ਅਧਿਆਪਕ ਨੇ ਕੀਤੀ ਸਿੱਖ ਧਰਮ ਬਾਰੇ ਅਪਮਾਨਜਨਕ ਟਿੱਪਣੀ, ਪੁਲਿਸ ਨੇ ਲਾਈ ਧਾਰਾ 295

ਅਧਿਆਪਕ ਨੇ ਕੀਤੀ ਸਿੱਖ ਧਰਮ ਬਾਰੇ ਅਪਮਾਨਜਨਕ ਟਿੱਪਣੀ, ਪੁਲਿਸ ਨੇ ਲਾਈ ਧਾਰਾ 295

ਫਿਰੋਜ਼ਪੁਰ (ਵੀਓਪੀ ਬਿਊਰੋ) ਇਕ ਪਾਸੇ ਜਿੱਥੇ ਪੰਜਾਬ ਸਰਕਾਰ ਪੂਰਾ ਜੋਰ ਲਾ ਰਹੀ ਹੈ ਕਿ ਕੋਈ ਕਿਸੇ ਖਿਲਾਫ ਅਜਿਹੀ ਟਿੱਪਣੀ ਨਾ ਕਰੇ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ ਅਤੇ ਆਪਸੀ ਭਾਈਚਾਰਕ ਸਾਂਝ ਵਿੱਚ ਕੋਈ ਫਿੱਕ ਪਵੇ। ਉੱਥੇ ਹੀ ਹੁਣ ਫਿਰੋਜ਼ਪੁਰ ਵਿੱਚ ਇਕ ਅਧਿਆਪਕ ਵੱਲੋਂ ਹੀ ਅਜਿਹੀ ਟਿੱਪਣੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਮਾਮਲੇ ਵਿੱਚ ਸ਼ਿਕਾਇਤ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਨੇ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਕਤ ਮਾਮਲੇ ਵਿੱਚ ਫਿਰੋਜ਼ਪੁਰ ਜਿਲ੍ਹੇ ਦੇ ਇਲਾਕੇ ਜੀਰਾ ਵਿੱਚ ਇਕ ਅਧਿਆਪਕ ਖਿਲਾਫ 295 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਫਿਲਹਾਲ ਪੂਰਾ ਮਾਮਲਾ ਕੀ ਹੈ ਇਸ ਸਬੰਧੀ ਬਾਅਦ ਵਿੱਚ ਹੀ ਪਤਾ ਲੱਗੇਗਾ।

ਮੁੱਢਲੀ ਜਾਣਕਾਰੀ ਮਿਲੀ ਹੈ ਕਿ ਕਲਾਸ ‘ਚ ਪੜ੍ਹਾਉਂਦੇ ਸਮੇਂ ਸਿੱਖ ਧਰਮ ਦੇ ਗੁਰੂਆਂ ਖਿਲਾਫ਼ ਅਪਸ਼ਬਦ ਬੋਲਣ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਖਿਲਾਫ਼ ਮੰਦੇ ਬੋਲ ਬੋਲਣ ਦੇ ਦੋਸ਼ ‘ਚ ਸਰਕਾਰੀ ਸਕੂਲ ਦੀ ਇਕ ਅਧਿਆਪਕ ਖਿਲਾਫ਼ 295 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਵਰਨ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਬਹਿਕ ਫੱਤੂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਉਸ ਨੇ ਦੱਸਿਆ ਕਿ ਸਰਕਾਰੀ ਸਕੂਲ ਪਿੰਡ ਬਹਿਕ ਗੁੱਜਰਾਂ ਵਿਖੇ ਕਲਾਸ ‘ਚ ਪੜ੍ਹਾਉਂਦੇ ਸਮੇਂ ਅਧਿਆਪਕਾ ਵੱਲੋਂ ਸਿੱਖ ਧਰਮ ਦੇ ਗੁਰੂਆਂ ਖਿਲਾਫ਼ ਤੇ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਖਿਲਾਫ਼ ਅਪਸ਼ਬਦ ਬੋਲੇ ਸਨ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਮੁੱਖ ਅਫਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਧਿਆਪਕ ਖਿਲਾਫ ਮੁਕੱਦਮਾ ਦਰਜ ਰਜਿਸਟਰ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

error: Content is protected !!