Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
November
19
ਘਰ ਵਾਲੇ ਨਹੀਂ ਮੰਨਦੇ ਵਿਆਹ ਨੂੰ, ਸੁਸਾਈਡ ਨੋਟ ਲਿਖ ਕੇ ਪ੍ਰੇਮੀ ਜੋੜੇ ਨੇ ਕਰ ਲਈ ਖੁਦਕੁਸ਼ੀ, ਕੁੜੀ ਪਹਿਲਾਂ ਹੀ ਵਿਆਹੀ ਸੀ
Latest News
Punjab
ਘਰ ਵਾਲੇ ਨਹੀਂ ਮੰਨਦੇ ਵਿਆਹ ਨੂੰ, ਸੁਸਾਈਡ ਨੋਟ ਲਿਖ ਕੇ ਪ੍ਰੇਮੀ ਜੋੜੇ ਨੇ ਕਰ ਲਈ ਖੁਦਕੁਸ਼ੀ, ਕੁੜੀ ਪਹਿਲਾਂ ਹੀ ਵਿਆਹੀ ਸੀ
November 19, 2022
Voice of Punjab
ਘਰ ਵਾਲੇ ਨਹੀਂ ਮੰਨਦੇ ਵਿਆਹ ਨੂੰ, ਸੁਸਾਈਡ ਨੋਟ ਲਿਖ ਕੇ ਪ੍ਰੇਮੀ ਜੋੜੇ ਨੇ ਕਰ ਲਈ ਖੁਦਕੁਸ਼ੀ, ਕੁੜੀ ਪਹਿਲਾਂ ਹੀ ਵਿਆਹੀ ਸੀ
ਵੀਓਪੀ ਬਿਊਰੋ- ਹਰਿਆਣੀ ਦੇ ਜ਼ਿਲ੍ਹਾ ਮਹਿੰਦਰਗੜ੍ਹ ਵਿਚ ਇਕ ਨੌਜਵਾਨ ਦਾ ਇਕ ਵਿਆਹੀ ਔਰਤ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ ਅਤੇ ਜਦ ਉਨ੍ਹਾਂ ਦੇ ਵਿਆਹ ਲਈ ਉਨ੍ਹਾਂ ਦੇ ਘਰ ਵਾਲੇ ਨਾ ਮੰਨੇ ਤਾਂ ਉਨ੍ਹਾਂ ਨੇ ਖੌਫਨਾਕ ਕਦਮ ਚੁੱਕਦੇ ਹੋਏ ਆਤਮਹੱਤਿਆ ਕਰ ਲਈ। ਇਹ ਘਟਨਾ ਜ਼ਿਲ੍ਹੇ ਦੇ ਅਟੇਲੀ ਇਲਾਕੇ ਦੇ ਇਕ ਪਿੰਡ ਵਿਚ ਵਾਪਰੀ ਹੈ ਅਤੇ ਇਸ ਸਬੰਧੀ ਡੀਐਸਪੀ ਰਣਬੀਰ ਸਿੰਘ, ਅਟੇਲੀ ਥਾਣਾ ਇੰਚਾਰਜ ਸੰਤੋਸ਼ ਕੁਮਾਰ ਪੁਲੀਸ ਟੀਮ ਨਾਲ ਮੌਕੇ ’ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਮ੍ਰਿਤਕ ਦੇ ਨੇੜਿਓਂ ਸੁਸਾਈਡ ਨੋਟ ਵੀ ਮਿਲਿਆ ਹੈ।
ਜਾਣਕਾਰੀ ਮੁਤਾਬਕ ਔਰਤ ਸ਼ਾਦੀਸ਼ੁਦਾ ਸੀ। ਇਸ ਦੇ ਨਾਲ ਹੀ ਅਦਾਲਤ ਵਿੱਚ ਔਰਤ ਦੇ ਤਲਾਕ ਦਾ ਕੇਸ ਚੱਲ ਰਿਹਾ ਸੀ ਅਤੇ ਦੋਵਾਂ ਮ੍ਰਿਤਕਾਂ ਵਿਚਾਲੇ ਕੁਝ ਮਹੀਨਿਆਂ ਤੋਂ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਮ੍ਰਿਤਕ ਪ੍ਰੇਮੀ ਡਰਾਈਵਿੰਗ ਸਕੂਲ ਚਲਾਉਂਦਾ ਸੀ। ਮ੍ਰਿਤਕ ਨੌਜਵਾਨ ਮਹਿੰਦਰਗੜ੍ਹ ਜ਼ਿਲੇ ਦਾ ਰਹਿਣ ਵਾਲਾ ਹੈ ਜਦਕਿ ਔਰਤ ਰਾਜਸਥਾਨ ਦੀ ਰਹਿਣ ਵਾਲੀ ਹੈ ਅਤੇ ਵਿਆਹੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਵਿਚਕਾਰ ਕਾਫੀ ਸਮੇਂ ਤੋਂ ਪ੍ਰੇਮ ਚੱਲ ਰਿਹਾ ਸੀ ਅਤੇ ਉਨ੍ਹਾਂ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਵਿਆਹ ਕਰਵਾਉਣ ਦੀ ਗੱਲ ਕੀਤੀ ਸੀ ਪਰ ਪਰਿਵਾਰ ਵਾਲਿਆਂ ਦੇ ਨਾ ਮੰਨਣ ‘ਤੇ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ।
ਸੁਸਾਈਡ ਨੋਟ ‘ਚ ਲਿਖਿਆ ਹੈ ਕਿ ਦੋਵੇਂ ਪ੍ਰੇਮੀ ਵਿਆਹ ਕਰਵਾ ਕੇ ਆਪਣੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਸਨ ਪਰ ਲੜਕੀ ਦੇ ਪਰਿਵਾਰਕ ਮੈਂਬਰ ਕਿਸੇ ਹੋਰ ਥਾਂ ‘ਤੇ ਉਸ ਦੇ ਵਿਆਹ ਦੀ ਗੱਲ ਕਰ ਰਹੇ ਸਨ। ਇਸ ਤੋਂ ਤੰਗ ਆ ਕੇ ਦੋਹਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਾਮਲੇ ਦੇ ਜਾਂਚ ਅਧਿਕਾਰੀ ਸੰਤੋਸ਼ ਕੁਮਾਰ, ਸਟੇਸ਼ਨ ਹਾਊਸ ਅਫਸਰ, ਅਟੇਲੀ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕਾਂ ਦੇ ਵਾਰਸਾਂ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਦੋਵਾਂ ਮ੍ਰਿਤਕਾਂ ਦਾ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ। ਪੁਲਸ ਮ੍ਰਿਤਕ ਕੋਲੋਂ ਮਿਲੇ ਸੁਸਾਈਡ ਨੋਟ ਦੇ ਆਧਾਰ ‘ਤੇ ਕਾਰਵਾਈ ਕਰ ਰਹੀ ਹੈ।
Post navigation
ਪੰਜਾਬ ਤੋਂ ਕੈਨੇਡਾ ਲਈ ਸਿੱਧੀ ਉਡਾਣ ਬਾਰੇ ਸਰਕਾਰ ਨੇ ਸੁਣਾਇਆ ਇਹ ਫੈਸਲਾ, ਸੀਐੱਮ ਮਾਨ ਨੇ ਲਾਇਆ ਸੀ ਪੂਰਾ ਜ਼ੋਰ…
ਪੈਟਰੋਲ ਪੰਪ ਲੁੱਟਣ ਤੇ ATM ਤੋੜਨ ਦੇ ਮਾਮਲੇ ‘ਚ ਭਾਜਪਾ ਦੇ ਇਸ ਸੀਨੀਅਰ ਆਗੂ ਦਾ ਪੁੱਤਰ ਆਇਆ ਅੜਿੱਕੇ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us