ਸਾਇਕਲ ਦੀ ਸਵਾਰੀ, ਨਾ ਪ੍ਰਦੂਸ਼ਣ ਨਾ ਬੀਮਾਰੀ ਦੀ ਪੁੁਕਾਰ

ਫਿਰੋਜ਼ਪੁਰ ( ਜਤਿੰਦਰ ਪਿੰਕਲ )
ਹਾ ਹਾ ਬੀ ਹੈਪੀ ਗਰੁੱਪ ਵਲੋ ” ਤੰਦਰੁਸਤ ਚੋਗਿਰਦਾ” ਦੀ ਅਰਦਾਸ ਕਰਨ ਤੇ ਲੋਕਾਂ ਨੂੰ ਸਾਇਕਲ ਦੀ ਵਰਤੋ ਕਰ ਪ੍ਦੁਸ਼ਣ ਰੋਕ ਚ ਸਹਾਇਕ ਹੋਣ ਦੀ ਅਪੀਲ ਦੀ ਸੋਚ ਨਾਲ, ਫਿਰੋਜ਼ਪੁਰ ਸ਼ਹਿਰ, ਪਾਰਕ, ਨਾਮਦੇਵ ਚੌਕ ਤੋ ਸਾਇਕਲ ਰੈਲੀ ਆਯੋਜਿਤ ਕੀਤੀ ਗਈ । ਗਰੁੱਪ ਵਲੋਂ , ਫਰੀਦਕੋਟ ਵਿਖੇ ਬਾਬਾ ਫਰੀਦ ਜੀ ਦੀ ਦਰਗਾਹ ਤੇ ਤੰਦਰੁਸਤ ਸਮਾਜ ਲਈ ਅਰਦਾਸ ਕੀਤੀ ਇਸ ਤਰ੍ਹਾਂ , 20 ਅਕਤੂਬਰ, 2022 ਨੂੰ 76 ਕਿਲੋ ਮੀਟਰ , ਸਾਇਕਲਿੰਗ ਕਰ ਰਾਹਗੀਰਾਂ ਨੂੰ ਸਾਇਕਲ ਵਰਤੋ ਕਰ ਵਾਤਾਵਰਣ ਸ਼ੁੱਧ ਰੱਖਣ ਲਈ ਪੋ੍ਤਸ਼ਾਹਿਤ ਕੀਤਾ।

ਗਰੁੱਪ ਕੋਆਰਡੀਨੇਟ ਸ਼ੀ੍ ਦੇਵ ਰਾਜ ਖੁਲੱਰ ਜੀ ਵੱਲੋਂ ਦੱਸਿਆ ਗਿਆ ਕਿ ਗਰੁੱਪ 5 ਸਾਲਾਂ ਤੋਂ ਰੋਜ਼ਾਨਾ ਸਵੇਰ ਗਰੁੱਪ ਯੋਗਾ ਸੈਸ਼ਣ ਚਲਾਉਣ ਦੇ ਨਾਲ ਰੋਜਾਨਾ ਸਾਇਕਲਿੰਗ ਕਰਦਾ ਆ ਰਿਹਾ ਹੈ ਤੇ ਹਰ ਸਾਲ ਯੋਗਾ ਪ੍ਰਚਾਰ ਲਈ ਹਰ ਸਾਲ 3-4 ਦਿਨਾ ਯੋਗਾ ਕੈੰਪ ਆਯੋਜਨ ਤੇ ਵਿਸ਼ੇਸ਼ ਦਿਨਾਂ ਤੇ ਸਾਇਕਲਿੰਗ ਆਯੋਜਨ ਕਰ ਪ੍ਰਦੂਸ਼ਣ ਰੋਕ ਲਈ ਲੋਕਾਂ ਨੂੰ ਪ੍ਰੇਰਿਤ ਕਰਦਾ ਰਹਿੰਦਾ ਹੈ। ਗਰੁੱਪ ਦਾ ਇੱਕ ਹੀ ਮਕਸਦ ਹੈ ਤੰਦਰੁਸਤ ਚੋਗਿਰਦਾ।ਸ਼ੀ੍ ਦੇਵ ਰਾਜ ਖੁੱਲਰ ਜੀ ਵਲੋਂ ਸਰਵ ਸ਼ੀ੍ ਜਾਗੀਰ ਸਿੰਘ ਜੀ, ਗੁਰਦੇਵ ਸਿੰਘ ਜੋਸਨ ਜੀ, ਰੋਸ਼ਨ ਬਾਜਾਜ ਜੀ, ਮੋਁਟੀ ਜੀ, ਰਵਿੰਦਰ ਜੀ ਤੇ ਦੀਪਕ ਤੁੱਲੀ ਰੈਲੀ ਦਾ ਹਿੱਸਾ ਬਨ, 76 ਕਿਲੋ ਮੀਟਰ ਸਾਇਕਲਿੰਗ ਯਾਤਰਾ 6 ਘੰਟੇ ਚ ਪੁਰੀ ਕਰਨ ਤੇ ਧੰਨਵਾਦ ਕੀਤਾ ਗਿਆ।

