ਨਿੱਜੀ ਸਕੂਲ ‘ਚ ਪ੍ਰਿੰਸੀਪਲ ਦਫਤਰ ਵਿੱਚ ਹੀ ਹੱਥੋਪਾਈ ਹੋ ਗਏ ਕਲਰਕ ਤੇ ਵਿਦਿਆਰਥੀਆਂ ਦੇ ਮਾਪੇ, ਥੱਪੜੋ-ਥੱਪੜੀ ‘ਚ ਪ੍ਰਿੰਸੀਪਲ ਵੀ…

ਨਿੱਜੀ ਸਕੂਲ ‘ਚ ਪ੍ਰਿੰਸੀਪਲ ਦਫਤਰ ਵਿੱਚ ਹੀ ਹੱਥੋਪਾਈ ਹੋ ਗਏ ਕਲਰਕ ਤੇ ਵਿਦਿਆਰਥੀਆਂ ਦੇ ਮਾਪੇ, ਥੱਪੜੋ-ਥੱਪੜੀ ‘ਚ ਪ੍ਰਿੰਸੀਪਲ ਵੀ…

ਲੁਧਿਆਣਾ (ਵੀਓਪੀ ਬਿਊਰੋ) ਸਥਾਨਕ ਸ਼ਹਿਰ ਦੇ ਸ਼ਾਲੀਗ੍ਰਾਮ ਜੈਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਦਾਣਾ ਮੰਡੀ ਵਿਖੇ ਸਥਿਤੀ ਉਸ ਸਮੇਂ ਬੱਸੋ ਬਾਹਰ ਹੋ ਗਈ ਜਦ ਸਕੂਲ ਦੇ ਪ੍ਰਿੰਸੀਪਲ ਦੇ ਦਫਤਰ ਵਿੱਚ ਪ੍ਰਿੰਸੀਪਲ ਦੇ ਸਾਹਮਣੇ ਹੀ ਕਲਰਕ ਦੇ ਨਾਲ ਵਿਦਿਆਰਥੀਆਂ ਦੇ ਮਾਪਿਆਂ ਦੀ ਹੱਥੋਪਾਈ ਹੋ ਗਈ ਅਤੇ ਇਸ ਦੌਰਾਨ ਖੂਬ ਹੰਗਾਮਾ ਹੋਇਆ। ਪ੍ਰਾਈਵੇਟ ਸਕੂਲ ਦੇ ਕਲਰਕ ਅਤੇ ਮਾਪਿਆਂ ਵਿਚਾਲੇ ਹੋਈ ਲੜਾਈ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਹ ਘਟਨਾ ਦਫ਼ਤਰ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ, ਜਿਸ ਤੋਂ ਬਾਅਦ ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਮੁਲਜ਼ਮ ਵਿਜੇ ਚੌਹਾਨ ਅਤੇ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਲੜਾਈ ਦਾ ਕਾਰਨ ਕਲਰਕ ਵੱਲੋਂ ਫੀਸਾਂ ਦੀ ਮੰਗ ਨੂੰ ਦੱਸਿਆ ਜਾ ਰਿਹਾ ਹੈ। ਵਾਇਰਲ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਸਕੂਲ ਪ੍ਰਿੰਸੀਪਲ ਦੇ ਦਫਤਰ ‘ਚ ਹੀ ਕਲਰਕ ਨਾਲ ਗੱਲ ਕਰਦੇ ਸਮੇਂ ਮਾਪੇ ਅਚਾਨਕ ਥੱਪੜ ਮਾਰਨ ਲੱਗ ਜਾਂਦੇ ਹਨ। ਮਾਮਲਾ ਵਿਗੜਦਾ ਦੇਖ ਕੇ ਸਕੂਲ ਦੇ ਪ੍ਰਿੰਸੀਪਲ ਨੇ ਬਾਕੀ ਸਟਾਫ ਨੂੰ ਮੌਕੇ ’ਤੇ ਬੁਲਾਇਆ। ਇਸ ਦੌਰਾਨ ਹੁਣ ਦੋਵੇ ਧਿਰਾਂ ਇਕ-ਦੂਜੇ ਉਪਰ ਦੋਸ਼ ਲਾ ਰਹੀਆਂ ਹਨ ਅਤੇ ਪੁਲਿਸ ਨੂੰ ਵੀ ਕਾਰਵਾਈ ਲਈ ਕਿਹਾ ਜਾ ਰਿਹਾ ਹੈ।


ਪ੍ਰਿੰਸੀਪਲ ਸੁਨੀਤਾ ਰਾਣੀ ਨੇ ਦੱਸਿਆ ਕਿ ਸਕੂਲ ਨੇ ਮੁਲਜ਼ਮ ਵਿਜੇ ਚੌਹਾਨ ਤੋਂ ਕਰੀਬ ਦੋ ਲੱਖ ਰੁਪਏ ਫੀਸ ਵਜੋਂ ਲੈਣੀ ਹੈ। ਵਿਜੇ ਆਪਣੇ ਭਰਾ ਨਾਲ ਸਕੂਲ ‘ਚ ਬੱਚਿਆਂ ਦੀ ਫੀਸ ਭਰਨ ਆਇਆ ਸੀ। ਮੁਲਜ਼ਮ ਵਿਜੇ ਨੇ ਉਸ ਨੂੰ ਦੱਸਿਆ ਕਿ ਦੋ ਮਹੀਨੇ ਪਹਿਲਾਂ ਕਲਰਕ ਸੁਖਵਿੰਦਰ ਨੇ ਉਸ ਨੂੰ ਫੀਸ ਜਮ੍ਹਾਂ ਕਰਵਾਉਣ ਲਈ ਬੁਲਾਇਆ ਸੀ। ਉਸ ਸਮੇਂ ਸੁਖਵਿੰਦਰ ਸਿੰਘ ਨੇ ਉਸ ਨਾਲ ਫੋਨ ’ਤੇ ਗਲਤ ਸ਼ਬਦਾਵਲੀ ਵਰਤ ਕੇ ਗੱਲਬਾਤ ਕੀਤੀ। ਪਿ੍ੰਸੀਪਲ ਸੁਨੀਤਾ ਅਨੁਸਾਰ ਜਦੋਂ ਉਸ ਨੇ ਸੁਖਵਿੰਦਰ ਸਿੰਘ ਨੂੰ ਦਫ਼ਤਰ ‘ਚ ਗੱਲ ਕਰਨ ਲਈ ਬੁਲਾਇਆ ਤਾਂ ਗੱਲ ਕਰਨ ‘ਤੇ ਮੁਲਜ਼ਮ ਕਲਰਕ ਨੇ ਸੁਖਵਿੰਦਰ ਨਾਲ ਲੜਾਈ ਸ਼ੁਰੂ ਕਰ ਦਿੱਤੀ | ਪ੍ਰਿੰਸੀਪਲ ਅਨੁਸਾਰ ਜਦੋਂ ਉਸ ਨੇ ਸੁਖਵਿੰਦਰ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਉਸ ਨਾਲ ਵੀ ਧੱਕਾ-ਮੁੱਕੀ ਕੀਤੀ। ਪ੍ਰਿੰਸੀਪਲ ਨੇ ਦੱਸਿਆ ਕਿ ਮੁਲਜ਼ਮਾਂ ਦੇ ਨਾਲ 10 ਤੋਂ 12 ਅਣਪਛਾਤੇ ਲੋਕ ਵੀ ਮੌਜੂਦ ਸਨ।

error: Content is protected !!