ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਫਰੈਸ਼ਰ ਪਾਰਟੀ “ਪਰਿਚੈ-2022” ਦਾ ਆਯੋਜਨ

ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਫਰੈਸ਼ਰ ਪਾਰਟੀ “ਪਰਿਚੈ-2022” ਦਾ ਆਯੋਜਨ

ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਕੈਂਪਸ ਵਿੱਚ 2022 ਦੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਇੱਕ ਫਰੈਸ਼ਰ ਪਾਰਟੀ “ਪਰਿਚੈ-2022” ਦਾ ਆਯੋਜਨ ਕੀਤਾ। ਪਰਿਚੈ-2022 ਦੀ ਸ਼ੁਰੂਆਤ ਪਤਵੰਤਿਆਂ ਡਾ: ਸ਼ੈਲੇਸ਼ ਤ੍ਰਿਪਾਠੀ (ਗਰੁੱਪ ਡਾਇਰੈਕਟਰ, ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼), ਪ੍ਰੋ: ਰਾਹੁਲ ਜੈਨ (ਡਿਪਟੀ ਡਾਇਰੈਕਟਰ ਅਤੇ ਕੋਆਰਡੀਨੇਟਰ ਸਕੂਲ ਅਤੇ ਕਾਲਜ), ਡਾ: ਧੀਰਜ ਬਨਾਤੀ (ਡਿਪਟੀ ਡਾਇਰੈਕਟਰ ਪਸਾਰ), ਡਾ: ਅਰਜਿੰਦਰ ਸਿੰਘ(ਪ੍ਰਿੰਸੀਪਲ ਬੀ.ਐੱਡ ਕਾਲਜ) ਅਤੇ ਸਮੂਹ ਵਿਭਾਗਾਂ ਦੇ ਐੱਚ.ਓ.ਡੀ. ਵੱਲੋਂ ਦੀਪ ਜਗਾ ਕੇ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਨਾਲ ਹੋਈ। ਵਿਦਿਆਰਥੀਆਂ ਨੇ ਗਰੁੱਪ ਡਾਂਸ, ਸੋਲੋ ਗਾਇਨ ਅਤੇ ਸੋਲੋ ਡਾਂਸ ਪੇਸ਼ ਕੀਤਾ। ਐੱਮਬੀਏ -1st, ਐੱਮਸੀਏ-1st, ਬੀ.ਕਾਮ -1st, ਬੀਬੀਏ -1st, ਬੀਸੀਏ -1st, ਐੱਮਐੱਲਐੱਸ -1st ਅਤੇ ਬੀਐੱਚਐੱਮਸੀਟੀ -1st ਸਮੈਸਟਰ ਦੇ ਵਿਦਿਆਰਥੀਆਂ ਨੇ ਰੈਂਪ ‘ਤੇ ਮਨਮੋਹਕ ਮਾਡਲਿੰਗ ਪੇਸ਼ ਕਰਕੇ ਦਰਸ਼ਕਾਂ ਦਾ ਮਨ ਜਿੱਤ ਲਿਆ। ਵਿਦਿਆਰਥੀਆਂ ਦੇ ਸ਼ਾਨਦਾਰ ਪਹਿਰਾਵੇ ਅਤੇ ਆਤਮ-ਵਿਸ਼ਵਾਸ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਸਾਰੇ ਵਿਭਾਗਾਂ ਦੇ ਦੂਜੇ ਅਤੇ ਤੀਜੇ ਸਾਲ ਦੇ ਵਿਦਿਆਰਥੀਆਂ ਨੇ ਗਿੱਧਾ ਅਤੇ ਭੰਗੜਾ ਪੇਸ਼ ਕੀਤਾ।

ਇੰਨੋਸੈਂਟ ਹਾਰਟਸ ਗਰੁੱਪ ਦੇ ਚੇਅਰਮੈਨ, ਡਾ. ਅਨੂਪ ਬੌਰੀ ਨੇ ਭਰੋਸਾ ਦਿਵਾਇਆ ਕਿ ਅਸੀਂ ਵਿਦਿਆਰਥੀਆਂ ਨੂੰ ਪੇਸ਼ੇਵਰ ਵੱਜੋਂ ਵਿਕਸਤ ਕਰਨ ਲਈ ਸਾਰੇ ਯਤਨ ਕਰਾਂਗੇ। ਡਾ: ਸ਼ੈਲੇਸ਼ ਤ੍ਰਿਪਾਠੀ ਨੇ IHGI ਕੈਂਪਸ ਵਿੱਚ ਸਾਰੇ ਨਵੇਂ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਇੰਸਟੀਚਿਊਟ ਫੈਕਲਿਟੀ ਹਮੇਸ਼ਾ ਉਨ੍ਹਾਂ ਨੂੰ ਮਾਰਗਦਰਸ਼ਨ ਕਰਨ ਲਈ ਨੇਵੀਗੇਟਰ ਵੱਜੋਂ ਕੰਮ ਕਰੇਗੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਕਿਹਾ। ਉਨ੍ਹਾਂ ਨੇ ਕਲਚਰਲ ਟੀਮ ਅਤੇ ਫੈਕਲਿਟੀਜ਼ ਦੀ ਵੀ ਸ਼ਲਾਘਾ ਕੀਤੀ ਅਤੇ ਅਜਿਹੇ ਸ਼ਾਨਦਾਰ ਸਮਾਗਮ ਦੇ ਆਯੋਜਨ ਲਈ ਵੀ ਪ੍ਰਸੰਸਾ ਕੀਤੀ।

ਫਰੈਸ਼ਰ ਪਾਰਟੀ ਦਾ ਨਤੀਜਾ:
ਮਿਸਟਰ ਫਰੈਸ਼ਰ – (ਵਿਕਾਸ, ਐੱਮਐੱਲਐੱਸ – ਪਹਿਲਾ ਸਮੈਸਟਰ)
ਮਿਸ ਫਰੈਸ਼ਰ – (ਹੀਨਾ, ਬੀਬੀਏ – ਪਹਿਲਾ ਸਮੈਸਟਰ)
ਮਿਸਟਰ ਹੈਂਡਸਮ – (ਰਾਜਵੀਰ, ਐੱਮਐੱਲਐੱਸ – ਪਹਿਲਾ ਸਮੈਸਟਰ)
ਮਿਸ ਚਾਰਮਿੰਗ – (ਸ਼ਿਵਾਨੀ, ਬੀਸੀਏ – ਪਹਿਲਾ ਸਮੈਸਟਰ)
ਮਿਸਟਰ ਟੈਲੇਂਟਿਡ – (ਜਸਪ੍ਰੀਤ, ਬੀਐੱਚਐੱਮਸੀਟੀ – ਪਹਿਲਾ ਸਮੈਸਟਰ)
ਮਿਸ ਟੈਲੇਂਟਿਡ – (ਤਾਨੀਆ, ਬੀ.ਕਾਮ – ਪਹਿਲਾ ਸਮੈਸਟਰ)

error: Content is protected !!