Skip to content
Saturday, December 28, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
December
5
21 ਦਿਸੰਬਰ ਨੂੰ ਸਮੂਹ ਮਸੀਹ ਭਾਈਚਾਰੇ ਵੱਲੋਂ ਕੱਢੀ ਜਵੇਗੀ ਸ਼ਾਨੇ ਮਸੀਹ ਸ਼ੋਭਾ ਯਾਤਰਾ : ਵਿਜੇ ਗੋਰੀਆ
Latest News
Punjab
21 ਦਿਸੰਬਰ ਨੂੰ ਸਮੂਹ ਮਸੀਹ ਭਾਈਚਾਰੇ ਵੱਲੋਂ ਕੱਢੀ ਜਵੇਗੀ ਸ਼ਾਨੇ ਮਸੀਹ ਸ਼ੋਭਾ ਯਾਤਰਾ : ਵਿਜੇ ਗੋਰੀਆ
December 5, 2022
editor
21 ਦਿਸੰਬਰ ਨੂੰ ਸਮੂਹ ਮਸੀਹ ਭਾਈਚਾਰੇ ਵੱਲੋਂ ਕੱਢੀ ਜਵੇਗੀ ਸ਼ਾਨੇ ਮਸੀਹ ਸ਼ੋਭਾ ਯਾਤਰਾ : ਵਿਜੇ ਗੋਰੀਆ
ਫਿਰੋਜ਼ਪੁਰ ( ਜਤਿੰਦਰ ਪਿੰਕਲ )
ਜਿਕਰਯੋਗ 25 ਦਿਸੰਬਰ ਵਾਲੇ ਦਿਨ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਦਿਹਾੜਾ ਪੂਰੀ ਦੁਨੀਆਂ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਹਾੜੇ ਨੂੰ ਫਿਰੋਜ਼ਪੁਰ ਵਿੱਚ ਮਨਾਉਣ ਲਈ ਮਸੀਹੀ ਭਾਈਚਾਰੇ ਦੀ ਸਾਂਝੀ ਬੈਠਕ ਮਸੀਹ ਭਵਨ ਵਿੱਚ ਹੋਈ । ਇਸ ਬੈਠਕ ਵਿਚ ਸਮੂਹ ਮਸੀਹ ਭਾਈਚਾਰੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਨੇ ਮਸੀਹ ਸ਼ੋਭਾ ਯਾਤਰਾ ਕੱਢਣ ਦਾ ਫੈਸਲਾ ਕੀਤਾ ਗਿਆ। ਇਸ ਬੈਠਕ ਵਿਚ ਅਲਗ ਅਲਗ ਸੰਗਠਨਾਂ ਦੇ ਬਿਸ਼ਪ ਸਾਹਿਬਾਨ, ਪਾਸਟਰ ਸਾਹਿਬਾਨ, ਫਾਦਰ ਸਾਹਿਬਾਨ ਅਤੇ ਮਸੀਹ ਭਾਈਚਾਰੇ ਦੇ ਆਗੂਆਂ ਨੇ ਬੈਠ ਕੇ ਸਾਂਝੀ ਵਾਰਤਾ ਕੀਤੀ । ਇਸ ਵਿਚ ਦੱਸਿਆ ਗਿਆ ਕਿ ਸ਼ੋਭਾ ਯਾਤਰਾ ਮਸਕੀਨ ਪਾਉਣ ਤੋਂ ਸ਼ੁਰੂ ਹੋ ਕੇ ਛਾਉਣੀ ਦੇ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਸ਼ਹਿਰ ਦੇ ਦਿੱਲ੍ਹੀ ਗੇਟ ਦੀ ਪਾਰਕਿੰਗ ਵਿਚ ਖਤਮ ਕੀਤੀ ਜਾਵੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੈਮਸੰਨ ਬ੍ਰਿਗੇਡ ਦੇ ਚੇਅਰਮੈਨ ਵਿਜੇ ਗੋਰੀਆ ਵੱਲੋਂ ਕੀਤਾ ਗਿਆ ।
ਇਸ ਮੌਕੇ ਪਾਸਟਰ ਜਹੂਮਾ ਭੱਟੀ, ਪਾਸਟਰ ਯੂਸੁਫ਼ ਮਸੀਹ, ਬਿਸ਼ਪ ਸੁਰੇਸ਼ ਡੈਨੀਅਲ, ਬਿਸ਼ਪ ਐਲਬਰਟ ਤੇਜੀ, ਪ੍ਰਧਾਨ ਯਾਕੂਬ ਭੱਟੀ, ਡਾਇਰੈਕਟਰ ਰਕੇਸ਼ ਪਾਲ, ਪਾਸਟਰ ਵਿਕਟਰ, ਪਾਦਰੀ, ਪਾਦਰੀ ਮੋਰਗਨ ਮੈਥੂਉ, ਪਾਸਟਰ ਐਨਥਨੀ, ਪਾਸਟਰ ਸੋਨੂੰ ਸੰਧੂ, ਪਾਸਟਰ ਅਜਮੇਰ, ਸਮੂਏਲ ਤੇਜੀ, ਬਿਸ਼ਪ ਅਰੁਣ ਜੀ, ਪਤਰਸ ਢੋਲਾ ਜੀ, ਅਨਵਰ ਭੱਟੀ, ਪਾਸਟਰ ਬਲਕਾਰ, ਪਾਸਟਰ ਮਰਕਸ, ਪਾਸਟਰ ਜੱਜ ਰੱਖੜੀ, ਪਾਸਟਰ ਵਿਕਰਮ, ਪਾਸਟਰ ਵਿਕਾਸ, ਪਾਸਟਰ ਐਨਥਨੀ ਸੋਨੀ, ਪਾਸਟਰ ਵਿਸ਼ਾਲ, ਪਾਸਟਰ ਰਾਹੁਲ ਗਿੱਲ, ਪਾਸਟਰ ਬੱਬੂ, ਪਾਸਟਰ ਤਾਲਿਬ ਜੀ, ਪਾਸਟਰ ਪਰਕਾਸ਼ ਭਾਰਤੀ ਆਦਿ ਹਜਾਰ ਰਹੇ।
Post navigation
Target Killing ; ਕੈਨੇਡਾ ‘ਚ ਸਿੱਖ ਲੜਕੀ ਦੀ ਗੋਲ਼ੀਆਂ ਮਾਰ ਕੇ ਕੀਤੀ ਹੱਤਿਆ
ਰਣਜੀਤ ਸਿੰਘ ਦੇ ਕਾਤਲਾਂ ਨੂੰ ਗਿਰਫਤਾਰ ਕਰਵਾਉਣ ਲਈ ਮਹਿਮਾ ਨਿਵਾਸੀਆਂ ਨੇ ਸੀਨੀਅਰ ਪੁਲਿਸ ਕਪਤਾਨ ਦੇ ਦਫਤਰ ਅੱਗੇ ਲਾਇਆ ਧਰਨਾ, ਇਨਸਾਫ ਨਾ ਮਿਲਣ ਤੇ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us