ਸੰਸਥਾਵਾਂ ਵਿੱਚ ਦਾਖਲੇ ਅਤੇ ਫੈਲੋਸ਼ਿਪ ਲਈ ਕਈ ਰਾਸ਼ਟਰੀ ਪੱਧਰ ਦੀਆਂ ਪ੍ਰੀਖਿਆਵਾਂ ਕਰਵਾਉਣ ਲਈ ਜ਼ਿੰਮੇਵਾਰ ਹੈ।

ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਜਾਰੀ ਕੀਤੇ ਗਏ NEET UG 2025 ਦੇ ਨਤੀਜੇ ਅਨੁਸਾਰ, ਕੇਸ਼ਵ ਨੇ 99.99 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ ਜਦੋਂ ਕਿ ਸੱਤਵਾਂ ਆਲ ਇੰਡੀਆ ਰੈਂਕ ਪ੍ਰਾਪਤ ਕੀਤਾ ਹੈ। ਇਸ ਦੇ ਨਾਲ ਹੀ, ਹਿਮਾਂਖ ਨੇ ਵੀ 99.99 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ, ਪਰ ਉਸਦੇ ਅੰਕ ਕੇਸ਼ਵ ਤੋਂ ਕੁਝ ਅੰਕ ਘੱਟ ਹਨ। ਰਾਸ਼ਟਰੀ ਯੋਗਤਾ ਪ੍ਰਵੇਸ਼ ਪ੍ਰੀਖਿਆ (NEET)-2025 ਦਾ ਇਹ ਨਤੀਜਾ ਪਿਛਲੇ ਸਾਲ ਨਾਲੋਂ ਬਹੁਤ ਵਧੀਆ ਆਇਆ ਹੈ।

ਬਰਨਾਲਾ ਦੇ ਤਪਾ ਮੰਡੀ ਦਾ ਰਹਿਣ ਵਾਲਾ ਕੇਸ਼ਵ ਮਿੱਤਲ ਪੇਸ਼ੇ ਤੋਂ ਡਾਕਟਰ ਹੈ ਅਤੇ ਉਸਦੀ ਮਾਂ ਘਰੇਲੂ ਔਰਤ ਹੈ। ਜਦੋਂ ਕੇਸ਼ਵ ਮਿੱਤਲ ਦੇ ਪਿਤਾ ਡਾ. ਪ੍ਰਬੋਧ ਮਿੱਤਲ ਨੇ ਨਤੀਜਾ ਦੇਖਿਆ, ਤਾਂ ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਅਤੇ ਉਨ੍ਹਾਂ ਦੇ ਪੁੱਤਰ ਕੇਸ਼ਵ ਮਿੱਤਲ ਨੇ ਪੂਰੇ ਦੇਸ਼ ਵਿੱਚ 7ਵਾਂ ਸਥਾਨ ਪ੍ਰਾਪਤ ਕੀਤਾ।

ਕੇਸ਼ਵ ਮਿੱਤਲ ਦੇ ਪਿਤਾ ਪ੍ਰਬੋਧ ਮਿੱਤਲ ਦਾ ਕਹਿਣਾ ਹੈ ਕਿ ਕੇਸ਼ਵ ਪਹਿਲੇ ਦਿਨ ਤੋਂ ਹੀ ਪੂਰੀ ਤਰ੍ਹਾਂ ਪੜ੍ਹਾਈ ‘ਤੇ ਕੇਂਦ੍ਰਿਤ ਸੀ ਅਤੇ ਇਸ ਰੈਂਕ ਨੇ ਪੂਰੇ ਖੇਤਰ ਦਾ ਨਾਮ ਰੌਸ਼ਨ ਕੀਤਾ ਹੈ। ਕੇਸ਼ਵ ਮਿੱਤਲ ਨੇ ਇਸ NEET ਪ੍ਰੀਖਿਆ ਵਿੱਚ ਕੁੱਲ 720 ਅੰਕਾਂ ਵਿੱਚੋਂ 680 ਅੰਕ ਪ੍ਰਾਪਤ ਕਰਕੇ ਪੂਰੇ ਭਾਰਤ ਵਿੱਚ 7ਵਾਂ ਸਥਾਨ ਪ੍ਰਾਪਤ ਕੀਤਾ ਹੈ।ਆਲ ਇੰਡੀਆ ਪੱਧਰ ਦੀ ਜੇਕਰ ਗੱਲ ਕਰੀਏ ਤਾਂ ਰਾਜਸਥਾਨ ਦੇ ਹਨੂਮਾਨਗੜ੍ਹ ਦੇ ਰਹਿਣ ਵਾਲੇ ਮਹੇਸ਼ ਕੇਸਵਾਨੀ ਨੇ NEET 2025 ਦੀ ਪ੍ਰੀਖਿਆ ‘ਚੋਂ ਇੰਡੀਆ ਟਾੱਪ ਕੀਤਾ ਹੈ।

ਇਸ ਵਾਰ NEET 2025 ਦਾ ਨਤੀਜਾ ਪਿਛਲੇ ਸਾਲ ਦੇ ਮੁਕਾਬਲੇ ਬਿਹਤਰ ਰਿਹਾ ਹੈ। NEET 2025 ਦੇ ਇਸ ਨਤੀਜੇ ਵਿੱਚ ਕੇਸਵ ਮਿੱਤਲ ਅਤੇ ਹਿਮਾਂਕ ਬਘੇਲ ਤੋਂ ਇਲਾਵਾ ਮੁਹੰਮਦ ਸਮੀਰ ਨੇ ਆਲ ਇੰਡੀਆ ਰੈਂਕ 33ਵਾਂ, ਨਵੀਨ ਮਿੱਤਲ ਨੇ ਰੈਂਕ 49ਵਾਂ, ਤਿਸ਼ਾ ਜੈਨ ਰੈਂਕ 51ਵਾਂ, ਅਰਮਾਨ ਬੇਰੀ ਆਲ ਇੰਡੀਆ ਰੈਂਕ 77ਵਾਂ, ਰਾਘਵ ਗੋਇਲ ਆਲ ਇੰਡੀਆ ਰੈਂਕ 87ਵਾਂ, ਜਾਨਮ ਬਾਂਸਲ ਆਲ ਇੰਡੀਆ ਰੈਂਕ 89ਵਾਂ, ਰੁਪੇਸ਼ ਗਰਗ ਆਲ ਇੰਡੀਆ ਰੈਂਕ 97 ‘ਤੇ ਰਹੇ। ਦੱਸ ਦੇਈਏ ਕਿ 4 ਮਈ 2025 ਨੂੰ NEET ਦੀ ਪ੍ਰੀਖਿਆ ਹੋਈ ਸੀ। ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡੀਕਲ ਕਾਲਜਾਂ ਵਿੱਚ ਐਮਬੀਬੀਐਸ ਕੋਰਸ ਵਿੱਚ ਸਿੱਧਾ ਦਾਖਲਾ ਮਿਲੇਗਾ।

error: Content is protected !!