ਪਿਓ ਦੀ ਨੌਕਰੀ ਲੈ ਕੇ ਬਣਿਆ ਕਾਂਸਟੇਬਲ, ਔਰਤ ਦਾ ਚੋਰੀ ਕਰ ਲਿਆ ਪਰਸ, ਲੋਕਾਂ ਦੇ ਆਇਆ ਅੜਿੱਕੇ

ਪਿਓ ਦੀ ਨੌਕਰੀ ਲੈ ਕੇ ਬਣਿਆ ਕਾਂਸਟੇਬਲ, ਔਰਤ ਦਾ ਚੋਰੀ ਕਰ ਲਿਆ ਪਰਸ, ਲੋਕਾਂ ਦੇ ਆਇਆ ਅੜਿੱਕੇ

ਵੀਓਪੀ ਬਿਊਰੋ- ਲੁਧਿਆਣਾ ਵਿੱਚ ਜੀਆਰਪੀ ਨੇ ਇੱਕ ਪੁਲਿਸ ਕਾਂਸਟੇਬਲ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਪੁਲਿਸ ਕਰਮਚਾਰੀ ‘ਤੇ ਇੱਕ ਮਹਿਲਾ ਤਾਂ ਪਰਸ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਕਰਮੀ ਦੀ ਡਿਊਟੀ ਮੰਗਲਵਾਰ ਰਾਤ 8 ਵਜੇ ਤੋਂ ਬੁੱਧਵਾਰ ਸਵੇਰੇ 8 ਵਜੇ ਤੱਕ ਪਲੇਟਫਾਰਮ ‘ਤੇ ਸੀ ਪਰ ਉਹ ਆਪਣੀ ਡਿਊਟੀ ਛੱਡ ਕੇ ਟਰੇਨ ‘ਤੇ ਚੜ੍ਹ ਗਿਆ।

ਟ੍ਰੇਨ ਵਿੱਚ ਯਾਤਰੀ ਸੋ ਰਹੇ ਸਨ, ਇਸੇ ਦੌਰਾਨ ਉਸਨੇ ਇੱਕ ਮਹਿਲਾ ਦਾ ਪਰਸ ਚੋਰੀ ਕਰ ਲਿਆ ਜਦੋਂ ਮਹਿਲਾ ਨੂੰ ਉਸਦਾ ਪਰਸ ਗਾਇਬ ਹੋਣ ਦੀ ਸੂਚਨਾ ਮਿਲੀ ਤਾਂ ਉਸਨੇ ਸ਼ੋਰ ਮਚਾ ਦਿੱਤਾ ਅਤੇ ਪੁਲਿਸ ਕਰਮਚਾਰੀ ਨੂੰ ਕਾਬੂ ਕਰ ਲਿਆ ਗਿਆ। ਫਿਲਹਾਲ ਥਾਣਾ ਜੀਆਰਪੀ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਡੀਸੀਪੀ ਤੇਜਪਾਲ ਸਿੰਘ ਅਤੇ ਐੱਸਐੱਚਓ ਪਲਵਿੰਦਰ ਸਿੰਘ ਭਿੰਡਰ ਨੇ ਕਿਹਾ ਮੁਲਜ਼ਮ ਪੁਲਿਸ ਕਰਮੀ ਪੀਏਪੀ ਦਾ ਮੁਲਾਜ਼ਮ ਹੈ। ਮੁਲਜ਼ਮ ਦੀ ਪਹਿਚਾਨ ਸੀਨੀਅਰ ਕਾਂਸਟੇਬਲ ਕੁਲਵਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ। ਕੁਲਵਿੰਦਰ ਬਠਿੰਡਾ ਰਾਮਪੁਰਾ ਫੂਲ ਦਾ ਰਹਿਣ ਵਾਲਾ ਕੁਲਵਿੰਦਰ ਨੂੰ ਉਸਦੇ ਪਿਤਾ ਦੀ ਨੌਕਰੀ ਮਿਲੀ ਹੈ। ਲੁਧਿਆਣਾ ਜੀਆਰਪੀ ਦੇ ਵਿੱਚ ਉਹ ਡਿਪੋਟੇਸ਼ਨ ‘ਤੇ ਆਇਆ ਹੋਇਆ ਸੀ।

ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕੁਲਵਿੰਦਰ ਸਿੰਘ ਨੇ ਪੁਲਿਸ ਦੀ ਵਰਦੀ ਵਿੱਚ ਉਸਦੀ ਪਤਨੀ ਦਾ ਪਰਸ ਚੋਰੀ ਕੀਤਾ। ਆਰਪੀਐੱਫ ਕਰਮਚਾਰੀਆਂ ਨੇ ਕੁਲਵਿੰਦਰ ਨੂੰ ਕਾਬੂ ਕਰਕੇ ਥਾਣਾ ਰਾਜਪੁਰਾ ਜੀਆਰਪੀ ਸੌਂਪ ਦਿੱਤਾ, ਜਿਸ ਤੋਂ ਬਾਅਦ ਅੱਜ ਲੁਧਿਆਣਾ ਪੇਸ਼ ਕੀਤਾ ਗਿਆ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਪੁਲਿਸ ਕਰਮਚਾਰੀ ਨੂੰ ਅਦਾਲਤ ਪੇਸ਼ ਕੀਤਾ ਜਾਏਗਾ ਅਤੇ ਰਿਮਾਂਡ ਹਾਸਿਲ ਕੀਤਾ ਜਾਵੇਗਾ।

error: Content is protected !!