NIA ਨੇ ਤਰਨਤਾਰਨ ਬੰਬ ਧਮਾਕਿਆਂ ਦਾ ਮੁਲਜ਼ਮ ਬਿਕਰਮ ਬਾਬਾ ਲਿਆ ਅੜਿੱਕੇ, ਆਸਟਰੀਆ ਵਿੱਚ ਲਾਇਆ ਸੀ ਡੇਰਾ

NIA ਨੇ ਤਰਨਤਾਰਨ ਬੰਬ ਧਮਾਕਿਆਂ ਦਾ ਮੁਲਜ਼ਮ ਬਿਕਰਮ ਬਾਬਾ ਲਿਆ ਅੜਿੱਕੇ, ਆਸਟਰੀਆ ਵਿੱਚ ਲਾਇਆ ਸੀ ਡੇਰਾ


ਦਿੱਲੀ (ਵੀਓਪੀ ਬਿਊਰੋ) 2019 ਵਿੱਚ ਬੰਬ ਧਮਾਕਿਆਂ ਦੇ ਨਾਲ ਪੰਜਾਬ ਦੇ ਜਿਲ੍ਹਾ ਤਰਤਾਰਨ ਨੂੰ ਹਿਲਾਉਣ ਵਾਲੇ ਕਥਿਤ ਮੁਲਜ਼ਮ ਬਿਕਰਮਜੀਤ ਸਿੰਘ ਨੂੰ NIA ਨੇ ਗ੍ਰਿਫਤਾਰ ਕਰ ਲਿਆ ਗਿਆ ਹੈ। ਐੱਨਆਈਏ ਨੇ ਉਕਤ ਮੁਲਜ਼ਮ ਨੂੰ ਉਸ ਸਮੇਂ ਕਾਬੂ ਕੀਤਾ ਜਦ ਉਹ ਆਸਟਰੀਆ ਤੋਂ ਵਾਪਸ ਭਾਰਤ ਆਇਆ ਅਤੇ ਪੁਲਿਸ ਨੇ ਉਸ ਨੂੰ ਕੌਮੀ ਜਾਂਚ ਏਜੰਸੀ (ਐਨਆਈਏ) ਦੀ ਟੀਮ ਨੇ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ। ਬੁਲਾਰੇ ਨੇ ਦੱਸਿਆ ਕਿ ਬਿਕਰਮ ਜੀਤ ਸਿੰਘ ਉਰਫ਼ ਬਿੱਕਰ ਪੰਜਵੜ, ਜਿਸ ਨੂੰ ਬਿੱਕਰ ਬਾਬਾ ਵਜੋਂ ਵੀ ਜਾਣਿਆ ਜਾਂਦਾ ਹੈ, ਨੂੰ ਇੰਟਰਪੋਲ ਦੇ ਤਾਲਮੇਲ ਸਦਕਾ ਲਿਨਜ਼ ਆਸਟਰੀਆ ਵੱਲੋਂ ਭਾਰਤ ਹਵਾਲੇ ਕੀਤਾ ਗਿਆ ਸੀ। ਇਸ ਕਾਰਵਾਈ ਨੂੰ ਪੂਰਾ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


ਮੋਹਾਲੀ ਦੀ ਵਿਸ਼ੇਸ਼ ਅਦਾਲਤ ਵੱਲੋਂ ਜਾਰੀ ਗੈਰ-ਜ਼ਮਾਨਤੀ ਵਾਰੰਟਾਂ ਅਤੇ ਉਸ ਤੋਂ ਬਾਅਦ ਦੇ ਭਾਰਤੀ ਰੈੱਡ ਨੋਟਿਸ ਦੇ ਆਧਾਰ ‘ਤੇ ਉਸ ਸਮੇਂ ਦੇ ਭਗੌੜੇ ਦੋਸ਼ੀ ਨੂੰ ਪਿਛਲੇ ਸਾਲ 22 ਮਾਰਚ ਨੂੰ ਲਿਨਜ਼ ਤੋਂ ਹਿਰਾਸਤ ‘ਚ ਲਿਆ ਗਿਆ ਸੀ। ਕਾਨੂੰਨੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਸਬੰਧਤ ਅਦਾਲਤ ਨੇ ਉਸ ਦੀ ਹਵਾਲਗੀ ਦੀ ਇਜਾਜ਼ਤ ਦੇ ਦਿੱਤੀ। ਬਿਕਰਮਜੀਤ ‘ਤੇ ਦੋਸ਼ ਹੈ ਕਿ ਉਸ ਨੇ ਆਪਣੇ ਕਰੀਬੀਆਂ ਨਾਲ ਮਿਲ ਕੇ ਅੱਤਵਾਦੀ ਸੰਗਠਨ ਬਣਾਇਆ ਸੀ। ਇਸ ਸੰਗਠਨ ਨੂੰ ਬਣਾਉਣ ਪਿੱਛੇ ਕਾਰਨ ਇਹ ਸੀ ਕਿ ਇਹ ਸੂਬੇ ਵਿਚ ਹੋਰ ਥਾਵਾਂ ‘ਤੇ ਵੀ ਵੱਡੇ ਹਮਲੇ ਕਰ ਸਕਦੀ ਸੀ। ਐਨਆਈਏ ਨੇ ਇੰਟਰਪੋਲ ਦੀ ਮਦਦ ਨਾਲ ਬਿਕਰਮਜੀਤ ਨੂੰ ਭਾਰਤ ਲਿਆਉਣ ਲਈ ਵਿਸ਼ੇਸ਼ ਟੀਮ ਵੀ ਭੇਜੀ ਸੀ। NIA ਨੇ ਬਿਕਰਮਜੀਤ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਮੁਹਾਲੀ ਦੀ ਐਨਆਈਏ ਵਿਸ਼ੇਸ਼ ਅਦਾਲਤ ਨੇ ਵੀ ਮੁਲਜ਼ਮਾਂ ਖ਼ਿਲਾਫ਼ ਰੈੱਡ ਨੋਟਿਸ ਜਾਰੀ ਕੀਤਾ ਸੀ।


ਬਿਕਰਮਜੀਤ ਨੂੰ 22 ਮਾਰਚ 2021 ਨੂੰ ਲਿਨਜ਼ ਵਿੱਚ ਨਜ਼ਰਬੰਦ ਕੀਤਾ ਗਿਆ ਸੀ। ਲਿਨਜ਼ ਦੀ ਇੱਕ ਸਥਾਨਕ ਅਦਾਲਤ ਨੇ ਕਾਨੂੰਨੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਬਿਕਰਮ ਜੀਤ ਨੂੰ ਭਾਰਤ ਹਵਾਲੇ ਕਰ ਦਿੱਤਾ। NIA ਨੂੰ ਜਾਂਚ ‘ਚ ਪਤਾ ਲੱਗਾ ਹੈ ਕਿ ਬਿਕਰਮ ਜੀਤ ਇਸ ਮਾਮਲੇ ‘ਚ ਮੁੱਖ ਮੁਲਜ਼ਮਾਂ ‘ਚੋਂ ਇਕ ਹੈ ਅਤੇ ਉਸ ਨੇ ਹੋਰ ਅੱਤਵਾਦੀਆਂ ਨੂੰ ਫੈਬਰੀਕੇਟਿਡ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (IED) ਦੀ ਟ੍ਰੇਨਿੰਗ ਵੀ ਦਿੱਤੀ ਸੀ। ਉਸਨੇ ਕਈ ਰੈਲੀਆਂ ਅਤੇ ਜਲੂਸਾਂ ਵਿੱਚ ਬੰਬ ਚਲਾਏ ਸਨ ਅਤੇ ਹੋਰ ਮੈਂਬਰਾਂ ਨੂੰ ਸਰਕਾਰੀ ਏਜੰਸੀਆਂ ਉੱਤੇ ਹਮਲਾ ਕਰਨ ਲਈ ਵੀ ਉਕਸਾਇਆ ਸੀ ਜਿੱਥੇ ਵੱਧ ਤੋਂ ਵੱਧ ਲੋਕ ਹੁੰਦੇ ਹਨ। ਬਿਕਰਮਜੀਤ ਮੁੱਖ ਸਾਜ਼ਿਸ਼ਕਰਤਾ ਸੀ ਜਿਸ ਵਿਚ ਡੇਰਾ ਮੁਰਾਦਪੁਰਾ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਐਨਆਈਏ ਅਨੁਸਾਰ, ਬਿਕਰਮਜੀਤ ਨੇ ਨਾ ਸਿਰਫ਼ ਆਪਣੇ ਸਾਥੀਆਂ ਅਤੇ ਹੋਰਾਂ ਨੂੰ ਅੱਤਵਾਦੀ ਕਾਰਵਾਈਆਂ ਕਰਨ ਲਈ ਉਕਸਾਇਆ, ਸਗੋਂ ਉਸ ਨੇ ਵਿਸਫੋਟਕ ਯੰਤਰਾਂ ਨੂੰ ਸੰਰਚਿਤ ਕਰਨ ਅਤੇ ਉਹਨਾਂ ਦੀ ਵਰਤੋਂ ਕਰਨ ਲਈ ਸਿਖਲਾਈ ਵੀ ਦਿੱਤੀ। “ਵੱਖ-ਵੱਖ ਜਲੂਸਾਂ/ਅੰਦੋਲਨਾਂ ਦੌਰਾਨ, ਉਸਨੇ ਬੰਬ ਰੱਖੇ ਅਤੇ ਹੋਰ ਭਾਗੀਦਾਰਾਂ ਨੂੰ ਵੱਡੀ ਪੱਧਰ ‘ਤੇ ਆਬਾਦੀ ਵਿੱਚ ਦਹਿਸ਼ਤ ਫੈਲਾਉਣ ਲਈ ਸਰਕਾਰੀ ਏਜੰਸੀਆਂ ‘ਤੇ ਹਮਲਾ ਕਰਨ ਲਈ ਉਕਸਾਇਆ। ਉਹ ਡੇਰਾ ਮੁਰਾਦਪੁਰਾ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਦਾ ਮੁੱਖ ਸਾਜ਼ਿਸ਼ਕਰਤਾ ਹੈ। ਏਜੰਸੀ ਨੇ ਇਸ ਮਾਮਲੇ ‘ਚ 9 ਖਾਰਿਸਤਾਨੀ ਸਮਰਥਕਾਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ। ਉਸ ‘ਤੇ 2019 ‘ਚ ਤਰਨਤਾਰਨ ਬੰਬ ਧਮਾਕੇ ਦਾ ਦੋਸ਼ ਹੈ। ਇਸ ਧਮਾਕੇ ‘ਚ 2 ਲੋਕ ਮਾਰੇ ਗਏ ਜੋ ਅੱਤਵਾਦੀ ਹਮਲੇ ਦੀ ਸਾਜ਼ਿਸ਼ ‘ਚ ਸ਼ਾਮਲ ਸਨ। ਇਸ ਚਾਰਜਸ਼ੀਟ ਵਿੱਚ ਬਿਕਰਮਜੀਤ ਸਿੰਘ, ਮਾਸਾ ਸਿੰਘ, ਹਰਜੀਤ ਸਿੰਘ, ਗੁਰਜੰਟ ਸਿੰਘ ਅਤੇ ਮਨਪ੍ਰੀਤ ਸਿੰਘ ਦੇ ਨਾਂ ਸ਼ਾਮਲ ਹਨ।

error: Content is protected !!