ਐੱਸ. ਬੀ. ਐੱਸ ਪਬਲਿਕ ਸਕੂਲ ਨੇ ਨੈਸ਼ਨਲ ਪ੍ਰੈਸ ਡੇ ਮੌਕੇ ਸਤਲੁਜ ਪ੍ਰੈੱਸ ਕਲੱਬ ਦੇ ਪੱਤਰਕਾਰਾਂ ਨੂੰ ਕੀਤਾ ਸਨਮਾਨਿਤ

ਐੱਸ. ਬੀ. ਐੱਸ ਪਬਲਿਕ ਸਕੂਲ ਨੇ ਨੈਸ਼ਨਲ ਪ੍ਰੈਸ ਡੇ ਮੌਕੇ ਸਤਲੁਜ ਪ੍ਰੈੱਸ ਕਲੱਬ ਦੇ ਪੱਤਰਕਾਰਾਂ ਨੂੰ ਕੀਤਾ ਸਨਮਾਨਿਤ

ਪੱਤਰਕਾਰ ਭਾਈਚਾਰੇ ਦਾ ਸਮਾਜ ਵਿੱਚ ਅਹਿਮ ਸਥਾਨ- ਐੱਸ ਡੀ ਐੱਮ ਭੁੱਲਰ

ਫਿਰੋਜ਼ਪੁਰ ( ਜਤਿੰਦਰ ਪਿੰਕਲ )

ਸਿੱਖਿਆ ਦੇ ਖੇਤਰ ਵਿੱਚ ਫਿਰੋਜ਼ਪੁਰ ਦੀ ਨਾਮਵਰ ਸੰਸਥਾ ਐੱਸ ਬੀ ਐੱਸ ਪਬਲਿਕ ਸਕੂਲ ਨੇ ਨੈਸ਼ਨਲ ਪ੍ਰੈਸ ਡੇ ਦੇ ਮੌਕੇ ਸਥਾਨਕ ਸਤਲੁਜ ਪ੍ਰੈਸ ਕਲੱਬ ਦੇ ਸਮੂਹ ਪੱਤਰਕਾਰਾਂ ਨੂੰ ਅੱਜ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐੱਸ ਡੀ ਐਮ ਰਣਜੀਤ ਸਿੰਘ ਭੁੱਲਰ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਵੱਲੋਂ ਸ਼ਮਾਂ ਰੌਸ਼ਨ ਕਰਕੇ ਕੀਤੀ ਗਈ। ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋ ਸ਼ਬਦ ਕੀਰਤਨ ਕੀਰਤਨ ਕਰਕੇ ਪ੍ਰੋਗਰਾਮ ਦਾ ਆਰੰਭ ਕੀਤਾ ਗਿਆ ਇਸ ਉਪਰੰਤ ਬੱਚਿਆਂ ਨੇ ਗਿੱਧਾ, ਭੰਗੜਾ, ਡਾਂਸ, ਰਾਜਸਥਾਨੀ ਫੋਕ ਡਾਂਸ ਗੂਮਰ,ਆਦਿ ਵੱਖ ਵੱਖ ਆਇਟਮਾ ਪੇਸ਼ ਕੀਤੀਆਂ। ਸਕੂਲ ਦੇ ਬੱਚਿਆਂ ਵੱਲੋਂ ਪੱਤਰਕਾਰੀ ਨਾਲ ਸੰਬੰਧਤ ਨਾਟਕ ਪੇਸ਼ ਕੀਤਾ ਗਿਆ ਜੋ ਕਿ ਇਕ ਮਿਸਾਲ ਕਾਇਮ ਕਰ ਗਿਆ।

ਇਸ ਮੌਕੇ ਮੁੱਖ ਮਹਿਮਾਨ ਰਣਜੀਤ ਸਿੰਘ ਭੁੱਲਰ ਐੱਸ ਡੀ ਐਮ ਫਿਰੋਜ਼ਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੱਤਰਕਾਰ ਸਮਾਜ ਦਾ ਅਹਿਮ ਹਿੱਸਾ ਹਨ ਇਹਨਾ ਬਿਨਾਂ ਉਸਾਰੂ ਸਮਾਜ ਦੀ ਸਿਰਜਣਾ ਨਹੀਂ ਕੀਤੀ ਜਾ ਸਕਦੀ। ਬੱਚਿਆ ਨੂੰ ਸੰਬੋਧਨ ਕਰਦਿਆਂ ਉਹਨਾ ਕਿਹਾ ਕਿ ਬੱਚਿਆਂ ਨੂੰ ਆਪਣੇ ਮਾਤਾ-ਪਿਤਾ, ਅਧਿਆਪਕਾਂ ਅਤੇ ਖਾਸ ਕਰਕੇ ਬਜੁਰਗਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਨਾਮ ਸਿੱਧੂ (ਗਾਮਾ ਸਿੱਧੂ) ਨੇ ਪ੍ਰੈਸ ਡੇ ਦੇ ਇਤਿਹਾਸ ਸੰਬੰਧੀ ਵੇਰਵੇ ਨਾਲ ਦੱਸਦਿਆਂ ਇਸ ਦਿਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਨੇ ਕਿਹਾ ਕਿ ਅੱਜ ਪ੍ਰੈਸ ਨੂੰ ਆਜਾਦੀ ਦੀ ਬਹੁਤ ਲੋੜ ਹੈ, ਤਾਂ ਕਿ ਪੱਤਰਕਾਰ ਬਿਨਾਂ ਕਿਸੇ ਡਰ ਭੈਅ ਤੋਂ ਅਪਣਾ ਕੰਮ ਕਰ ਸਕਣ। ਇਸ ਮੌਕੇ ਕਲੱਬ ਦੇ ਮੁੱਖ ਸਲਾਹਕਾਰ ਅਤੇ ਸੀਨੀਅਰ ਪੱਤਰਕਾਰ ਗੁਰਦਰਸ਼ਨ ਸਿੰਘ ਸੰਧੂ ਨੇ ਨੇ ਬੋਲਦਿਆਂ ਕਿਹਾ ਕਿ ਪੱਤਰਕਾਰਾਂ ਨੂੰ ਸਾਰਥਕ ਪੱਤਰਕਾਰੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਿਆਸੀ ਲੋਕ ਪੱਤਰਕਾਰੀ ਨੂੰ ਖਤਮ ਕਰਨਾ ਚਾਹੁੰਦੇ ਹਨ ਤਾਂ ਕਿ ਸਰਕਾਰਾਂ ਦੀਆ ਕਮੀਆਂ ਲੋਕਾਂ ਤੱਕ ਨਾ ਪਹੁੰਚਣ। ਉਹਨਾ ਨੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਬਹੁਤ ਧਿਆਨ ਨਾਲ ਕਰਨ ਦੀ ਵੀ ਅਪੀਲ ਕੀਤੀ।

ਇਸ ਮੌਕੇ ਸੀਨੀਅਰ ਪੱਤਰਕਾਰ ਮੋਹਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਉਹਨਾਂ ਅੱਜ ਦਾ ਪਲ ਉਹਨਾਂ ਦੀ ਜ਼ਿੰਦਗੀ ਦਾ ਇੱਕ ਖੂਬਸੂਰਤ ਪਲ ਹੈ ਅੱਜ ਦੇ ਸਮਾਗਮ ਲਈ ਉਹਨਾਂ ਸਕੂਲ ਮੈਨੇਜਮੈਂਟ ਕਮੇਟੀ ਦਾ ਵਿਸੇਸ਼ ਧੰਨਵਾਦ ਕੀਤਾ। ਇਸ ਮੌਕੇ ਫਿਰੋਜ਼ਪੁਰ ਦੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਕੇਸਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੱਤਰਕਾਰ ਸਮਾਜ ਲਈ ਸੀਸ਼ੇ ਦਾ ਕੰਮ ਕਰਦੇ ਹਨ। ਉਹਨਾਂ ਨੇ ਬੱਚਿਆਂ ਨੂੰ ਵੀ ਇਸ ਖੇਤਰ ਵਿੱਚ ਆਉਣ ਲਈ ਪ੍ਰੇਰਿਤ ਕੀਤਾ। ਇਸ ਮੋਕੇ ਸਕੂਲ ਦੇ ਪ੍ਰਿੰਸੀਪਲ ਮਨਜੀਤ ਸਿੰਘ ਵਿਰਕ ਨੇ ਪ੍ਰੈਸ ਕਲੱਬ ਅਤੇ ਸਮੂਹ ਪੱਤਰਕਾਰਾਂ ਦਾ ਅੱਜ ਦੇ ਸਮਾਗਮ ਵਿੱਚ ਪਹੁੰਚਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਮੇਂ ਸਮੇਂ ਤੇ ਅੱਗੇ ਤੋਂ ਵੀ ਪ੍ਰੈਸ ਨਾਲ ਸਬੰਧਿਤ ਸਕੂਲ ਵਿੱਚ ਗਤੀਵਿਧੀਆਂ ਕਰਾਉਂਦੇ ਰਹਿਣਗੇ। ਅੰਤ ਵਿੱਚ ਮੁੱਖ ਮਹਿਮਾਨ ਅਤੇ ਸਕੂਲ ਮੈਨੇਜਮੈਂਟ ਕਮੇਟੀ ਨੇ ਆਏ ਹੋਏ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ। ਅੱਜ ਦੇ ਸਮਾਗਮ ਵਿੱਚ ਓਮ ਪ੍ਰਕਾਸ਼ ਰਾਣਾ,ਮਹਿੰਦਰ ਸਿੰਘ ਵਿਰਕ, ਇੰਦਰਜੀਤ ਸਿੰਘ ਵਿਰਕ, ਪਰਮਜੀਤ ਕੌਰ, ਗੁਰਜੀਤ ਕੌਰ ਸਮੂਹ ਸਕੂਲ ਸਟਾਫ ਅਤੇ ਵੱਖ ਵੱਖ ਅਖਬਾਰਾਂ ਅਤੇ ਇਲੈਕਟ੍ਰਾਨਿਕ ਮੀਡੀਆ ਨਾਲ ਸੰਬੰਧਿਤ ਪੱਤਰਕਾਰ ਹਾਜ਼ਿਰ ਸਨ।

error: Content is protected !!