Skip to content
Saturday, June 14, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
June
14
ਪੈਲੀ ਵਾਹੁਂਦੇ ਫਸ ਪਏ ਚਾਚਾ-ਭਤੀਜਾ, ਮਾਰ ਕੇ ਗੋ+ਲੀ ਵਿਧਵਾ ਕਰ’ਤੀ ਚਾਚੀ
Crime
Latest News
National
Punjab
ਪੈਲੀ ਵਾਹੁਂਦੇ ਫਸ ਪਏ ਚਾਚਾ-ਭਤੀਜਾ, ਮਾਰ ਕੇ ਗੋ+ਲੀ ਵਿਧਵਾ ਕਰ’ਤੀ ਚਾਚੀ
June 14, 2025
VOP TV
ਪੈਲੀ ਵਾਹੁਂਦੇ ਫਸ ਪਏ ਚਾਚਾ-ਭਤੀਜਾ, ਮਾਰ ਕੇ ਗੋ+ਲੀ ਵਿਧਵਾ ਕਰ’ਤੀ ਚਾਚੀ
ਫਿਰੋਜ਼ਪੁਰ (ਵੀਓਪੀ ਬਿਊਰੋ) ਕਲਯੁੱਗ ਵਿੱਚ ਰਿਸ਼ਤਿਆਂ ਦੀ ਕਦਰ ਨਹੀਂ ਰਹੀ। ਆਪਣੇ ਹੀ ਆਪਣਿਆਂ ਦੇ ਵੈਰੀ ਬਣੇ ਹੋਏ ਹਨ। ਥਾਣਾ ਆਰਿਫ ਕੇ ਅਧੀਨ ਪੈਂਦੇ ਪਿੰਡ ਅੱਕੂ ਮਸਤੇ ਕੇ ਤੋਂ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਨੌਜਵਾਨ ਨੇ ਮਾਮੂਲੀ ਤਕਰਾਰ ਵਿੱਚ ਆਪਣੇ ਹੀ ਚਾਚੇ ਦਾ ਕ+ਤਲ ਕਰ ਦਿੱਤਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮ੍ਰਿਤਕ ਦੇ ਭਰਾ ਸਾਹਿਬ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਮੁਖਤਿਆਰ ਸਿੰਘ (60) ਸਵੇਰੇ ਆਪਣੀ ਜ਼ਮੀਨ ’ਤੇ ਕੰਮ ਕਰਨ ਗਿਆ ਸੀ। ਖੇਤਾਂ ‘ਚ ਟ੍ਰੈਕਟਰ ਚਲਾਉੰਦਿਆਂ ਨਾਲ ਦੇ ਖੇਤ ਜੋ ਕਿ ਉਸ ਦੇ ਭਤੀਜੇ ਦਾ ਸੀ ਉਸ ‘ਚ ਲੱਗੇ ਝੋਨੇ ਦੇ ਕੁਝ ਬੂਟੇ ਥਰਾਬ ਹੋ ਗਏ। ਉਸ ‘ਤੇ ਉਸ ਦੀ ਸੁਖਦੇਵ ਸਿੰਘ ਨਾਲ ਮਾਮੂਲੀ ਤਕਰਾਰ ਹੋ ਗਈ। ਇਸ ਤੋਂ ਬਾਅਦ ਸੁਖਦੇਵ ਸਿੰਘ ਨੇ ਆਪਣੀ ਲਾਇਸੰਸੀ ਬੰਦੂਕ ਨਾਲ ਮੁਖਤਿਆਰ ਸਿੰਘ ’ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ।
ਸਾਹਿਬ ਸਿੰਘ ਨੇ ਦੱਸਿਆ ਕਿ ਜਦੋਂ ਉਹ ਮੁਖਤਿਆਰ ਸਿੰਘ ਨੂੰ ਸਿਵਲ ਹਸਪਤਾਲ ਲੈ ਕੇ ਪਹੁੰਚੇ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸਐੱਸਪੀ ਭੁਪਿੰਦਰ ਸਿੰਘ ਸਿਵਲ ਹਸਪਤਾਲ ਪਹੁੰਚੇ ਅਤੇ ਮ੍ਰਿਤਕ ਦੇ ਪਰਿਵਾਰ ਨਾਲ ਗੱਲਬਾਤ ਕੀਤੀ।
ਐੱਸਐੱਸਪੀ ਨੇ ਆਖਿਆ ਕਿ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਖਤਿਆਰ ਸਿੰਘ ਦੀ ਹੱਤਿਆ ਉਸ ਦੇ ਭਤੀਜੇ ਸੁਖਦੇਵ ਸਿੰਘ ਨੇ ਮਾਮੂਲੀ ਵਿਵਾਦ ਤੋਂ ਬਾਅਦ ਗੋਲੀ ਮਾਰ ਕੇ ਕੀਤੀ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
Post navigation
ਮਲੇਸ਼ੀਆ ਗਈ ਜਨਾਨੀ ਨੇ ਚਾੜ੍ਹਿਆ ਚੰਨ, ਆਸ਼ਿਕ ਨਾਲ ਬਿਸਤਰ ਤੋਂ ਭੇਜੀਆਂ ਫੋਟੋਆਂ, ਪੱਖੇ ਨਾਲ ਲਟਕਿਆ ਪਤੀ
NTA ਨੇ ਜਾਰੀ ਕੀਤਾ NEET UG 2025 ਦਾ ਨਤੀਜਾ, ਪੰਜਾਬ ‘ਚੋਂ ਕੇਸ਼ਵ ਅੱਵਲ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us