ਐੱਮਏ ‘ਚ ਪੜ੍ਹਦੀ ਕੁੜੀ ਨੇ ਮਾਰੀ ਤੀਜੀ ਮੰਜ਼ਿਲ ਤੋਂ ਛਾਲ, ਸਹੇਲੀ ਕਹਿੰਦੀ ਫੋਨ ‘ਤੇ ਕਿਸੇ ਨਾਲ ਗੱਲ ਕਰਦੀ ਸੀ ਤੇ ਫਿਰ…

ਐੱਮਏ ‘ਚ ਪੜ੍ਹਦੀ ਕੁੜੀ ਨੇ ਮਾਰੀ ਤੀਜੀ ਮੰਜ਼ਿਲ ਤੋਂ ਛਾਲ, ਸਹੇਲੀ ਕਹਿੰਦੀ ਫੋਨ ‘ਤੇ ਕਿਸੇ ਨਾਲ ਗੱਲ ਕਰਦੀ ਸੀ ਤੇ ਫਿਰ…

ਯਮੁਨਾ ਨਗਰ (ਵੀਓਪੀ ਬਿਊਰੋ) ਨੌਜਵਾਨ ਪੀੜ੍ਹੀ ਵਿੱਚ ਆਤਮਹੱਤਿਆ ਦੀ ਲੱਤ ਵੱਧਦੀ ਹੀ ਜਾ ਰਹੀ ਹੈ। ਨੌਜਵਾਨ ਕਿਸੇ ਵੀ ਛੋਟੀ-ਵੱਡੀ ਗੱਲ਼ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਨੂੰ ਹੀ ਰਹ ਅਪਨਾ ਲੈਂਦੇ ਹਨ। ਪੜ੍ਹੇ-ਲਿਖੇ ਨੌਜਵਾਨ ਵੀ ਹਾਲਾਤਾਂ ਨੂੰ ਸਮਝ ਅਤੇ ਜਿੰਦਗੀ ਦੇ ਔਖੇ ਪਲ਼ਾਂ ਨਾਲ ਲੜ ਕੇ ਅੱਗੇ ਵੱਧਣ ਦੀ ਜਗ੍ਹਾ ਖੁਦਕੁਸ਼ੀ ਕਰ ਕੇ ਆਪਣੀ ਜਿੰਦਗੀ ਤਾਂ ਖਤਮ ਕਰਦੇ ਹੀ ਹਨ ਨਾਲ ਹੀ ਆਪਣੇ ਪਰਿਵਾਰ ਨੂੰ ਵੀ ਜਿਊਂਦੇ-ਜੀਅ ਹੀ ਮਰਨ ਵਾਲੇ ਕਰ ਜਾਂਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਯਮੁਨਾਨਗਰ ਤੋਂ ਜਿੱਥੇ ਇਕ ਐੱਮਏ ਦੀ ਵਿਦਿਆਰਥਣ ਨੇ ਕਿਸੇ ਗੱਲੋਂ ਪਰੇਸ਼ਾਨ ਹੋ ਕੇ ਇਮਾਰਤ ਦੀ ਤੀਜੀ ਮੰਜਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਜਾਣਕਾਰੀ ਮੁਤਾਬਕ ਗੁਰੂ ਨਾਨਕ ਗਰਲਜ਼ ਕਾਲਜ ਵਿੱਚ ਐੱਮਏ ਦੀ ਵਿਦਿਆਰਥਣ ਦੀ ਪਛਾਣ ਪਿਹਵਾ ਜ਼ਿਲ੍ਹਾ ਕੁਰੂਕਸ਼ੇਤਰ ਵਾਸੀ ਮਾਨਸੀ ਵਜੋਂ ਹੋਈ ਹੈ। ਲੜਕੀ ਯਮੁਨਾ ਨਗਰ ਸਥਿਤ ਆਪਣੇ ਮਾਮੇ ਦੇ ਘਰ ਰਹਿ ਰਹੀ ਸੀ। ਕਾਲਜ ਖਤਮ ਹੋਣ ਤੋਂ ਬਾਅਦ ਵਿਦਿਆਰਥਣ ਮਾਨਸੀ ਆਪਣੇ ਮਾਮੇ ਦੇ ਘਰ ਨਹੀਂ ਗਈ ਅਤੇ ਰਾਤ ਨੂੰ ਆਪਣੀਆਂ ਸਹੇਲੀਆਂ ਨਾਲ ਰਹੀ ਅਤੇ ਉਥੇ ਕਿਸੇ ਨਾਲ ਫੋਨ ‘ਤੇ ਗੱਲ ਕਰਦੀ ਰਹੀ ਪਰ ਸਵੇਰੇ ਕੀ ਹੋਇਆ, ਕਿ ਵਿਦਿਆਰਥਣ ਨੇ ਖੁਦਕੁਸ਼ੀ ਕਿਉਂ ਕਰ ਲਈ, ਇਸ ਦਾ ਕਿਸੇ ਨੂੰ ਨਹੀਂ ਪਤਾ।


ਦੋਸਤਾਂ ਅਨੁਸਾਰ ਸਵੇਰੇ ਹਰ ਕੋਈ ਆਪੋ-ਆਪਣੇ ਕਾਲਜਾਂ ਨੂੰ ਚਲਾ ਗਿਆ ਸੀ ਅਤੇ ਮਾਨਸੀ ਵੀ ਆਪਣੇ ਕਾਲਜ ਗਈ ਹੋਈ ਸੀ ਪਰ ਗੁਰੂ ਨਾਨਕ ਕਾਲਜ ਕਦੋਂ ਆ ਗਈ ਅਤੇ ਛੱਤ ਤੋਂ ਛਾਲ ਕਿਵੇਂ ਮਾਰੀ, ਇਸ ਬਾਰੇ ਕਿਸੇ ਨੂੰ ਨਹੀਂ ਪਤਾ। ਵਿਦਿਆਰਥਣ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹਾਦਸੇ ਤੋਂ ਬਾਅਦ ਕਾਲਜ ਸਟਾਫ ਨੇ ਵਿਦਿਆਰਥਣ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੇ ਨਾਲ ਹੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ‘ਚ ਜੁੱਟ ਗਈ। ਪੁਲਿਸ ਹੁਣ ਕਾਲਜ ਵਿੱਚ ਲੱਗੇ ਸੀਸੀਟੀਵੀ ਵੀ ਚੈੱਕ ਕਰਨ ਦੀ ਗੱਲ ਕਰ ਰਹੀ ਹੈ।

error: Content is protected !!