ਪੰਜਾਬ ‘ਚ ਆਪਣੀ ਪਕੜ ਮਜ਼ਬੂਤ ਕਰਨ ਦੇ ਲਈ ਭਾਜਪਾ ਇਸ ਸਿੱਖ ਆਗੂ ਨੂੰ ਸੰਭਾਲ ਰਹੀ ਹੈ ਜ਼ਿੰਮੇਵਾਰੀ

ਪੰਜਾਬ ‘ਚ ਆਪਣੀ ਪਕੜ ਮਜ਼ਬੂਤ ਕਰਨ ਦੇ ਲਈ ਭਾਜਪਾ ਇਸ ਸਿੱਖ ਆਗੂ ਨੂੰ ਸੰਭਾਲ ਰਹੀ ਹੈ ਜ਼ਿੰਮੇਵਾਰੀ…


ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਵਿੱਚ ਨਾ-ਮਾਤਰ ਆਧਾਰ ਦੇ ਨਾਲ ਵਿਚਰ ਰਹੀ ਭਾਰਤ ਦੀ ਕੇਂਦਰ ਸਰਕਾਰ ਵਾਲੀ ਭਾਜਪਾ ਪਾਰਟੀ ਨੂੰ ਹੁਣ ਕਿਸੇ ਨਾ ਕਿਸੇ ਤਰਹਾਂ ਪੰਜਾਬ ਵਿੱਚ ਵੀ ਆਪਣਾ ਆਧਾਰ ਸਥਾਪਿਤ ਕਰਨਾ ਹੈ। ਪੰਜਾਬ ਦੇ ਗੁਆਂਢੀ ਸੂਬਿਆਂ ਹਰਿਆਣਾ ਤੇ ਹਿਮਾਚਲ ਵਿੱਚ ਚੋਣਾਂ ਤੋਂ ਪਹਿਲਾਂ ਤਕ ਦੀ ਭਾਜਪਾ ਪਾਰਟੀ ਦੀ ਹੀ ਸਰਕਾਰ ਹੈ ਅਤੇ ਇਹਨਾਂ ਵਿਧਾਨ ਸਭਾ ਚੋਣਾਂ ਵਿੱਚ ਵੀ ਭਾਜਪਾ ਦਾ ਹੀ ਪੱਲੜਾ ਭਾਰੀ ਹੈ ਪਰ ਇਸ ਸਭ ਦੇ ਬਾਵਜੂਦ ਵੀ ਇਹਨਾਂ ਦੋਵਾਂ ਸੂਬਿਆਂ ਦੇ ਵਿਚਕਾਰ ਪੈਂਦਾ ਪੰਜਾਬ ਭਾਜਪਾ ਦੇ ਹੱਥ ਵਿੱਚ ਨਹੀਂ ਹੈ। ਕਾਫੀ ਸਾਲਾਂ ਤਕ ਪੰਜਾਬ ਦੀ ਖੇਤਰੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਠਜੋੜ ਕਰ ਕੇ ਆਪਣੇ-ਆਪ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੀ ਭਾਜਪਾ ਦਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲੋਂ ਗਠਜੋੜ ਟੁੱਟਿਆ ਤਾਂ ਦੋਵਾਂ ਪਾਰਟੀਆਂ ਨੂੰ ਹੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਪੰਜਾਬ ਵਿੱਚ ਭਾਜਪਾ ਸਿਰਫ ਦੋ ਹੀ ਵਿਧਾਨ ਸਭਾ ਸੀਟਾਂ ਤਕ ਸਿਮਟ ਗਈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਲਈ ਵੀ ਇਹ ਵੱਡਾ ਝਟਕਾ ਸਾਬਿਤ ਹੋਇਆ ਅਤੇ ਉਸ ਨੂੰ ਵੀ ਸਿਰਫ 3 ਸੀਟਾਂ ਹੀ ਮਿਲੀਆਂ।


ਅਜਿਹੇ ਵਿੱਚ ਦੇਖਦੇ ਹੋਏ ਹੁਣ ਭਾਜਪਾ ਨੇ ਅੰਦਾਜਾ ਲਾ ਲਿਆ ਹੈ ਕਿ ਜੇਕਰ ਉਸ ਨੇ ਪੰਜਾਬ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨੀ ਹੈ ਤਾਂ ਇਸ ਦੇ ਲਈ ਉਸ ਨੂੰ ਕੋਈ ਸਿੱਖ ਚਿਹਰਾ ਹੀ ਸਾਹਮਣੇ ਲਿਆਉਣਾ ਪਵੇਗਾ ਤਾਂ ਜੋ ਪੰਜਾਬ ਦੇ ਲੋਕ ਭਾਜਪਾ ਉੱਪਰ ਆਪਣਾ ਵਿਸ਼ਵਾਸ ਦਿਖਾ ਸਕਣ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸ਼ਾਈਦ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਪੰਜਾਬ ਵਿੱਚ ਨਵੇਂ ਪਾਰਟੀ ਪ੍ਰਧਾਨ ਦਾ ਐਲਾਨ ਕਰ ਦੇਵੇ ਅਤੇ ਇਸ ਸਿੱਖ ਆਗੂ ਹੀ ਹੋਵੇ। ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਪਾਰਟੀ ਦਾ ਇੱਕ ਹਿੱਸਾ ਜਿੱਥੇ ਅਸ਼ਵਨੀ ਸ਼ਰਮਾ ਨੂੰ ਪ੍ਰਧਾਨ ਬਣੇ ਰਹਿਣ ‘ਤੇ ਜ਼ੋਰ ਦੇ ਰਿਹਾ ਹੈ, ਉੱਥੇ ਹੀ ਦਿੱਲੀ ‘ਚ ਪਾਰਟੀ ਦਾ ਕੋਰ ਗਰੁੱਪ ਕਿਸੇ ਸਿੱਖ ਚਿਹਰੇ ਨੂੰ ਅੱਗੇ ਲਿਆਉਣ ‘ਤੇ ਵਿਚਾਰ ਕਰ ਰਿਹਾ ਹੈ। ਪਾਰਟੀ ਦਾ ਅਗਲਾ ਮੁਖੀ ਕੌਣ ਹੋਵੇਗਾ ਇਸ ਨੂੰ ਲੈ ਕੇ ਮੰਥਨ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਇਹ ਵੀ ਪੱਕਾ ਹੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਭਾਜਪਾ ਮੁੜ ਅਕਾਲੀ ਦਲ ਨਾਲ ਹੱਥ ਮਿਲਾਉਣ ਦੇ ਹੱਕ ਵਿੱਚ ਨਹੀਂ ਹੈ।


ਜੇਕਰ ਗੱਲ ਕਰੀਏ ਭਾਜਪਾ ਵੱਲੋਂ ਐਲਾਨੇ ਜਾ ਸਕਣ ਵਾਲੇ ਸਿੱਖ ਆਗੂਆਂ ਦੀ ਤਾਂ ਭਾਜਪਾ ਕੋਲ ਸੂਬੇ ਦੇ ਸਿੱਖ ਚਿਹਰੇ ਹਨ ਜਿਨ੍ਹਾਂ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਦਮਦਮੀ ਟਕਸਾਲ ਦੇ ਸਾਬਕਾ ਆਗੂ ਪ੍ਰੋ: ਸਰਚਾਂਦ ਸਿੰਘ, ਹਰਜੀਤ ਸਿੰਘ ਗਰੇਵਾਲ, ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ, ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਸ. ਸਾਬਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ, ਹਰਵਿੰਦਰ ਸਿੰਘ ਲਾਡੀ ਆਦਿ ਪਹਿਲੀ ਕਤਾਰ ਦੇ ਆਗੂ ਹਨ। ਇਸ ਕਾਰਨ ਹੀ ਭਾਜਪਾ ਦੇ ਕਈ ਸੀਨੀਅਰ ਆਗੂ ਕਹਿ ਰਹੇ ਹਨ ਕਿ ਭਾਜਪਾ ਕੋਲ ਹੁਣ ਮਜ਼ਬੂਤ ਸਿੱਖ ਚਿਹਰੇ ਹਨ, ਇਸ ਲਈ ਅਕਾਲੀ ਦਲ ਦਾ ਕੋਈ ਫਾਇਦਾ ਨਹੀਂ। ਉਹ ਪੰਥਕ ਵੋਟ ਬੈਂਕ ਗੁਆ ਚੁੱਕੇ ਹਨ। ਸ਼ਹਿਰੀ ਵਰਗ ਇਸ ਤੋਂ ਕੋਹਾਂ ਦੂਰ ਹੈ। ਇਸੇ ਲਈ ਭਾਜਪਾ ਨੇ ਆਪਣੇ ਆਗੂਆਂ ਨੂੰ ਪਹਿਲੀ ਕਤਾਰ ਵਿੱਚ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

error: Content is protected !!