ਅੰਮ੍ਰਿਤਪਾਲ ਮਹਿਰੋਂ ਕਤਲ ਤੋਂ ਬਾਅਦ ਭੱਜਿਆ ਵਿਦੇਸ਼: ਪੁਲਿਸ

ਅੰਮ੍ਰਿਤਪਾਲ ਮਹਿਰੋਂ ਕਤਲ ਤੋਂ ਬਾਅਦ ਭੱਜਿਆ ਵਿਦੇਸ਼: ਪੁਲਿਸ

ਬਠਿੰਡਾ (ਵੀਓਪੀ ਬਿਊਰੋ) ਸੋਸ਼ਲ ਮੀਡੀਆ ਇੰਫਲੂਏਂਸਰ ਕਮਲ ਭਾਬੀ ਦੇ ਕਤਲ ਤੋਂ ਬਾਅਦ ਪੰਜਾਬ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸਬੰਧੀ ਅੱਜ ਬਠਿੰਡਾ ਦੇ ਐੱਸ.ਐੱਸ.ਪੀ. ਅਮਨੀਤ ਕੌਂਡਲ ਨੇ ਅਹਿਮ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਦੱਸਿਆ ਕਿ ਕਮਲ ਕੌਰ ਹੱਤਿਆ ਦੀ ਸਾਜਿਸ਼ ਅੱਜ ਤੋਂ ਤਿੰਨ ਮਹੀਨੇ ਪਹਿਲਾਂ ਰਚੀ ਗਈ ਸੀ ਅਤੇ ਪੁਲਿਸ ਨੇ ਅੱਗੇ ਦੱਸਿਆ ਕਿ ਕਤਲ ਕਰਨ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਮਹਿਰੋਂ ਵਿਦੇਸ਼ ਭੱਜ ਗਿਆ ਹੈ।

ਪੁਲਿਸ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਟਰੈਵਲ ਹਿਸਟਰੀ ਚੈੱਕ ਕੀਤੀ ਗਈ ਤਾਂ ਪਤਾ ਲੱਗਿਆ ਕਿ ਜਿਸ ਸਮੇਂ ਇਹਨਾਂ ਵੱਲੋਂ ਉਸ ਮਹਿਲਾ ਦੇ ਕਤਲ ਕੀਤਾ ਗਿਆ ਸੀ ਉਸ ਸਮੇਂ ਮਹਿਰੋਂ ਰਾਤ 9 ਵਜੇ ਉਸਨੇ ਫਲੈਟ ਦੇ ਜਰੀਏ ਵਿਦੇਸ਼ ਦਾ ਰੁਖ ਕਰ ਲਿਆ ਹੈ, ਜਿਸ ਦੇ ਚਲਦੇ ਸਾਡੇ ਵੱਲੋਂ ਕੱਲ ਲੁਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ

ਮੀਡੀਆ ਨਾਲ ਗੱਲਬਾਤ ਕਰਦੇ ਪੁਲਿਸ ਨੇ ਕਿਹਾ ਕਿ ਕਮਲ ਕੌਰ ਦੀ ਹੱਤਿਆ ਮਾਮਲੇ ‘ਚ ਸਾਡੇ ਵੱਲੋਂ ਦੋ ਵਿਅਕਤੀ ਜੋ ਫੜੇ ਗਏ ਸਨ, ਉਹਨਾਂ ਕੋਲ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਹੈ ਕਿ ਦੋ ਹੋਰ ਲੋਕ ਵੀ ਸ਼ਾਮਿਲ ਹਨ ਉਹਨਾਂ ਨੂੰ ਵੀ ਨਾਮਜ਼ਦ ਕੀਤਾ ਜਾ ਰਿਹਾ ਹੈ।

ਜਿਸ ਸਮੇਂ ਅੰਮ੍ਰਿਤਪਾਲ ਮਹਿਰੋਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅੱਜ ਤੋਂ ਤਿੰਨ ਮਹੀਨੇ ਪਹਿਲਾ ਹੀ ਇਸਦਾ ਕਤਲ ਦੀ ਸਾਜਿਸ਼ ਰਚੀ ਗਈ ਸੀ ਅਤੇ ਵੱਖ-ਵੱਖ ਤਰੀਕੇ ਨਾਲ ਲੁਧਿਆਣੇ ਦੇ ਕੁਝ ਹੋਟਲਾਂ ਵਿੱਚ ਠਹਿਰਾਅ ਕੀਤਾ ਗਿਆ ਸੀ ਜਿਸਦੇ ਚਲਦੇ ਕਮਲ ਕੌਰ ਦਾ ਅਤਾ ਪਤਾ ਲਗਾਇਆ ਜਾਵੇ ਕਿੱਥੇ ਜਾਂਦੀ ਹੈ ਅਤੇ ਕਿੱਥੇ ਰਹਿੰਦੀ ਹੈ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਆਖਿਰਕਾਰ ਬਠਿੰਡਾ ਵਿਖੇ ਪ੍ਰਮੋਸ਼ਨ ਦੇ ਲਈ ਬੁਲਾਇਆ ਗਿਆ ਸੀ, ਜਿਸ ਬਹਾਨੇ ਉਹਨਾਂ ਵੱਲੋਂ ਸਕੋਰਪੀਓ ਗੱਡੀ ਤੇ ਸਵਾਰ ਹੋ ਕੇ ਅਤੇ ਅੱਗੇ ਕਮਲ ਕੌਰ ਦੀ ਗੱਡੀ ਲਾਈ ਗਈ ਸੀ ਅਤੇ ਖਾਲੀ ਏਰੀਏ ਦੇ ਵਿੱਚ ਉਸਦਾ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਗਈ ਸੀ।

error: Content is protected !!