ਸਾਢੇ ਚਾਰ ਮਹੀਨੇ ਪੰਜਾਬ ‘ਚ ਐਸ਼ ਕਰ ਕੇ ਦਿੱਲ਼ੀ ਰਵਾਨਾ ਹੋਇਆ ਗੈਂਗਸਟਰ ਬਿਸ਼ਨੋਈ!

ਸਾਢੇ ਚਾਰ ਮਹੀਨੇ ਪੰਜਾਬ ‘ਚ ਐਸ਼ ਕਰ ਕੇ ਦਿੱਲ਼ੀ ਰਵਾਨਾ ਹੋਇਆ ਗੈਂਗਸਟਰ ਬਿਸ਼ਨੋਈ!


ਦਿੱਲੀ (ਵੀਓਪੀ ਬਿਊਰੋ) 29 ਮਈ ਨੂੰ ਜਦ ਪੰਜਾਬ ਦੇ ਮਾਨਸਾ ਜਿਲ੍ਹੇ ਦੇ ਪਿੰਡ ਜਵਾਹਰਕੇ ਵਿਖੇ ਪੰਜਾਬ ਦੇ ਮਸ਼ਹੂਰ ਸਿੰਗਰ-ਰੈਪਰ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਇਸ ਦੌਰਾਨ ਕਤਲ ਦੀ ਜਿੰਮੇਵਾਰੀ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਆਪਣੇ ਸਿਰ ਲਈ। ਉਹਨਾਂ ਨੇ ਸੋਸ਼ਲ ਮੀਡੀਆ ਉੱਪਰ ਮੰਨਿਆ ਕਿ ਇਹ ਕਤਲ ਉਹਨਾਂ ਨੇ ਕਰਵਾਇਆ ਹੈ ਅਤੇ ਇਸ ਦਾ ਕਾਰਨ ਉਹਨਾਂ ਨੇ ਆਪਸੀ ਰੰਜਿਸ਼ ਨੂੰ ਦੱਸਿਆ। ਇਸ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਤਾਂ ਵਿਦੇਸ਼ ਬੈਠਾ ਹੋਣ ਕਰ ਕੇ ਪੰਜਾਬ ਪੁਲਿਸ ਦੀ ਗ੍ਰਿਫਤ ਵਿੱਚ ਨਹੀਂ ਆਇਆ ਪਰ ਤਿਹਾੜ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ ਨੇ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਸੀ ਅਤੇ ਇਸ ਦੌਰਾਨ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਦੀ ਪੁਲਿਸ ਨੇ ਰਿਮਾਂਡ ਹਾਸਲ ਕਰ ਕੇ ਕਈ ਮਾਮਲਿਆਂ ਬਾਰੇ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਪਰ ਇਨ੍ਹਾਂ ਸਾਢੇ ਚਾਰ ਮਹੀਨਿਆਂ ਦੇ ਵਿੱਚ ਕੋਈ ਖਾਸ ਤੱਥ ਸਾਹਮਣੇ ਨਹੀਂ ਆਇਆ। ਇਸ ਦੌਰਾਨ ਹੁਣ ਜੋ ਖਬਰ ਸਾਹਮਣੇ ਆਈ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਸਾਢੇ ਚਾਰ ਮਹੀਨੇ ਪੰਜਾਬ ਪੁਲਿਸ ਦੀ ਗ੍ਰਿਫਤ ਵਿੱਚ ਰਹਿਣ ਤੋਂ ਬਾਅਦ ਹੁਣ NIA ਉਸ ਨੂੰ ਆਪਣੇ ਨਾਲ ਦਿੱਲੀ ਲੈ ਗਈ ਹੈ।


ਲਾਰੈਂਸ ਨੂੰ ਟਰਾਂਜ਼ਿਟ ਰਿਮਾਂਡ ‘ਤੇ ਦਿੱਲੀ ਲੈ ਜਾਣ ਵਾਲੀ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਵੀਰਵਾਰ ਸਵੇਰੇ ਅਦਾਲਤ ‘ਚ ਪੇਸ਼ ਕੀਤਾ। ਦਿੱਲੀ ਦੀ ਅਦਾਲਤ ਨੇ ਲਾਰੇਂਸ ਨੂੰ 10 ਦਿਨਾਂ ਲਈ NIA ਦੇ ਹਵਾਲੇ ਕਰ ਦਿੱਤਾ ਹੈ। NIA ਨੇ ਉਸ ‘ਤੇ ਅੱਤਵਾਦੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦੇ ਦੋਸ਼ ਲਗਾਏ ਹਨ। ਲਾਰੈਂਸ ਖ਼ਿਲਾਫ਼ ਯੂਏਪੀਏ ਤਹਿਤ ਕੇਸ ਦਰਜ ਕੀਤਾ ਹੈ, ਜੋ ਕਿ ਅਤਿਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ’ਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਬਣਾਏ ਗਏ ਨਿਯਮ ਹਨ। ਇਸ ਦੇ ਹੁਕਮ ਬੁੱਧਵਾਰ ਨੂੰ ਚੰਡੀਗੜ੍ਹ ਪਹੁੰਚ ਗਏ ਸਨ। ਜਿਸ ਤੋਂ ਬਾਅਦ NIA ਲਾਰੇਂਸ ਨੂੰ ਬਠਿੰਡਾ ਜੇਲ੍ਹ ਤੋਂ ਆਪਣੀ ਹਿਰਾਸਤ ਵਿੱਚ ਲੈਣ ਜਾ ਰਹੀ ਹੈ। NIA ਲਾਰੇਂਸ ਨੂੰ ਦਿੱਲੀ ਲੈ ਕੇ ਜਾਵੇਗੀ ਅਤੇ ਅੱਤਵਾਦੀ ਸਬੰਧਾਂ ਦੇ ਸਬੰਧ ‘ਚ ਉਸ ਤੋਂ ਪੁੱਛਗਿੱਛ ਕਰੇਗੀ।


ਇਸ ਦੌਰਾਨ ਜੋ ਜਾਣਕਾਰੀ ਮਿਲੀ ਹੈ ਕਿ ਪਹਿਲੀ ਐੱਫਆਈਆਰ ਵਿੱਚ ਲਾਰੈਂਸ ਗੈਂਗ ਦੇ ਗੈਂਗਸਟਰਾਂ ਦੇ ਨਾਮ ਸਨ। ਇਨ੍ਹਾਂ ਵਿੱਚ ਗੈਂਗ ਲੀਡਰ ਲਾਰੈਂਸ, ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ, ਬਿਕਰਮ ਬਰਾੜ, ਕਾਲਾ ਜਥੇਦਾਰੀ, ਜਸਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ, ਸਚਿਨ ਥਾਪਨ, ਲਾਰੈਂਸ ਦਾ ਭਰਾ ਅਨਮੋਲ ਅਤੇ ਲਖਬੀਰ ਸਿੰਘ ਲੰਡਾ ਸ਼ਾਮਲ ਹਨ। ਇਹ ਗਿਰੋਹ ਜੇਲ੍ਹ ਤੋਂ ਇਲਾਵਾ ਕੈਨੇਡਾ, ਦੁਬਈ ਅਤੇ ਪਾਕਿਸਤਾਨ ਤੋਂ ਅਪਰੇਸ਼ਨ ਚਲਾ ਰਿਹਾ ਹੈ। ਇਸ ਦੇ ਨਾਲ ਹੀ ਦੂਜੀ ਐਫਆਈਆਰ ਬੰਬੀਹਾ ਗਰੋਹ ਅਤੇ ਇਸ ਦੇ ਕਰੀਬੀਆਂ ਖ਼ਿਲਾਫ਼ ਕੀਤੀ ਗਈ। ਇਸ ਵਿੱਚ ਗੈਂਗਸਟਰ ਦਵਿੰਦਰ ਬੰਬੀਹਾ ਦੀ ਮੌਤ ਤੋਂ ਬਾਅਦ ਅਰਮੀਨੀਆ ਬੈਠ ਕੇ ਗੈਂਗ ਨੂੰ ਚਲਾ ਰਹੇ ਗੌਰਵ ਉਰਫ ਲੱਕੀ ਪਟਿਆਲ, ਅਮਿਤ ਡਾਗਰ, ਕੌਸ਼ਲ ਚੌਧਰੀ, ਨੀਰਜ ਬਵਾਨਾ, ਭੂਪੀ ਰਾਣਾ, ਸੁਨੀਲ ਉਰਫ ਟਿੱਲੂ ਤਾਜਪੁਰੀਆ, ਬਾਬਾ ਧੌਲਾ ਉਰਫ ਗੁਰਵਿੰਦਰ ਨੂੰ ਸ਼ਾਮਲ ਕੀਤਾ ਗਿਆ ਹੈ। ਅਮਿਤ ਡਾਗਰ ਅਤੇ ਕੌਸ਼ਲ ਚੌਧਰੀ ਅਗਸਤ 2021 ਵਿੱਚ ਮੋਹਾਲੀ ਵਿੱਚ ਵਿੱਕੀ ਮਿੱਡੂਖੇੜਾ ਕਤਲੇਆਮ ਦੇ ਸਾਜ਼ਿਸ਼ਕਰਤਾ ਹਨ।

error: Content is protected !!