ਸਵੇਰ ਦੇ ਸਮੇਂ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ, ਸਕੂਲੀ ਬੱਸ ਨਾਲ ਟਕਰਾਇਆ ਟਰੱਕ, ਬੱਚੇ ਤੇ ਡਰਾਈਵਰ ਦੀ ਮੌਤ, ਜ਼ਖਮੀ ਬੱਚਿਆਂ

ਸਵੇਰ ਦੇ ਸਮੇਂ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ, ਸਕੂਲੀ ਬੱਸ ਨਾਲ ਟਕਰਾਇਆ ਟਰੱਕ, ਬੱਚੇ ਤੇ ਡਰਾਈਵਰ ਦੀ ਮੌਤ, ਜ਼ਖਮੀ ਬੱਚਿਆਂ…

ਤਰਨਤਾਰਨ (ਵੀਓਪੀ ਬਿਊਰੋ) ਤਰਨਤਾਰਨ ਵਿਖੇ ਅੱਜ ਤੜਕਸਾਰ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰ ਗਿਆ। ਸਵੇਰ ਦੇ ਸਮੇਂ ਠੰਡ ਦੇ ਮੌਸਮ ਕਾਰਨ ਵਿਜ਼ੀਬਿਲਟੀ ਘੱਟ ਹੋਣ ਦੇ ਕਰ ਕੇ ਸਕੂਲੀ ਬੱਚਿਆਂ ਨਾਲ ਭਰੀ ਬੱਸ ਨਾਲ ਇਕ ਟਰੱਕ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕੂਲ ਬੱਸ ਪਲਟ ਗਈ। ਜਿਸ ਵਿੱਚ 8 ਸਾਲਾ ਬੱਚੇ ਅਤੇ ਬੱਸ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰੌਲਾ ਸੁਣ ਕੇ ਇਕੱਠੇ ਹੋਏ ਲੋਕਾਂ ਨੇ ਜ਼ਖ਼ਮੀ ਬੱਚਿਆਂ ਨੂੰ ਬੱਸ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ।

ਘਟਨਾ ਤਰਨਤਾਰਨ ਅਧੀਨ ਪੈਂਦੇ ਪਿੰਡ ਸ਼ੇਖਚੱਕ ਦੀ ਹੈ। ਸਕੂਲ ਬੱਸ ਐਸਬੀਐਸ ਸਕੂਲ ਅਤੇ ਕਾਲਜ ਦੀ ਦੱਸੀ ਜਾਂਦੀ ਹੈ। ਬੱਸ ਪਿੰਡਾਂ ਤੋਂ ਬੱਚਿਆਂ ਨੂੰ ਸਕੂਲ ਲਿਜਾਣ ਲਈ ਰਵਾਨਾ ਹੋਈ ਸੀ। ਹਾਦਸੇ ਵੇਲੇ ਬੱਸ ਵਿੱਚ 12 ਬੱਚੇ ਮੌਜੂਦ ਸਨ। ਸਕੂਲ ਦੀ ਬੱਸ ਪਿੰਡ ਸ਼ੇਖਚੱਕ ਦੀ ਲਿੰਕ ਸੜਕ ’ਤੇ ਸੀ। ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਟਰੱਕ ਆਇਆ ਅਤੇ ਦੋਵਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਤੋਂ ਬਾਅਦ ਬੱਸ ਸੜਕ ਦੇ ਵਿਚਕਾਰ ਹੀ ਪਲਟ ਗਈ। ਬੱਚਿਆਂ ਨੂੰ ਪਲਟ ਗਈ ਬੱਸ ਦੇ ਵਿਚਕਾਰੋਂ ਬਾਹਰ ਕੱਢ ਲਿਆ ਗਿਆ। ਤੁਰੰਤ ਪੁਲਿਸ ਅਤੇ ਐਂਬੂਲੈਂਸ ਨੂੰ ਬੁਲਾਇਆ ਗਿਆ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ।

ਘਟਨਾ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪਿੰਡ ਵਾਸੀਆਂ ਦੇ ਸੱਦੇ ’ਤੇ ਪੁਲੀਸ ਤੁਰੰਤ ਮੌਕੇ ’ਤੇ ਪੁੱਜ ਗਈ। ਪੁਲਿਸ ਨੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਟਰੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਲਾਸ਼ਾਂ ਨੂੰ ਬੱਸ ‘ਚੋਂ ਕੱਢ ਕੇ ਤਰਨਤਾਰਨ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ।

error: Content is protected !!