ਡਬਲਉਐਸਸੀਸੀ ਨੇ ਇਕਬਾਲ ਸਿੰਘ ਲਾਲਪੁਰਾ ਦੁਆਰਾ ਇੰਦੌਰ ਸ਼ਾਖਾ ਦੀ ਕੀਤੀ ਸ਼ੁਰੂਆਤ

ਡਬਲਉਐਸਸੀਸੀ ਨੇ ਇਕਬਾਲ ਸਿੰਘ ਲਾਲਪੁਰਾ ਦੁਆਰਾ ਇੰਦੌਰ ਸ਼ਾਖਾ ਦੀ ਕੀਤੀ ਸ਼ੁਰੂਆਤ

ਨਵੀਂ ਦਿੱਲੀ 26 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਵਰਲਡ ਸਿੱਖ ਚੈਂਬਰ ਆਫ ਕਾਮਰਸ (ਡਬਲਉਐਸਸੀਸੀ) ਨੇ ਇੰਦੌਰ, ਮੱਧ ਪ੍ਰਦੇਸ਼ ਵਿੱਚ ਆਪਣਾ 22ਵੀਂ ਖੇਤਰੀ ਸ਼ਾਖਾ ਦੀ ਸ਼ੁਰੂਆਤ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਰਾਹੀਂ ਕੀਤੀ । ਇਸ ਨਵੀਂ ਸ਼ਾਖਾ ਦਾ ਉਦਘਾਟਨ ਅਤੇ ਪ੍ਰਧਾਨਗੀ ਕਰਨ ਦੇ ਨਾਲ ਨੌਜਵਾਨ ਸਿੱਖ ਕਾਰੋਬਾਰੀਆਂ, ਉੱਦਮੀਆਂ ਅਤੇ ਪੇਸ਼ੇਵਰਾਂ ਨੂੰ ਪ੍ਰੇਰਿਤ ਕਰਨ ਲਈ ਡਬਲਉਐਸਸੀਸੀ ਦੇ ਸੰਸਥਾਪਕ ਅਤੇ ਗਲੋਬਲ ਪ੍ਰਧਾਨ ਡਾ. ਪਰਮੀਤ ਸਿੰਘ ਚੱਢਾ ਅਤੇ ਇਕਬਾਲ ਸਿੰਘ ਲਾਲਪੁਰਾ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ ।

600 ਤੋਂ ਵੱਧ ਸਿੱਖ ਅਤੇ ਵੱਖ-ਵੱਖ ਕਾਰੋਬਾਰੀ ਅਤੇ ਪੇਸ਼ੇਵਰ ਇੰਡਸਟਰੀ ਦੇ ਮਾਲਿਕ ਅਤੇ ਹੋਰ ਲੋਕ ਇਸ ਲਾਂਚ ਈਵੈਂਟ ਵਿੱਚ ਸ਼ਾਮਲ ਹੋਏ ਅਤੇ ਬਿਜ਼ਨਸ ਨੈੱਟਵਰਕਿੰਗ ਦੇ ਇਸ ਨਵੇਂ ਪ੍ਰੋਗਰਾਮ/ਸੰਕਲਪ ਦੀ ਸ਼ਲਾਘਾ ਕੀਤੀ। ਲੇਖਕ ਸ਼ੈਰੀ ਅਤੇ ਸਰਦਾਰ ਕੁਲਜੀਤ ਮਰਵਾਹ ਨੇ ਬਿਜ਼ਨਸ, ਨੈਟਵਰਕਿੰਗ ਅਤੇ ਉਤਪਾਦਕਤਾ ਬਾਰੇ ਲਾਭਕਾਰੀ ਜਾਣਕਾਰੀ ਦਿੱਤੀ ।

ਸਰਦਾਰ ਲਾਲਪੁਰਾ ਨੇ ਕਿਹਾ ਕਿ “ਸਿੱਖ ਇੱਕ ਬੁੱਧੀਜੀਵੀ ਅਤੇ ਹੋਣਹਾਰ ਭਾਈਚਾਰਾ ਹੈ, ਡਬਲਯੂ.ਐਸ.ਸੀ.ਸੀ.ਸੀ. ਨੇ ਸ਼ਲਾਘਾ ਯੋਗ ਕੰਮ ਕੀਤਾ ਹੈ, ਨੌਜਵਾਨ ਕੌਮ ਦੇ ਭਾਵਿਕ ਹਨ, ਦੇਸ਼ ਦੀ ਤਰੱਕੀ ਵਿੱਚ ਵੀ ਉਨ੍ਹਾਂ ਦਾ ਵੱਡਾ ਸਹਿਯੋਗ ਹੈ। ਇਸ ਤਰ੍ਹਾਂ ਦੇ ਪ੍ਰੋਗਰਾਮ ਹੋਰ ਹੋਣੇ ਚਾਹੀਦੇ ਹਨ ਜਿਸ ਨਾਲ ਬਾਕੀ ਲੋਕਾਂ ਨੂੰ ਵੀ ਪ੍ਰੇਰਨਾ ਮਿਲੇ।

ਡਾ. ਪਰਮੀਤ ਸਿੰਘ ਚੱਢਾ ਨੇ ਕਿਹਾ ਕਿ “ਆਪਣੀ ਸੀਮਤ ਪਹੁੰਚ ਦੇ ਨਾਲ, ਹਰ ਕੋਈ ਆਪਣੇ ਸੋਸ਼ਲ ਨੈਟਵਰਕਿੰਗ ‘ਤੇ ਕੰਮ ਨਹੀਂ ਕਰ ਸਕਦਾ। ਡਬਲਉਐਸਸੀਸੀ ਨੇ ਸਾਥੀ ਸਿੱਖਾਂ ਦੇ ਕਾਰੋਬਾਰ ਨੂੰ ਸੰਭਾਲਣ ਅਤੇ ਉਹਨਾਂ ਦੇ ਸੁਪਨਿਆਂ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ। ”

ਇੰਦੌਰ ਵਿਖੇ ਇਹ ਵਿਸ਼ੇਸ਼ ਪ੍ਰੋਗਰਾਮ ਕਰਵਾਣ ਵਾਲੇ ਸ.ਮੋਨੂੰ ਭਾਟੀਆ ਨੇ ਕਿਹਾ ਕਿ ਮੈਂ ਆਪਣੇ ਪਿਤਾ ਸਵਰਗਵਾਸੀ ਸ.ਗੁਰਮੀਤ ਐਸ.ਭਾਟੀਆ ਦੀ ਵਿਰਾਸਤ ਨੂੰ ਸੰਭਾਲਣਾ ਚਾਹੁੰਦਾ ਹਾਂ ਜੋ ਹਮੇਸ਼ਾ ਹੀ ਐਮ.ਪੀ ਵਿੱਚ ਸਿੱਖਾਂ ਦੀ ਏਕਤਾ ਲਈ ਖੜੇ ਰਹੇ ਅਤੇ ਮੈਂ ਐਮ.ਪੀ ਵਿੱਚ ਸਿੱਖਾਂ ਦੀ ਏਕਤਾ ਨੂੰ ਵਧਾਵਾ ਦੇ ਕੇ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਕਰਾਂਗਾ।

ਪ੍ਰੋਗਰਾਮ ਦੇ ਅੰਤ ਵਿਚ ਡਾ. ਚੱਢਾ ਨੇ ਲਾਲਪੁਰਾ ਜੀ, ਸਾਰੇ ਮੈਂਬਰਾਂ, ਗਲੋਬਲ ਕੋਰ ਟੀਮ ਦੇ ਮੈਂਬਰਾਂ, ਇੰਦੌਰ ਡਬਲਯੂ.ਐਸ.ਸੀ.ਸੀ. ਮੈਨੇਜਮੈਂਟ, ਮਹਿਮਾਨਾਂ ਅਤੇ ਵਿਸ਼ੇਸ਼ ਤੌਰ ‘ਤੇ ਸ ਹਰਪਾਲ ਸਿੰਘ ਭਾਟੀਆ (ਮੋਨੂੰ) ਦਾ ਅਜਿਹੇ ਸ਼ਾਨਦਾਰ ਪ੍ਰੋਗਰਾਮ ਲਈ ਧੰਨਵਾਦ ਕੀਤਾ।

error: Content is protected !!