ਜਵਾਈ ਤੋਂ ਤੰਗ ਮਾਂ-ਧੀ ਨੇ ਲਿਆ ਫਾ+ਹਾ, ਕਿਤੇ ਹੋਰ ਪ੍ਰੇਮ ਸੰਬੰਧ ਬਣਾ ਕੇ ਮੰਗ ਰਿਹਾ ਸੀ ਤਲਾਕ

ਜਵਾਈ ਤੋਂ ਤੰਗ ਮਾਂ-ਧੀ ਨੇ ਲਿਆ ਫਾ+ਹਾ, ਕਿਤੇ ਹੋਰ ਪ੍ਰੇਮ ਸੰਬੰਧ ਬਣਾ ਕੇ ਮੰਗ ਰਿਹਾ ਸੀ ਤਲਾਕ

ਵੀਓਪੀ ਬਿਊਰੋ – ਡੱਬਵਾਲੀ ਦੇ ਇੰਦਰਾ ਨਗਰ ਸਥਿਤ ਆਪਣੇ ਘਰ ਵਿੱਚ ਬੀਤੇ ਦਿਨ ਮਾਂ ਤੇ ਧੀ ਨੇ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕਾਂ ਦੀ ਪਛਾਣ ਰਾਜਵਿੰਦਰ ਕੌਰ ਪਤਨੀ ਰਣਜੀਤ ਸਿੰਘ ਅਤੇ ਉਸ ਦੀ ਧੀ ਅੰਮ੍ਰਿਤਪਾਲ ਕੌਰ (24) ਵਜੋਂ ਹੋਈ ਹੈ, ਜੋ ਜਵਾਈ ਵੱਲੋਂ ਤਲਾਕ ਲਈ ਦਬਾਅ ਪਾਉਣ ਕਾਰਨ ਪ੍ਰੇਸ਼ਾਨ ਸਨ।

ਘਟਨਾ ਬਾਰੇ ਉਦੋਂ ਪਤਾ ਲੱਗਿਆ ਜਦੋਂ ਅੰਮ੍ਰਿਤਪਾਲ ਕੌਰ ਨੇ ਆਪਣੀ ਮਾਂ ਰਾਜਵਿੰਦਰ ਕੌਰ ਦੀ ਪੱਖੇ ਨਾਲ ਲਟਕੀ ਤਸਵੀਰ ਆਪਣੇ ਪਤੀ ਯਾਦਵਿੰਦਰ ਸਿੰਘ ਵਾਸੀ ਬਠਿੰਡਾ ਨੂੰ ਭੇਜੀ। ਇਸ ਉਪਰੰਤ ਖੁਦ ਅੰਮ੍ਰਿਤਪਾਲ ਕੌਰ ਨੇ ਆਪਣੀ ਮਾਂ ਨੂੰ ਉਤਾਰ ਕੇ ਉਸੇ ਪੱਖੋ ਨਾਲ ਫਾਹਾ ਲੈ ਲਿਆ। ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਕੌਰ ਦਾ ਵਿਆਹ ਅੱਠ ਮਹੀਨੇ ਪਹਿਲਾਂ ਯਾਦਵਿੰਦਰ ਸਿੰਘ ਵਾਸੀ ਅਮਰਪੁਰਾ ਬਸਤੀ ਬਠਿੰਡਾ ਨਾਲ ਹੋਇਆ ਸੀ।

ਪੀੜਤ ਨੇ ਦੱਸਿਆ ਕਿ ਉਸ ਦੇ ਜਵਾਈ ਯਾਦਵਿੰਦਰ ਨੇ ਉਸ ਨੂੰ ਕਾਲ ਕਰਕੇ ਦੱਸਿਆ ਕਿ ਉਸ ਦੀ ਸੱਸ ਰਾਜਵਿੰਦਰ ਕੌਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਅੰਮ੍ਰਿਤਪਾਲ ਕੌਰ ਨੇ ਉਸ ਦੇ ਮੋਬਾਈਲ ‘ਤੇ ਤਸਵੀਰ ਭੇਜੀ ਹੈ। ਰਣਜੀਤ ਸਿੰਘ ਮੁਤਾਬਕ ਜਦੋਂ ਉਹ ਆਪਣੇ ਘਰ ਪੁੱਜਿਆ ਤਾਂ ਉਸ ਦੀ ਪਤਨੀ ਦੀ ਲਾਸ਼ ਕਮਰੇ ਵਿੱਚ ਬੈੱਡ ‘ਤੇ ਪਈ ਸੀ, ਜਦਕਿ ਉਸ ਦੀ ਪੁੱਤਰੀ ਮੌਸਮ ਪੱਖੇ ਨਾਲ ਲਟਕ ਰਹੀ ਸੀ।

ਰਣਜੀਤ ਸਿੰਘ ਵਿੱਚ ਨੇ ਦੋਸ਼ ਲਗਾਇਆ ਕਿ ਉਸ ਦੇ ਜਵਾਈ ਦੇ ਪ੍ਰੇਮ ਸਬੰਧ ਸਨ ਅਤੇ ਤਲਾਕ ਲਈ ਦਬਾਅ ਬਣਾ ਰਿਹਾ ਸੀ, ਸਿਟੀ ਪੁਲਿਸ ਦੇ ਕਾਰਜਕਾਰੀ ਮੁਖੀਅਲਰਟ ਅਜੀਤ ਸਿੰਘ ਨੇ ਦੱਸਿਆ ਕਿ ਰਣਜੀਤ ਪੰਜਾਬ ਦੇ ਸਿੰਘ ਦੇ ਬਿਆਨ ‘ਤੇ ਯਾਦਵਿੰਦਰ ਸਿੰਘ 34.6 ਐੱਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

error: Content is protected !!