ਭਰਾ ਨੇ ਮਾਰਿਆ ਭਰਾ… ਸ਼ਿਮਲਾ ਘੁੰਮਣ ਗਏ ਸੀ, ਬਹਿਸ ਹੋਈ ਤਾਂ ਕੱਚ ਨਾਲ ਕੱਟਿਆ ਗਲ

ਭਰਾ ਨੇ ਮਾਰਿਆ ਭਰਾ… ਸ਼ਿਮਲਾ ਘੁੰਮਣ ਗਏ ਸੀ, ਬਹਿਸ ਹੋਈ ਤਾਂ ਕੱਚ ਨਾਲ ਕੱਟਿਆ ਗਲ

ਵੀਓਪੀ ਬਿਊਰੋ – ਚੰਡੀਗੜ੍ਹ ਦੇ ਇੱਕ ਨੌਜਵਾਨ ਦਾ ਸ਼ਿਮਲਾ ‘ਚ ਕਤਲ ਕਰ ਦਿੱਤਾ ਗਿਆ ਹੈ। ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਭਰਾ ਨੇ ਹੀ ਭਰਾ ਨੂੰ ਮੌਤ ਦੇ ਘਾਟ ਉਤਾਰਿਆ ਹੈ। ਮ੍ਰਿਤਕ ਦੀ ਲਾਸ਼ ਸ਼ਿਮਲਾ ਦੇ ਹੋਟਲ ‘ਚੋਂ ਮਿਲਣ ਕਾਰਨ ਦਹਿਸ਼ਤ ਫੈਲ ਗਈ। ਮ੍ਰਿਤਕ ਦੀ ਪਛਾਣ ਅਕਾਸ਼ ਸ਼ਰਮਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਤਲ ਨੂੰ ਅੰਜਾਮ ਚਚੇਰੇ ਭਰਾ ਨੇ ਦਿੱਤਾ ਹੈ।

ਮੁੱਢਲੀ ਜਾਣਕਾਰੀ ਦੇ ਮੁਤਾਬਕ ਹੋਟਲ ਦੇ ਕਮਰੇ ‘ਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਸੀ। ਇਸ ਦੌਰਾਨ ਮੁਲਜ਼ਮ ਨੇ ਅਕਾਸ਼ ਦੇ ਸਿਰ ‘ਚ ਬੀਅਰ ਦੀ ਬੋਤਲ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਨੇ ਵੀਡੀਓ ਕਾਲ ਕਰ ਕੇ ਪਿਤਾ ਨੂੰ ਕ੍ਰਾਇਮ ਸੀਨ ਦਿਖਾਇਆ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੋਸਟਮਾਰਟਮ ਤੋਂ ਪਤਾ ਲੱਗਾ ਕਿ ਆਕਾਸ਼ ਸ਼ਰਮਾ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਉਸਦੇ ਸਿਰ ‘ਤੇ ਬੋਤਲ ਨਾਲ 6 ਵਾਰ ਵਾਰ ਕੀਤੇ ਗਏ ਸਨ, ਉਸਦੀ ਨੱਕ ਦੀ ਹੱਡੀ ਟੁੱਟ ਗਈ ਸੀ, ਉਸਦਾ ਗਲਾ ਕੱਟਿਆ ਗਿਆ ਸੀ, ਉਸਦੇ ਹੱਥ ਦੀ ਨਾੜੀ ਵੀ ਕੱਟੀ ਗਈ ਸੀ ਅਤੇ ਫਿਰ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਸੀ।

ਮ੍ਰਿਤਕ ਦੀ ਪਛਾਣ ਆਕਾਸ਼ ਸ਼ਰਮਾ (22) ਵਜੋਂ ਹੋਈ ਹੈ, ਜੋ ਕਿ ਚੰਡੀਗੜ੍ਹ ਦੇ ਸੈਕਟਰ 26 ਦੇ ਐਸਸੀਐਫ-40 ਦਾ ਰਹਿਣ ਵਾਲਾ ਸੀ। ਆਕਾਸ਼ ਪਰਿਵਾਰ ਦਾ ਇਕਲੌਤਾ ਪੁੱਤਰ ਸੀ, ਉਸਦੀ ਇੱਕ ਛੋਟੀ ਭੈਣ ਵੀ ਹੈ। ਉਸਦੀ ਭੈਣ ਵੀ ਵਕੀਲ ਹੈ। ਉਸਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ।

error: Content is protected !!