ਬੱਚ ਕੇ ਰਹੋ!… ਵਿਆਹ ਲਈ ਇੰਟਰਨੈੱਟ ਤੋਂ ਲੱਭੀ ਲੜਕੀ ਨਾਲ ਕਰ ਰਿਹਾ ਸੀ ਨਿਊਡ ਕਾਲ, ਅਗਲੀ ਨੇ ਸਕਰੀਨ ਸ਼ਾਟ ਲੈ ਕੇ ਕਰ’ਤਾ ਵਾਇਰਲ, ਹੁਣ ਡਿਲੀਟ ਕਰਨ ਲਈ ਮੰਗ ਰਹੀ ਪੈਸੇ…

ਬੱਚ ਕੇ ਰਹੋ!… ਵਿਆਹ ਲਈ ਇੰਟਰਨੈੱਟ ਤੋਂ ਲੱਭੀ ਲੜਕੀ ਨਾਲ ਕਰ ਰਿਹਾ ਸੀ ਨਿਊਡ ਕਾਲ, ਅਗਲੀ ਨੇ ਸਕਰੀਨ ਸ਼ਾਟ ਲੈ ਕੇ ਕਰ’ਤਾ ਵਾਇਰਲ, ਹੁਣ ਡਿਲੀਟ ਕਰਨ ਲਈ ਮੰਗ ਰਹੀ ਪੈਸੇ…

ਚੰਡੀਗੜ੍ਹ (ਵੀਓਪੀ ਬਿਊਰੋ) ਚੰਡੀਗੜ੍ਹ ਨਾਲ ਲੱਗਦੇ ਮੋਹਾਲੀ ਜ਼ਿਲੇ ਦੇ ਨਵਾਂਗਾਓਂ ਦੇ ਇਕ 37 ਸਾਲਾ ਵਿਅਕਤੀ ਨੂੰ ਇਕ ਗਿਰੋਹ ਨੇ ਆਪਣੇ ਜਾਲ ਵਿੱਚ ਫਸਾ ਕੇ ਪੈਸਿਆਂ ਦੀ ਮੰਗ ਕੀਤੀ ਤਾਂ ਉਹ ਪੁਲਿਸ ਕੋਲ ਪਹੁੰਚ ਗਿਆ। ਦਰਅਸਲ ਇਹ ਉਹ ਹੀ ਗਿਰੋਹ ਬੈ ਜੋ ਕਿ ਪਹਿਲਾਂ ਲੜਕੀਆਂ ਦੇ ਕੋਲੋਂ ਕਿਸੇ ਦੇ ਵੀ ਵਟਸਐਪ ਉੱਪਰ ਨਿਊਡ ਕਾਲ ਕਰਵਾਉਂਦਾ ਹੈ ਅਤੇ ਫਿਰ ਜਦ ਕੋਈ ਅੱਗੇ ਤੋਂ ਕਾਲ ਪਿਕ ਕਰਦਾ ਹੈ ਤਾਂ ਉਸ ਦਾ ਸਕਰੀਨ ਸ਼ਾਟ ਲੈ ਕੇ ਵਾਇਰਲ ਕਰਨ ਦੀਆਂ ਧਮਕੀਆਂ ਦਿੰਦੇ ਹੋਏ ਉਸ ਕੋਲੋਂ ਪੈਸਿਆਂ ਦੀ ਮੰਗ ਕਰਦੇ ਹਨ ਅਤੇ ਇਸ ਤਰਹਾਂ ਕਈ ਲੋਕ ਬਦਨਾਮੀ ਦੇ ਡਰ ਤੋਂ ਪੈਸੇ ਇਹਨਾਂ ਠੱਗਾਂ ਨੂੰ ਦੇ ਦਿੰਦੇ ਹਨ। ਇਸ ਤਰਹਾਂ ਦੇ ਨਾਲ ਕਈ ਬੇਕਸੂਰ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ।


ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਵਿਆਹ ਲਈ ਮੈਟਰੀਮੋਨੀਅਲ ਸਾਈਟ ‘ਤੇ ਆਪਣੀ ਪ੍ਰੋਫਾਈਲ ਬਣਾਈ ਸੀ। ਇਸ ਦੌਰਾਨ ਉਸ ਨੂੰ ਵਿਆਹ ਦੇ ਲਈ ਕਈ ਆਫਰ ਆਏ ਅਤੇ ਇਸ ਦੌਰਾਨ ਹੀ ਉਸ ਦੀ ਇਕ ਲੜਕੀ ਦੇ ਨਾਲ ਗੱਲ ਵੀ ਹੋਣ ਲੱਗੀ ਜੋ ਕਿ ਖੁਦ ਨੂੰ ਉੱਤਰ ਪ੍ਰਦੇਸ਼ ਦੇ ਲਖਨਊ ਦੀ ਰਹਿਣ ਵਾਲੀ ਦੱਸ ਰਹੀ ਸੀ। ਇਸ ਦੌਰਾਨ ਉਹਨਾਂ ਦੀ ਵਟਸਐਪ ਉਪਰ ਵੀ ਗੱਲ ਹੋਣ ਲੱਗੀ, ਇਸ ਦੌਰਾਨ ਇਕ ਦਿਨ ਲੜਕੀ ਨੇ ਲੜਕੀ ਨੇ ਉਸ ਨੂੰ ਵਟਸਐਪ ਮੈਸੇਜ ਭੇਜ ਕੇ ਮਸਤੀ ਕਰਨ ਲਈ ਕਿਹਾ। ਲੜਕੀ ਦੀਆਂ ਗੱਲਾਂ ਸੁਣ ਕੇ ਸ਼ਿਕਾਇਤਕਰਤਾ ਬਾਥਰੂਮ ਚਲਾ ਗਿਆ, ਜਿੱਥੇ ਲੜਕੀ ਨੇ ਉਸ ਨਾਲ ਵੀਡੀਓ ਕਾਲ ਕੀਤੀ। ਜਿਸ ਤੋਂ ਬਾਅਦ ਲੜਕੀ ਨੇ ਉਸ ਨੂੰ ਨਿਊਡ ਹੋਣ ਲਈ ਕਿਹਾ ਅਤੇ ਲੜਕੀ ਨੇ ਆਪਣੇ ਚਿਹਰਾ ਦਿਖਾਏ ਬਿਨਾਂ ਉਸ ਨਾਲ ਨਿਊਡ ਵੀਡੀਓ ਕਾਲ ਕਰ ਕੇ ਉਸ ਦੇ ਸਕਰੀਨ ਸ਼ਾਟ ਲੈ ਲਏ। ਇਸ ਦੌਰਾਨ ਲੜਕੀ ਨੇ ਵੀਡੀਓ ਕਾਲ ਡਿਲੀਟ ਕਰ ਦਿੱਤੀ।

ਇਸ ਤੋਂ ਕੁਝ ਸਮੇਂ ਬਾਅਦ ਲੜਕੀ ਨੇ ਸ਼ਿਕਾਇਤਕਰਤਾ ਨੂੰ ਵਟਸਐਪ ‘ਤੇ ਇਕ ਆਡੀਓ ਸੰਦੇਸ਼ ਭੇਜ ਕੇ ਧਮਕੀਆਂ ਦੇਣੀਆਂ ਸ਼ੁਰੂ ਕਰ ਦੀਆਂ ਕਿ ਤੁਹਾਡੀ ਨਗਨ ਵੀਡੀਓ ਰਿਕਾਰਡ ਕਰ ਲਈ ਹੈ ਅਤੇ ਹੁਣ ਇਸ ਨੂੰ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦੇ ਨਾਲ-ਨਾਲ ਯੂ-ਟਿਊਬ ‘ਤੇ ਅਪਲੋਡ ਕਰ ਦਿਆਂਗਾ। ਉਸ ਨੇ ਕਿਹਾ ਕਿ ਪੈਸੇ ਉਸ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਜਾਣੇ ਹਨ। ਇਸ ਤੋਂ ਬਾਅਦ ਉਸ ਦੇ ਤੋਤੋ ਉੱਡ ਗਏ। ਘਟਨਾ ਦੇ 4 ਤੋਂ 5 ਦਿਨਾਂ ਬਾਅਦ ਉਸ ਨੂੰ ਜੈਪੁਰ ਤੋਂ ਫੋਨ ਆਇਆ। ਉਸ ਨੂੰ ਦੱਸਿਆ ਕਿ ਉਸ ਦੀ ਵੀਡੀਓ ਯੂਟਿਬ ਉੱਪਰ ਲੋਡ ਹੋ ਗਈ ਹੈ ਅਤੇ ਡਿਲੀਟ ਕਰਵਾਉਣ ਦੇਣ ਲਈ 18,000 ਰੁਪਏ ਦੀ ਮੰਗ ਕੀਤੀ। ਸ਼ਿਕਾਇਤਕਰਤਾ ਇਸ ਤੋਂ ਬਾਅਦ ਉਹ ਮੁਹਾਲੀ ਪੁਲਿਸ ਕੋਲ ਗਿਆ। ਇੱਥੇ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਇਹ ਇੱਕ ਤਰ੍ਹਾਂ ਦਾ ਘਪਲਾ ਹੈ। ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਮੁਹਾਲੀ ਦੇ ਸੈਕਟਰ 76 ਵਿੱਚ ਪੁਲਿਸ ਅਧਿਕਾਰੀ ਦਾ ਪਤਾ ਦਿੰਦਿਆਂ ਕਿਹਾ ਕਿ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਉਥੇ ਜਾ ਕੇ ਆਪਣੀ ਸ਼ਿਕਾਇਤ ਦੇ ਸਕਦੇ ਹਨ।


ਇਸ ਦੌਰਾਨ ਚੰਡੀਗੜ੍ਹ ਦੇ ਸੈਕਟਰ-19 ਦੇ ਰਹਿਣ ਵਾਲੇ ਮਨੋਜ ਕੁਮਾਰ ਦੀ ਸ਼ਿਕਾਇਤ ‘ਤੇ ਚੰਡੀਗੜ੍ਹ ਪੁਲਸ ਦੇ ਆਪਰੇਸ਼ਨ ਸੈੱਲ ਨੇ ਕਰੀਬ 3 ਮਹੀਨੇ ਪਹਿਲਾਂ ਰਾਜਸਥਾਨ ਦੇ ਭਰਤਗੜ੍ਹ ਤੋਂ ਸੈਕਸੋਰੋਸ਼ਨ ਰੈਕੇਟ ਚਲਾ ਰਹੇ 3 ਗਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਸੀ। ਮੁਲਜ਼ਮਾਂ ਦੀ ਪਛਾਣ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੇ ਪਿੰਡ ਕੈਥਵਾੜਾ ਦੇ ਰਹਿਣ ਵਾਲੇ ਮੁਬੀਨ (39), ਰਾਸ਼ਿਦ (19) ਅਤੇ ਅਰਜੁਦੀਨ (24) ਵਜੋਂ ਹੋਈ ਹੈ। ਇਸ ਤੋਂ ਬਾਅਦ ਗੈਂਗ ਦੇ 6 ਹੋਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ।

error: Content is protected !!