ਅਮਰੀਕਾ ਦੇ ਗੁਰਦੁਆਰਾ ਸ਼ਹੀਦਾਂ ਇੰਕ ਵਿਖੇ ਹੋਵੇਗੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਭਾਈ ਸੰਦੀਪ ਸਿੰਘ ਦੀ ਚੜ੍ਹਦੀਕਲਾ ਲਈ ਅਰਦਾਸ

ਦਿੱਲੀ ਤੋਂ ਭਾਈ ਚਮਨ ਸਿੰਘ ਸਾਹਿਬਪੁਰਾ ਭਰਨਗੇ ਉਚੇਚੇ ਤੌਰ ਤੇ ਹਾਜ਼ਿਰੀ
ਨਵੀਂ ਦਿੱਲੀ 25 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਅਮਰੀਕਾ ਦੇ ਗੁਰਦੁਆਰਾ ਸ਼ਹੀਦਾਂ ਇੰਕ ਵਿਖੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਭਾਈ ਸੰਦੀਪ ਸਿੰਘ ਦੀ ਚੜ੍ਹਦੀਕਲਾ ਲਈ ਅਰਦਾਸ ਸਮਾਗਮ ਐਤਵਾਰ 27 ਨਵੰਬਰ ਨੂੰ ਕੀਤਾ ਜਾ ਰਿਹਾ ਹੈ ।

ਇਸ ਬਾਰੇ ਜਾਣਕਾਰੀ ਦੇਂਦਿਆਂ ਭਾਈ ਚਮਨ ਸਿੰਘ ਸਾਹਿਬਪੁਰਾ ਨੇ ਦਸਿਆ ਕਿ ਕੌਮ ਨੂੰ ਮੁੜ ਇਕ ਨਿਸ਼ਾਨ ਸਾਹਿਬ ਹੇਠ ਇੱਕਠੀਆਂ ਕਰਣ, ਨਸ਼ੇ ਅਤੇ ਪਤਿਤਪੁਣੇ ਨੂੰ ਠੱਲ ਪਾਉਣ ਲਈ ਭਾਈ ਅੰਮ੍ਰਿਤਪਾਲ ਸਿੰਘ ਵਲੋਂ ਚਲਾਈ ਜਾ ਰਹੀ ਸਿੱਖੀ ਸੰਭਾਲ ਅਤੇ ਅੰਮ੍ਰਿਤਸੰਚਾਰ ਦੀ ਲਹਿਰ ਦੀ ਚੜ੍ਹਦੀਕਲਾ ਦੇ ਨਾਲ ਹੀ ਸਿੱਖ ਕੌਮ ਨੂੰ ਬਾਰ ਬਾਰ ਵੰਗਾਰਣ ਵਾਲੇ ਹਿੰਦੂ ਸ਼ਿਵ ਸੈਨਾ ਦੇ ਨੇਤਾ ਸੁਧੀਰ ਸੂਰੀ ਨੂੰ ਸੋਧਾ ਲਗਾਣ ਵਾਲੇ ਭਾਈ ਸੰਦੀਪ ਸਿੰਘ ਵਲੋਂ ਕੀਤੇ ਗਏ ਬਹਾਦੁਰੀ ਭਾਰੀ ਕਾਰਨਾਮੇ ਉਪਰੰਤ ਜੇਲ੍ਹ ਵਿਚ ਬੰਦ ਹੋਣ ਕਰਕੇ ਉਨ੍ਹਾਂ ਦੀ ਵੀਂ ਚੜ੍ਹਦੀਕਲਾ ਲਈ ਇਹ ਉਚੇਚੇ ਤੌਰ ਤੇ ਅਰਦਾਸ ਸਮਾਗਮ ਕੀਤੇ ਜਾ ਰਹੇ ਹਨ ।

