ਜੂਏ ‘ਚ ਪੈਸੇ ਹਾਰ ਕੇ ਸਾਬਕਾ ਫੌਜੀ ਨੇ ਘੜੀ ਸਾਜਿਜ਼, ਪੁਲਿਸ ਨੂੰ ਕਹਿੰਦਾ-ਮੇਰੇ ਨਾਲ ਹੋਈ 15 ਲੱਖ ਦੀ ਲੁੱਟ

ਜੂਏ ‘ਚ ਪੈਸੇ ਹਾਰ ਕੇ ਸਾਬਕਾ ਫੌਜੀ ਨੇ ਘੜੀ ਸਾਜਿਜ਼, ਪੁਲਿਸ ਨੂੰ ਕਹਿੰਦਾ-ਮੇਰੇ ਨਾਲ ਹੋਈ 15 ਲੱਖ ਦੀ ਲੁੱਟ

ਬਠਿੰਡਾ (ਵੀਓਪੀ ਬਿਊਰੋ) ਬਠਿੰਡਾ ‘ਚ ਇੱਕ ਸਾਬਕਾ ਫੌਜੀ ਨੇ ਲੱਖਾਂ ਰੁਪਏ ਜੂਏ ‘ਚ ਹਾਰਨ ਤੋਂ ਬਾਅਦ ਘਰਦਿਆਂ ਤੋਂ ਡਰਦਾ ਪੁਲਿਸ ਨੂੰ ਝੂਠੀ ਸ਼ਿਕਾਇਤ ਦੇ ਕੇ ਖੁਦ ਹੀ ਫਸ ਗਿਆ। ਬਠਿੰਡਾ ਵਿਖੇ ਡੀਐੱਸਪੀ ਦਿਹਾਤੀ ਹਰਜੀਤ ਸਿੰਘ ਮਾਨ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਹੈ ਕਿ ਬੀਤੇ ਕੱਲ ਜੋ ਕਿ ਕੋਟਸ਼ਮੀਰ ਨਜ਼ਦੀਕ ਲੁੱਟ ਦੀ ਵਾਰਦਾਤ ਦੀ ਸੂਚਨਾ ਮਿਲੀ ਸੀ ਸਾਡੀਆਂ ਵੱਖ-ਵੱਖ ਟੀਮਾਂ ਕੰਮ ਕਰ ਰਹੀਆਂ ਸਨ ਅਤੇ ਸਾਬਕਾ ਫੌਜੀ ਅਵਤਾਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਕੋਟਲੀ ਖੁਰਦ ਦਾ ਰਹਿਣ ਵਾਲਾ ਹੈ।

ਸਾਬਕਾ ਫੌਜੀ ਨੇ ਕਿਹਾ ਸੀ ਕਿ ਉਹ ਬੈਂਕ ਵਿੱਚੋਂ 15 ਲੱਖ ਰੁਪਏ ਕਢਵਾ ਕੇ ਆਪਣੇ ਘਰ ਵੱਲ ਜਾ ਰਿਹਾ ਸੀ ਤਾਂ ਅਚਾਨਕ ਇੱਕ ਲੜਕਾ ਤੇ ਲੜਕੀ ਵੱਲੋਂ ਲਿਫਟ ਲਈ ਗਈ ਅਤੇ ਗਹਿਰੀ ਭਾਗੀ ਟੀ ਪੁਆਇੰਟ ਨਜ਼ਦੀਕ ਜਾ ਕੇ ਪਿਸਤੌਲ ਦੀ ਨੋਕ ਉੱਤੇ ਉਸਦੇ ਕੋਲ 15 ਲੱਖ ਰੁਪਏ ਕਰਕੇ ਫਰਾਰ ਹੋ ਗਏ ਸਨ ਜਿਸਦੇ ਚਲਦੇ ਸਾਡੀ ਵੱਖ-ਵੱਖ ਟੀਮਾਂ ਤੁਰੰਤ ਕੰਮ ਕਰ ਰਹੀਆਂ ਸਨ ਅਤੇ ਮਾਮਲਾ ਦਰਜ ਕਰ ਦਿਓ ਜਾਂਚ ਪੜਤਾਲ ਸ਼ੁਰੂ ਕੀਤੀ ਗਈ, ਜਿਸ ਦੇ ਚਲਦੇ ਇਸ ਨੂੰ ਸਿਵਿਲ ਹਸਪਤਾਲ ਵਿਖੇ ਦਾਖਲ ਵੀ ਕਰਾਇਆ ਗਿਆ ਅਤੇ ਮੁਢਲੀ ਜਾਂਚ ਪੜਤਾਲ ਪਤਾ ਲੱਗਿਆ ਕਿ ਬੈਂਕ ਦੇ ਵਿੱਚ ਇਸ ਦ ਕੋਲ ਕੁਝ ਪੈਸੇ ਹੀ ਸਨ ਅਤੇ ਨਾ ਹੀ ਇਹ ਬੈਂਕ ਵਿੱਚ ਗਿਆ ਅਤੇ ਨਾ ਹੀ ਇਹ ਬਠਿੰਡਾ ਆਇਆ ਜੋ ਸਾਰੀ ਕਹਾਣੀ ਇਸ ਨੇ ਰਚੀ ਸੀ।

ਉਹ ਆਪਣੇ ਘਰਦਿਆਂ ਤੋਂ ਡਰਦੇ ਮਾਰੇ ਸਭ ਕੁਝ ਕੀਤਾ ਕਿਉਂਕਿ ਸਾਬਕਾ ਫੌਜੀ ਅਵਤਾਰ ਸਿੰਘ ਨੇ 2021 ਤੋਂ ਲੈ ਕੇ ਹੁਣ ਤੱਕ ਜੋ ਕਿ ਕੈਸੀਨੋ ਵਿੱਚ ਜੂਆ ਚੱਲਦਾ ਹੈ ਉਸਦੇ ਵਿੱਚ ਕਰੋੜ ਰੁਪਏ ਤੋਂ ਉੱਪਰ ਦੀ ਰਕਮ ਹਾਰ ਚੁੱਕਿਆ ਸੀ ਅਤੇ ਘਰਦਿਆਂ ਨੂੰ ਜਵਾਬ ਦੇਣ ਦੇ ਲਈ ਆਪਣੇ ਆਪ ਨੂੰ ਸੱਚਾ ਸਾਬਿਤ ਕਰਨ ਦੇ ਲਈ ਅਜਿਹੀ ਘਟਨਾ ਨੂੰ ਅੰਜਾਮ ਦੇਣ ਦੀ ਝੂਠੀ ਕਹਾਣੀ ਰਚੀ ਗਈ ਸੀ।

error: Content is protected !!