ਬਾਹਰੀ ਸੂਬਿਆਂ ਦੀਆਂ ਚੋਣਾਂ ‘ਚ ਕੀਤੇ ਖਰਚੇ ਕਿਦਾਂ ਹੋਣਗੇ ਪੂਰੇ, ਮੁਲਾਜ਼ਮ ਮੰਗ ਰਹੇ ਪੈਨਸ਼ਨਾਂ, ਔਰਤਾਂ ਵੀ ਇਕ ਹਜ਼ਾਰ ਰੁਪਏ ਮਹੀਨਾ ਮਿਲਣ ਲਈ ਕਰ ਰਹੀਆਂ ਅਰਦਾਸਾਂ

ਬਾਹਰੀ ਸੂਬਿਆਂ ਦੀਆਂ ਚੋਣਾਂ ‘ਚ ਕੀਤੇ ਖਰਚੇ ਕਿਦਾਂ ਹੋਣਗੇ ਪੂਰੇ, ਮੁਲਾਜ਼ਮ ਮੰਗ ਰਹੇ ਪੈਨਸ਼ਨਾਂ, ਔਰਤਾਂ ਵੀ ਇਕ ਹਜ਼ਾਰ ਰੁਪਏ ਮਹੀਨਾ ਮਿਲਣ ਲਈ ਕਰ ਰਹੀਆਂ ਅਰਦਾਸਾਂ

ਚੰਡੀਗੜ੍ਹ (ਵੀਓਪੀ ਬਿਊਰੋ) ਮਹੀਨਾ ਭਰ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦਾ ਪੈਸਾ ਪਾਣੀ ਵਾਂਗ ਵਹਾਉਣ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਵਾਪਸ ਪੰਜਾਬ ਪਰਤ ਆਈ ਹੈ। ਉਸ ਕੋਲ ਹੁਣ ਪੰਜਾਬੀਆਂ ਨਾਲ ਕੀਤੇ ਵਾਅਦੇ ਪੂਰੇ ਕਰਨ ਦਾ ਦਬਾਅ ਹੋਵੇਗਾ ਪਰ ਇੰਨੇ ਜਿਆਦਾ ਮੁਫਤਖੋਰੀ ਦੇ ਕੀਤੇ ਵਾਅਦੇ ਪੂਰੇ ਕਰਨ ਦੇ ਲਈ ਪੈਸਾ ਵੀ ਤਾਂ ਚਾਹੀਦਾ ਹੀ ਹੈ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸ਼ਰਮਨਾਕ ਹਾਰ ਤੋਂ ਬਾਅਦ ਪੰਜਾਬ ਸਰਕਾਰ ਲਈ ਪੰਜਾਬ ਦੇ ਸਾਰੇ ਖੇਤਰਾਂ ਦੀਆਂ ਵਿਕਾਸ ਨੀਤੀਆਂ ਨੂੰ ਪ੍ਰਭਾਵਿਤ ਹੋਣ ਤੋਂ ਬਚਾਉਣਾ ਪਵੇਗਾ। ਇਸ ਦੌਰਾਨ ਸਭ ਤੋਂ ਮਹੱਤਵਪੂਰਨ ਓ.ਪੀ.ਐੱਸ./ਐੱਨ.ਪੀ.ਐੱਸ. ਸਕੀਮ ਦੇ ਲਾਗੂ ਹੋਣ ‘ਤੇ ਸ਼ੱਕ ਬਰਕਰਾਰ ਹੈ, ਜਦਕਿ ਮਾਨਯੋਗ ਸਰਕਾਰ ਨੇ ਇਸ ਨੂੰ ਲਾਗੂ ਕਰਨ ਦਾ ਐਲਾਨ ਕਰਨ ਸਮੇਤ ਇਕ ਛੋਟਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਪਰ ਉਦੋਂ ਤੋਂ ਲੈ ਕੇ ਹੁਣ ਤੱਕ ਨਾ ਤਾਂ ਵਿਸਥਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਅਤੇ ਨਾ ਹੀ ਇਸ ਸਬੰਧੀ ਕੋਈ ਹੋਰ ਕਦਮ ਚੁੱਕਿਆ ਗਿਆ ਹੈ।


ਇਸ ਦੇ ਨਾਲ ਹੀ ਪੰਜਾਬ ਦੇ ਲੱਖਾਂ ਮੁਲਾਜ਼ਮ ਪੈਨਸ਼ਨ ਸਕੀਮ ਨੂੰ ਲੈ ਕੇ ਅੜੇ ਹੋਏ ਹਨ ਅਤੇ ਸਰਕਾਰ ਉਹਨਾਂ ਨੂੰ ਪੈਨਸ਼ਨ ਜਾਰੀ ਕਰਨ ਲਈ ਕੀ ਕਰਦੀ ਹੈ ਇਹ ਸਾਰਿਆਂ ਲਈ ਹੀ ਇਕ ਸਵਾਲ ਬਣਿਆ ਹੋਇਆ ਹੈ। ਪੰਜਾਬ ਦੇ 3 ਲੱਖ ਤੋਂ ਵੱਧ ਮੁਲਾਜ਼ਮ/ਸੇਵਾਮੁਕਤ ਪੈਨਸ਼ਨਰ ਇਸ ਸਕੀਮ ਨੂੰ ਲਾਗੂ ਕਰਨ ਦੀ ਮੰਗ ਕਰ ਰਹੇ ਹਨ। ਇਸ ਤੋਂ ਇਲਾਵਾ ਰਾਜ ਦੀ ਮਾਣਯੋਗ ਸਰਕਾਰ ਵੱਲੋਂ ਕਈ ਹੋਰ ਨਵੇਂ ਐਲਾਨ ਵੀ ਕੀਤੇ ਗਏ ਹਨ। ਪਰ ਇਸ ਗੱਲ ਨੂੰ ਲੈ ਕੇ ਸ਼ੱਕ ਹੈ ਕਿ ਕਿਹੜੀ ਸਕੀਮ ਪਹਿਲ ਦੇ ਹਿਸਾਬ ਨਾਲ ਪੂਰੀ ਹੋਵੇਗੀ। ਇਸ ਦੌਰਾਨ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਔਰਤਾਂ ਨੂੰ ਇਕ ਹਜਾਰ ਰੁਪਇਆ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਵੀ ਅਜੇ ਠੰਡੇ ਬਸਤੇ ਵਿੱਚ ਹੀ ਹੈ। ਗੁਜਰਾਤ ਚੋਣਾਂ ਵਿੱਚ ਪੰਜਾਬ ਸਰਕਾਰ ਦੇ ਹੈਲੀਕਾਪਟਰ ਅਤੇ ਹੋਰ ਸਾਧਨਾਂ ਦੀ ਭਰਪੂਰ ਵਰਤੋਂ ਕੀਤੀ ਗਈ। ਇੱਥੋਂ ਤੱਕ ਕਿ ਪੰਜਾਬ ਦੇ ਕਰੋੜਾਂ ਰੁਪਏ ਚੋਣ ਪ੍ਰਚਾਰ ਵਿੱਚ ਖਰਚ ਕੀਤੇ ਗਏ। ਇਨ੍ਹਾਂ ਸਾਰੇ ਸਵਾਲਾਂ ਨੂੰ ਉਠਾਉਂਦਿਆਂ ਪੰਜਾਬ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਭਾਜਪਾ ‘ਆਪ’ ਦੀ ਮਾਣਯੋਗ ਸਰਕਾਰ ਤੋਂ ਜਵਾਬ ਮੰਗ ਰਹੀ ਹੈ। ਪੰਜਾਬ ਕਾਂਗਰਸ ਨੇ ਕਿਹਾ ਹੈ ਕਿ ‘ਆਪ’ ਨੇ ਗੁਜਰਾਤ ਚੋਣ ਪ੍ਰਚਾਰ ‘ਤੇ ਸਰਕਾਰੀ ਖਜ਼ਾਨੇ ਤੋਂ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ। ਇਸ ਕਾਰਨ ਪਹਿਲਾਂ ਹੀ ਆਰਥਿਕ ਸੰਕਟ ਨਾਲ ਜੂਝ ਰਹੇ ਪੰਜਾਬ ਲਈ ਮੁਸ਼ਕਲਾਂ ਖੜ੍ਹੀਆਂ ਹੋਣਗੀਆਂ।


‘ਆਪ’ ਦੇ ਸਿਆਸੀ ਸਫ਼ਰ ਨੂੰ 10 ਸਾਲ ਪੂਰੇ ਹੋ ਗਏ ਹਨ। ਗੁਜਰਾਤ ਚੋਣਾਂ ‘ਚ 5 ਸੀਟਾਂ ਨਾਲ ‘ਆਪ’ ਰਾਸ਼ਟਰੀ ਪਾਰਟੀ ਬਣ ਗਈ ਹੈ। ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਚੋਣਾਂ ‘ਚ ਕਰਾਰੀ ਹਾਰ ਦੇ ਬਾਵਜੂਦ ਪਾਰਟੀ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਮਿਲਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਗੁਜਰਾਤ ਚੋਣਾਂ ਵਿੱਚ ਹੋਈਆਂ ਵੋਟਾਂ ਦੇ ਅਨੁਸਾਰ, ‘ਆਪ’ ਕਾਨੂੰਨੀ ਤੌਰ ‘ਤੇ ਰਾਸ਼ਟਰੀ ਪਾਰਟੀ ਬਣ ਗਈ ਹੈ।

error: Content is protected !!