Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
December
9
ਸਿਰ ਚੜਿਆ ਕਰਜ਼ਾ ਲਾਹੁਣ ਲਈ ਮਾਵਾਂ ਨੇ ਵੇਚ ਦਿੱਤੇ ਆਪਣੇ ਜਿਗਰ ਦੇ ਟੁੱਕੜੇ
Latest News
Punjab
ਸਿਰ ਚੜਿਆ ਕਰਜ਼ਾ ਲਾਹੁਣ ਲਈ ਮਾਵਾਂ ਨੇ ਵੇਚ ਦਿੱਤੇ ਆਪਣੇ ਜਿਗਰ ਦੇ ਟੁੱਕੜੇ
December 9, 2022
Voice of Punjab
ਸਿਰ ਚੜਿਆ ਕਰਜ਼ਾ ਲਾਹੁਣ ਲਈ ਮਾਵਾਂ ਨੇ ਵੇਚ ਦਿੱਤੇ ਆਪਣੇ ਜਿਗਰ ਦੇ ਟੁੱਕੜੇ
ਪਟਿਆਲਾ (ਵੀਓਪੀ ਬਿਊਰੋ) ਕਈ ਲੋਕ ਔਲ਼ਾਦ ਲੈਣ ਲਈ ਕਿੰਨੀਆਂ ਸੁੱਖਾਂ ਸੁੱਖਦੇ ਹਨ ਅਤੇ ਕੀ-ਕੀ ਨਹੀਂ ਕਰਦੇ ਪਰ ਪਟਿਆਲਾ ਦੇ ਸਮਾਣਾ ਵਿੱਚ ਇਕ ਮਾਮਲਾ ਸਾਹਮਣੇ ਆਇਆ ਜਿੱਥੇ ਇਕ ਮਾਂ ਨੇ ਆਪਣੇ ਜਿਗਰ ਦਾ ਟੁੱਕੜਾ ਹੀ ਵੇਚ ਦਿੱਤਾ। ਇਸ ਵਿੱਚ ਵੀ ਉਸ ਦੀ ਮਜਬੂਰੀ ਸੀ ਕੀ ਉਸ ਦੇ ਸਿਰ ਲੱਖਾਂ ਰੁਪਏ ਦਾ ਕਰਜ਼ ਚੜ ਗਿਆ ਸੀ। ਮਾਂ ਨੇ ਦੱਸਿਆ ਉਸ ਦੇ ਚਾਰ ਬੱਚੇ ਸਨ ਅਤੇ ਉਹਨਾਂ ਦੀ ਦੇਖਭਾਲ ਮੁਸ਼ਕਲ ਹੋ ਰਹੀ ਸੀ ਤਾਂ ਉਸ ਨੇ ਇਕ ਬੱਚਾ ਵੇਚ ਦਿੱਤਾ। ਇਸ ਤਰਹਾਂ ਦੇ ਦੋ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਅਤੇ ਨਵਜੰਮੇ ਬੱਚਿਆਂ ਨੂੰ ਖਰੀਦਣ ਅਤੇ ਵੇਚਣ ਵਾਲੇ ਗਿਰੋਹ ਤੋਂ ਬਰਾਮਦ 2 ਬੱਚਿਆਂ ਨੂੰ ਬਾਲ ਭਲਾਈ ਕਮੇਟੀ ਦੇ ਹਵਾਲੇ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਸੀਆਈਏ ਸਮਾਣਾ ਪੁਲਿਸ ਨੇ ਮੰਗਲਵਾਰ ਨੂੰ ਨਵਜੰਮੇ ਬੱਚਿਆਂ ਨੂੰ ਖਰੀਦਣ ਅਤੇ ਵੇਚਣ ਵਾਲੇ ਗਿਰੋਹ ਤੋਂ ਬਰਾਮਦ 2 ਬੱਚਿਆਂ ਨੂੰ ਬਾਲ ਭਲਾਈ ਕਮੇਟੀ ਦੇ ਹਵਾਲੇ ਕਰ ਦਿੱਤਾ ਹੈ। ਪੁਲੀਸ ਨੇ ਛਾਪੇਮਾਰੀ ਦੌਰਾਨ ਇੱਕ ਬੱਚੇ ਦੀ ਮਾਂ ਸਜੀਤਾ ਵਾਸੀ ਸੁਨਾਮ ਨੂੰ ਕਾਬੂ ਕਰ ਲਿਆ। ਦੂਜੇ ਬੱਚੇ ਦੇ ਪਰਿਵਾਰ ਦੀ ਭਾਲ ਵਿੱਚ ਸੀ.ਆਈ.ਏ ਸਮਾਣਾ ਪੁਲਿਸ ਨੇ ਦੇਰ ਰਾਤ ਤੱਕ ਨਾਭਾ ਵਿੱਚ ਛਾਪੇਮਾਰੀ ਕਰਕੇ ਦੂਜੀ ਮਾਂ ਹਰਪ੍ਰੀਤ ਕੈਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਰਪ੍ਰੀਤ ਕੋਲੋਂ 50 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਗਏ ਹਨ। ਸੀਆਈਏ ਪੁਲੀਸ ਨੇ ਮੁਲਜ਼ਮ ਨੂੰ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਬਲਜਿੰਦਰ ਵਾਸੀ ਅਬਲਾਵਾਲ, ਸੁਖਵਿੰਦਰ (ਚੰਡੀਗੜ੍ਹ), ਅਮਨਦੀਪ ਅਤੇ ਹਰਪ੍ਰੀਤ ਦਾ ਦੋ ਦਿਨ ਦਾ ਰਿਮਾਂਡ ਲਿਆ ਹੈ। ਹਰਪ੍ਰੀਤ ਨੇ ਅਦਾਲਤ ਵਿੱਚ ਕਿਹਾ- ਉਹ 4 ਬੱਚਿਆਂ ਦੀ ਦੇਖਭਾਲ ਨਹੀਂ ਕਰ ਸਕਦੀ ਸੀ। ਸਿਰ ‘ਤੇ ਕਰਜ਼ਾ ਹੈ। ਮੈਂ ਸੋਚਿਆ ਸੀ ਕਿ ਬੱਚਾ ਕਿਸੇ ਲੋੜਵੰਦ ਨੂੰ ਦੇ ਦਿੱਤਾ ਜਾਵੇਗਾ, ਉਨ੍ਹਾਂ ਦਾ ਪਰਿਵਾਰ ਵੀ ਵੱਸ ਜਾਵੇਗਾ ਅਤੇ ਸਾਡਾ ਕਰਜ਼ਾ ਵੀ ਚੁਕਾਇਆ ਜਾਵੇਗਾ।
ਏਐਸਆਈ ਬੇਅੰਤ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਨੇ ਆਪਣਾ ਬੱਚਾ ਡੀਲਰ ਅਮਨਦੀਪ ਨੂੰ 4 ਲੱਖ ਵਿੱਚ ਵੇਚ ਦਿੱਤਾ ਸੀ। ਢਾਈ ਲੱਖ ਰੁਪਏ ਲਏ ਸਨ। ਇਸ ਤੋਂ ਇਲਾਵਾ ਅਮਨਦੀਪ ਕੌਰ ਨੇ ਬੱਚਾ ਚੰਡੀਗੜ੍ਹ ਦੇ ਵਪਾਰੀ ਸੁਖਵਿੰਦਰ ਸਿੰਘ ਉਰਫ ਦੀਪ ਨੂੰ 5 ਲੱਖ ਰੁਪਏ ਵਿਚ ਵੇਚਣਾ ਸੀ। ਹਰਪ੍ਰੀਤ ਦਾ ਪਤੀ ਬਾਗਬਾਨ ਹੈ। ਹਰਪ੍ਰੀਤ ਸਿੰਘ (ਬਰਨਾਲਾ), ਲਲਿਤ (ਸੰਗਰੂਰ), ਭੁਪਿੰਦਰ ਕੈਰ (ਤ੍ਰਿਪੜੀ) ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਜਦਕਿ 4 ਦੋਸ਼ੀ ਦੋ ਦਿਨ ਦੇ ਰਿਮਾਂਡ ‘ਤੇ ਹਨ।
Post navigation
ਗੁਜਰਾਤ ਤੇ ਹਿਮਾਚਲ ਚੋਣਾਂ ਤੋਂ ਵਹਿਲੇ ਹੋ ਕੇ ਮੁੱਖ ਮੰਤਰੀ ਮਾਨ ਨੇ ਅਣ-ਅਧਿਕਾਰਤ ਕਾਲੋਨੀਆਂ ਅਤੇ ਪਲਾਟਾਂ ਵਾਲਿਆਂ ਨੂੰ ਦੇ ਦਿੱਤੀ ਚਿਤਾਵਨੀ, ਕਿਹਾ- ਜਲਦੀ ਭਰੋ ਫੀਸ
ਪੰਜਾਬ ਸਰਕਾਰ ਨਿੱਜੀ ਕੰਪਨੀਆਂ ਨੂੰ ਸੌਪੇਗੀ ਬੱਸ ਅੱਡਿਆਂ ਦਾ ਪ੍ਰਬੰਧ, ਇਸ ਕਾਰਨ ਚੁੱਕਣਾ ਪੈ ਰਿਹਾ ਸਰਕਾਰ ਨੂੰ ਇਹ ਕਦਮ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us