ਲੁਧਿਆਣਾ ਬੰਬ ਕਾਂਡ ‘ਚ ਗ੍ਰਿਫ਼ਤਾਰ ਕੀਤੇ ਹਰਪ੍ਰੀਤ ਸਿੰਘ ਹੈਪੀ ਦੇ ਘਰ ਵਾਲੇ ਕਹਿੰਦੇ-ਸਾਡਾ ਪੁੱਤ ਤਾਂ 16 ਸਾਲ ਤੋਂ ਮਲੇਸ਼ੀਆਂ ‘ਚ ਆ, ਬੇਬੇ ਨੇ ਕਿਹਾ ਬੇਕਸੂਰ ਨੂੰ ਫਸਾ ਰਹੀਆਂ ਸਰਕਾਰਾਂ

ਲੁਧਿਆਣਾ ਬੰਬ ਕਾਂਡ ‘ਚ ਗ੍ਰਿਫ਼ਤਾਰ ਕੀਤੇ ਹਰਪ੍ਰੀਤ ਸਿੰਘ ਹੈਪੀ ਦੇ ਘਰ ਵਾਲੇ ਕਹਿੰਦੇ-ਸਾਡਾ ਪੁੱਤ ਤਾਂ 16 ਸਾਲ ਤੋਂ ਮਲੇਸ਼ੀਆਂ ‘ਚ ਆ, ਬੇਬੇ ਨੇ ਕਿਹਾ ਬੇਕਸੂਰ ਨੂੰ ਫਸਾ ਰਹੀਆਂ ਸਰਕਾਰਾਂ

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) ਬੀਤੇ ਕੁਝ ਮਹੀਨੇ ਪਹਿਲਾਂ ਲੁਧਿਆਣਾ ਦੇ ਕੋਰਟ ਕੰਪਲੈਕਸ ਵਿਚ ਹੋਏ ਬੰਬ ਬਲਾਸਟ ਨੂੰ ਲੈ ਕੇ ਪੁਲਿਸ ਵੱਲੋਂ ਹਰਪ੍ਰੀਤ ਸਿੰਘ ਉਰਫ ਹੈਪੀ ਮਲੇਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਹਰਪ੍ਰੀਤ ਸਿੰਘ ਦੇ ਮਾਤਾ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਰਪ੍ਰੀਤ 16 ਸਾਲ ਮਲੇਸ਼ੀਆ ਵਿੱਚ ਲੈ ਕੇ ਆਇਆ ਸੀ ਅਤੇ ਬੀਤੇ 4 ਸਾਲਾਂ ਤੋਂ ਉਸ ਵੱਲੋਂ ਮਲੇਸ਼ੀਆ ਕੰਮ ਕੀਤਾ ਜਾ ਰਿਹਾ ਸੀ ਅਤੇ ਨਾ ਹੀ ਉਹ ਚਾਰ ਸਾਲ ਤੋਂ ਘਰ ਆਇਆ ਹੈ, ਉਹਨਾਂ ਕਿਹਾ ਕਿ ਪੁਲਿਸ ਵੱਲੋਂ ਇਸ ਸਾਰੀ ਘਟਨਾ ਬਣਾਈ ਜਾ ਰਹੀ ਹੈ ਇਹ ਗਿਣੀ ਮਿਥੀ ਸਾਜਿਸ਼ ਹੈ ਕਿਉਂਕਿ ਹਰਪ੍ਰੀਤ ਸਿੰਘ ਉਰਫ ਹੈਪੀ ਮਲੇਸ਼ੀਆ, ਦਾ ਪੂਰਾ ਨਾਮ ਹਰਪ੍ਰੀਤ ਸਿੰਘ ਉਰਫ ਬੱਬਾ ਹੈ ਉਸ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਦੀ ਮਾਤਾ ਨੇ ਕਿਹਾ ਕਿ 16 ਸਾਲ ਪਹਿਲਾਂ ਹੀ ਉਸ ਵੱਲੋਂ ਅੰਮ੍ਰਿਤਪਾਨ ਕੀਤਾ ਗਿਆ ਸੀ ਅਤੇ ਹੁਣ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਹਰਪ੍ਰੀਤ ਸਿੰਘ ਉਰਫ ਹੈਪੀ ਮਲੇਸ਼ੀਆ ਨੂੰ ਜਿਸ ਤਰਹਾਂ ਹੀ ਪੁਲਿਸ ਨੇ ਲੁਧਿਆਣਾ ਬੰਬ ਧਮਾਕੇ ਵਿੱਚ ਗ੍ਰਿਫ਼ਤਾਰ ਕੀਤਾ ਉਸ ਤੋਂ ਬਾਅਦ ਹਰਪ੍ਰੀਤ ਸਿੰਘ ਦੀ ਮਾਤਾ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਵੱਲੋਂ ਬਚਪਨ ‘ਚ ਹੀ ਅੰਮ੍ਰਿਤਪਾਨ ਕਰ ਲਿਆ ਗਿਆ ਸੀ।ਹੁਣ ਪੁਲਿਸ ਵੱਲੋਂ ਉਸਦੇ ਜਾਣ-ਬੁੱਝ ਕੇ ਗੰਭੀਰ ਆਰੋਪ ਲਗਾਏ ਜਾ ਰਹੇ ਹਨ। ਬੇਬੇ ਨੇ ਕਿਹਾ ਕਿ ਹਰਪ੍ਰੀਤ ਸਿੰਘ ਨੇ ਕਦੀ ਵੀ ਕੋਈ ਬੁਰਾ ਕੰਮ ਨਹੀਂ ਕੀਤਾ ਉਸਦੀ ਮਾਤਾ ਦਾ ਕਹਿਣਾ ਹੈ ਕਿ ਉਹ ਅਕਸਰ ਹੀ ਗੁਰੂ ਦੇ ਚਰਨਾਂ ਵਿੱਚ ਬੈਠ ਗਏ ਅਰਦਾਸ ਕਰਦਾ ਸੀ ਅਤੇ ਉਨ੍ਹਾਂ ਨੂੰ ਆਪਣੇ ਗੁਰੂ ਤੇ ਭਰੋਸਾ ਹੈ ਕੀ ਗੁਰੂ ਉਨ੍ਹਾਂ ਦੇ ਪੁੱਤਰ ਨੂੰ ਵਾਕ ਪਾਕ ਦਾਮਨ ਸਾਫ਼ ਇਸ ਕੇਸ ਚੋਂ ਬਾਹਰ ਕਢੇਗਾ। ਉਹਨਾਂ ਨੇ ਸਰਕਾਰ ਅੱਗੇ ਬੇਨਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੇ ਨਾਲ ਕੋਈ ਵੀ ਗਲਤ ਹੈ ਉਹਦੇ ਉਨ੍ਹਾਂ ਕਿਹਾ ਕਿ ਕੁਝ ਸਮੇਂ ਪਹਿਲਾਂ ਹੀ ਉਸਦੀ ਤਸਵੀਰ ਅਖਬਾਰ ਅਤੇ ਹੋਰ ਜਰੀਏ ਰਾਹੀਂ ਉਨ੍ਹਾਂ ਤੱਕ ਪਹੁੰਚੀ ਸੀ ਪਰ ਉਹਨਾਂ ਨੂੰ ਪਤਾ ਹੈ ਕਿ ਉਨ੍ਹਾਂ ਦਾ ਪੁੱਤਰ ਕੋਈ ਵੀ ਗਲਤ ਕੰਮ ਨਹੀਂ ਕਰ ਸਕਦਾ।

error: Content is protected !!