Skip to content
Thursday, June 26, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
June
26
ਇਨਸਾਨੀਅਤ ਹੋਈ ਸ਼ਰਮਸਾਰ, ਔਰਤ ਦਾ ਮੂੰਹ ਕਾਲਾ ਕਰ ਕੇ ਪਿੰਡ ’ਚ ਘੁੰਮਾਇਆ
Crime
Latest News
National
Punjab
ਇਨਸਾਨੀਅਤ ਹੋਈ ਸ਼ਰਮਸਾਰ, ਔਰਤ ਦਾ ਮੂੰਹ ਕਾਲਾ ਕਰ ਕੇ ਪਿੰਡ ’ਚ ਘੁੰਮਾਇਆ
June 26, 2025
VOP TV
ਇਨਸਾਨੀਅਤ ਹੋਈ ਸ਼ਰਮਸਾਰ, ਔਰਤ ਦਾ ਮੂੰਹ ਕਾਲਾ ਕਰ ਕੇ ਪਿੰਡ ’ਚ ਘੁੰਮਾਇਆ
ਤਰਨਤਾਰਨ (ਵੀਓਪੀ ਬਿਊਰੋ) : ਪਿੰਡ ਢੋਟੀਆਂ ਵਿਖ਼ੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਪਿੰਡ ਦੇ ਕੁੱਝ ਲੋਕਾਂ ਨੇ ਇਕ ਵਿਧਵਾ ਔਰਤ ਨੂੰ ਪਿੰਡ ਦੀ ਸੱਥ ਵਿਚ ਬੁਲਾ ਕੇ ਉਸ ਦਾ ਧੱਕੇ ਨਾਲ ਮੂੰਹ ਕਾਲਾ ਕਰ ਦਿੱਤਾ ਗਿਆ ਅਤੇ ਉਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿਤੀ। ਵਿਧਵਾ ਔਰਤ ਦਾ ਨਾਮ ਰਾਣੀ ਦਸਿਆ ਜਾ ਰਿਹਾ ਹੈ। ਮੂੰਹ ਕਾਲਾ ਕਰਨ ਵਾਲੇ ਪਰਿਵਾਰ ਨੇ ਕੈਮਰੇ ਸਾਹਮਣੇ ਅਪਣਾ ਕੀਤਾ ਕਾਰਾ ਕਬੂਲ ਕੀਤਾ ਹੈ।
ਇਸ ਸਬੰਧੀ ਜਦੋਂ ਪੀੜਤ ਔਰਤ ਨੇ ਦਸਿਆ ਕਿ ਉਸ ਦਾ ਨਾਮ ਰਾਣੀ ਹੈ ਅਤੇ ਉਹ ਵਿਧਵਾ ਹੈ, ਉਸ ਨੇ ਦਸਿਆ ਕਿ ਪਿੰਡ ਦੀ ਇਕ ਲੜਕੀ ਦਾ ਉਸ ਨੇ ਰਿਸ਼ਤਾ ਕਿਸੇ ਮੁੰਡੇ ਨਾਲ ਕਰਵਾਇਆ ਸੀ ਅਤੇ ਕੁੜੀ ਵਾਲਿਆਂ ਨੂੰ ਮੁੰਡੇ ਦੀ ਪੁੱਛ-ਪੜਤਾਲ ਲਈ ਹੀ ਕਿਹਾ ਗਿਆ ਸੀ ਪਰ ਕੁੜੀ ਵਾਲਿਆਂ ਵਲੋਂ ਅਪਣੇ-ਅਪਣੇ ਤੌਰ ’ਤੇ ਸਭ ਕੁੱਝ ਸਮਝਦੇ ਹੋਏ ਕੁੜੀ ਦਾ ਵਿਆਹ ਕਰ ਦਿਤਾ ਅਤੇ ਵਿਆਹ ਦੇ ਦੂਜੇ ਦਿਨ ਹੀ ਕੁੜੀ ਵਾਪਸ ਅਪਣੇ ਪੇਕੇ ਲੈ ਆਂਦੀ ਇਸ ਕਰ ਕੇ ਕਿ ਮੁੰਡੇ ਦਾ ਪਹਿਲਾਂ ਵਿਆਹ ਹੋ ਚੁੱਕਾ ਸੀ, ਇਹ ਸਾਰਾ ਮਾਮਲਾ ਬਾਅਦ ਵਿਚ ਪਿੰਡ ਦੇ ਸਰਪੰਚ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਸੀ।
ਪੀੜਤ ਔਰਤ ਰਾਣੀ ਨੇ ਦਸਿਆ ਕਿ ਇਸ ਵਿਚ ਉਸ ਦਾ ਕੋਈ ਕਸੂਰ ਨਹੀਂ ਕੁੜੀ ਦੇ ਪਰਵਾਰ ਦੀ ਗ਼ਲਤੀ ਹੈ ਕਿ ਉਨ੍ਹਾਂ ਮੁੰਡੇ ਦੀ ਪੜਤਾਲ ਨਹੀਂ ਕਰਵਾਈ ਉਲਟਾ ਮੇਰੇ ’ਤੇ ਇਲਜ਼ਾਮ ਲੱਗਾ ਰਹੇ ਹਨ ਕਿ ਪੈਸੇ ਲੈ ਕੇ ਵਿਆਹੇ ਮੁੰਡੇ ਨਾਲ਼ ਵਿਆਹ ਕਰਵਾ ਦਿਤਾ। ਇਸੇ ਰੰਜਿਸ਼ ਕਰ ਕੇ ਉਕਤ ਪਰਵਾਰ ਨੇ ਮੈਨੂੰ ਪੰਚਾਇਤ ਵਿਚ ਬੁਲਾ ਕੇ ਮੇਰਾ ਮੂੰਹ ਕਾਲਾ ਕਰ ਦਿਤਾ ਹੈ ਅਤੇ ਜਦੋਂ ਇਸ ਸਬੰਧੀ ਥਾਣੇ ਦਰਖ਼ਾਸਤ ਦਿਤੀ ਤਾਂ ਸਰਪੰਚ ਵਲੋ ਪੁਲਿਸ ਨੂੰ ਕਾਰਵਾਈ ਕਰਨ ਤੋਂ ਰੋਕਿਆ।
ਉਧਰ ਕੁੜੀ ਦੇ ਪਰਵਾਰ ਨਾਲ ਗੱਲਬਾਤ ਕੀਤੀ ਤਾਂ ਜਿਸ ਕੁੜੀ ਦਾ ਵਿਆਹ ਹੋਇਆ ਸੀ, ਨੇ ਕੈਮਰੇ ਸਾਹਮਣੇ ਮੰਨਿਆ ਕਿ ਇਸ ਔਰਤ ਨੇ ਮੇਰੀ ਜ਼ਿੰਦਗੀ ਖ਼ਰਾਬ ਕੀਤੀ ਹੈ। ਇਸ ਨੇ ਜਾਣਬੁੱਝ ਕੇ ਮੇਰਾ ਵਿਆਹ ਉਸ ਮੁੰਡੇ ਨਾਲ਼ ਕਰਵਾਇਆ ਜਿਸ ਦਾ ਪਹਿਲਾਂ ਹੀ ਵਿਆਹ ਹੋ ਚੁੱਕਾ ਸੀ ਅਤੇ ਉਹ ਮੁੰਡਾ ਨਸ਼ੇ ਦਾ ਆਦੀ ਹੈ ਜਦਕਿ ਇਸ ਨੂੰ ਸੱਭ ਪਤਾ ਸੀ। ਮੈਨੂੰ ਇਸ ਗੱਲ ਦਾ ਗੁੱਸਾ ਸੀ ਇਸ ਲਈ ਅਸੀਂ ਇਸ ਔਰਤ ਰਾਣੀ ਦਾ ਮੂੰਹ ਕਾਲਾ ਕੀਤਾ ਹੈ।
ਥਾਣਾ ਸਰਹਾਲੀ ਦੇ ਐਸ.ਐਚ.ਓ ਬਲਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਸੋਸ਼ਲ ਮੀਡੀਆ ’ਤੇ ਚੱਲ ਰਹੀ ਪਿੰਡ ਢੋਟੀਆਂ ਦੀ ਵੀਡੀਉ ਆਈ ਹੈ ਜਿਸ ਵਿਚ ਔਰਤ ਦਾ ਕੁੱਝ ਲੋਕਾਂ ਵਲੋਂ ਮੂੰਹ ਕਾਲਾ ਕੀਤਾ ਗਿਆ ਹੈ। ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁਧ ਬਣਦੀ ਕਾਰਵਾਈ ਕੀਤੀ ਜਾਵੇਗੀ।
Post navigation
ਹਰਿਆਣਾ ਸਰਕਾਰ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਲਿਖਿਆ ‘ਵੀਰ ਬੰਦਾ ਬੈਰਾਗੀ’, ਸਿੱਖ ਸੰਗਤ ‘ਚ ਗੁੱਸਾ, ਕਿਹਾ- ਹਿੰਦੂਕਰਨ ਹੋ ਰਿਹਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us