ਬੁਲਟ ਮੋਟਰਸਾਈਕਲ ਦੀ ਬੱਸ ਨਾਲ ਟੱਕਰ ਤੋਂ ਬਾਅਦ ਲੱਗੀ ਅੱਗ ‘ਚ ਦਿਉਰ-ਭਰਜਾਈ ਜ਼ਿੰਦਾ ਸੜੇ…

ਬੁਲਟ ਮੋਟਰਸਾਈਕਲ ਦੀ ਬੱਸ ਨਾਲ ਟੱਕਰ ਤੋਂ ਬਾਅਦ ਲੱਗੀ ਅੱਗ ‘ਚ ਦਿਉਰ-ਭਰਜਾਈ ਜ਼ਿੰਦਾ ਸੜੇ…


ਬਠਿੰਡਾ (ਵੀਓਪੀ ਬਿਊਰੋ) ਬਠਿੰਡਾ ਦੀ ਸੰਗਤ ਮੰਡੀ ਨੇੜੇ ਬੱਸ ਅਤੇ ਮੋਟਰਸਾਈਕਲ ਦੀ ਟੱਕਰ ਤੋਂ ਬਾਅਦ ਦੋਵਾਂ ਵਾਹਨਾਂ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਜਣੇ ਜ਼ਿੰਦਾ ਸੜ ਗਏ। ਹਾਦਸਾ ਐਤਵਾਰ ਦੇਰ ਸ਼ਾਮ ਵਾਪਰਿਆ। ਪ੍ਰਾਈਵੇਟ ਬੱਸ ਕੰਪਨੀ ਦੀ ਬੱਸ ਸਾਲਾਸਰ ਤੋਂ ਵਾਪਸ ਆ ਰਹੀ ਸੀ ਕਿ ਪਿੰਡ ਮਛਾਣਾ ਨੇੜੇ ਮੋਟਰਸਾਈਕਲ ਨਾਲ ਟੱਕਰ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਭੁਲੱਥ ਸੁਖਨਿੰਦਰਾ ਸਿੰਘ ਅਤੇ ਐੱਸਐੱਚਓ ਸੁਭਾਨਪੁਰ ਰਣਜੋਧ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਕਪੂਰਥਲਾ ਭੇਜ ਦਿੱਤਾ ਗਿਆ ਹੈ।


ਜਾਣਕਾਰੀ ਮੁਤਾਬਕ ਬੱਸ ਜਦ ਮਸਾਣਾ ਨੇੜੇ ਪੁੱਜੀ ਤਾਂ ਬੁਲਟ ਮੋਟਰਸਾਈਕਲ ਨਾਲ ਟੱਕਰ ਹੋ ਗਈ। ਇਸ ਦੌਰਾਨ ਮੋਟਰਸਾਈਕਲ ਬੱਸ ਦੇ ਹੇਠਲੇ ਹਿੱਸੇ ਵਿੱਚ ਫਸ ਗਿਆ ਅਤੇ ਅੱਗ ਲੱਗ ਗਈ, ਇਸ ਦੌਰਾਨ ਅੱਗ ਨੇ ਤੇਜੀ ਦੇ ਨਾਲ ਬੱਸ ਨੂੰ ਆਪਣੀ ਲਪੇਟ ਵਿਚ ਲੈ ਲਿਆ । ਹਾਦਸੇ ‘ਚ ਮਰਨ ਵਾਲੇ ਮੋਟਰਸਾਈਕਲ ਲੋਕਾਂ ਦੀ ਪਹਿਚਾਣ ਨਵਪ੍ਰੀਤ ਅਤੇ ਰੇਖਾ ਪਿੰਡ ਪਥਰਾਲਾ ਵਜੋਂ ਹੋਈ ਹੈ। ਇਹ ਦੋਵੇਂ ਰਿਸ਼ਤੇ ‘ਚ ਦਿਉਰ ਅਤੇ ਭਰਜਾਈ ਸਨ।

error: Content is protected !!