ਘਰਵਾਲੀ ਦੀ ਹੀ ਅਸ਼ਲੀਲ ਵੀਡੀਓ ਬਣਾ ਕੇ ਕਰ’ਤੀ ਵਾਇਰਲ, ਕਹਿੰਦਾ- ਦਾਜ ਵਿੱਚ ਬੁਲਟ ਨਹੀਂ ਕਾਰ ਲੈ ਕੇ ਆ

ਘਰਵਾਲੀ ਦੀ ਹੀ ਅਸ਼ਲੀਲ ਵੀਡੀਓ ਬਣਾ ਕੇ ਕਰ’ਤੀ ਵਾਇਰਲ, ਕਹਿੰਦਾ- ਦਾਜ ਵਿੱਚ ਬੁਲਟ ਨਹੀਂ ਕਾਰ ਲੈ ਕੇ ਆ

ਗਵਾਲੀਅਰ (ਵੀਓਪੀ ਬਿਊਰੋ) ਦਾਜ ਨੂੰ ਲੈ ਕੇ ਅਜੇ ਵੀ ਕਈ ਲੋਕ ਆਪਣੇ ਨਾਲ-ਨਾਲ ਹੋਰਨਾਂ ਦੀ ਜ਼ਿੰਦਗੀ ਖਰਾਬ ਕਰ ਦਿੰਦੇ ਹਨ। ਅਜਿਹੇ ਹੀ ਇਕ ਦਾਜ ਦੇ ਲਾਲਚੀ ਨੇ ਆਪਣੀ ਹੱਦ ਉਸ ਸਮੇਂ ਪਾਰ ਕਰ ਦਿੱਤੀ ਜਦ ਉਸ ਨੇ ਆਪਣੀ ਘਰਵਾਲੀ ਦੇ ਨਾਲ ਕਲੇਸ਼ ਨੂੰ ਲੈ ਕੇ ਬਦਲਾ ਲੈਣ ਲਈ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।ਜਦੋਂ ਮਹਿਲਾ ਨੂੰ ਇਨ੍ਹਾਂ ਵੀਡੀਓਜ਼ ਦੇ ਵਾਇਰਲ ਹੋਣ ਦੀ ਖਬਰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਮਿਲੀ ਤਾਂ ਉਸ ਨੇ ਵਿਰੋਧ ਕੀਤਾ। ਜਿਸ ‘ਤੇ ਪਤੀ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।

ਜਾਣਕਾਰੀ ਮੁਤਾਬਰ ਮਾਮਲਾ ਉਪਨਗਰੀ ਗਵਾਲੀਅਰ ਦੇ ਮੱਛੀ ਬਾਜ਼ਾਰ ਨਾਲ ਸਬੰਧਤ ਹੈ। ਔਰਤ ਦੀ ਸ਼ਿਕਾਇਤ ‘ਤੇ ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਸ਼ਹਿਰ ਦੀ ਲਧੇੜੀ ਮੱਛੀ ਮੰਡੀ ਦੀ ਰਹਿਣ ਵਾਲੀ 25 ਸਾਲਾ ਔਰਤ ਐੱਮ.ਏ ਪਾਸ ਹੈ। ਦੋ ਸਾਲ ਪਹਿਲਾਂ ਉਸ ਦਾ ਵਿਆਹ ਦਤੀਆ ਵਾਸੀ 27 ਸਾਲਾ ਨੌਜਵਾਨ ਨਾਲ ਹੋਇਆ ਸੀ। ਨੌਜਵਾਨ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਹੈ। ਵਿਆਹ ‘ਚ ਔਰਤ ਦੇ ਪਰਿਵਾਰ ਵਾਲਿਆਂ ਨੇ ਦਾਜ ‘ਚ ਲੜਕੇ ਨੂੰ ਬੁਲਟ (ਬਾਈਕ) ਦਿੱਤੀ ਸੀ। ਵਿਆਹ ਦੇ ਛੇ ਮਹੀਨੇ ਤੱਕ ਸਭ ਕੁਝ ਠੀਕ ਚੱਲਿਆ ਪਰ ਉਸ ਤੋਂ ਬਾਅਦ ਉਸ ਦਾ ਪਤੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨ ਲੱਗਾ। ਇਸ ਦੌਰਾਨ ਉਕਤ ਨੌਜਵਾਨ ਲੜਕੀ ਦੋ ਕੋਲੋਂ ਬੁਲਟ ਦੀ ਬਜਾਏ ਕਾਰ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਕਾਰਨ ਉਸ ਨੇ ਔਰਤ ਦੀ ਕਈ ਵਾਰ ਕੁੱਟਮਾਰ ਵੀ ਕੀਤੀ। ਜਿਸ ਕਾਰਨ ਪੀੜਤਾ ਗਵਾਲੀਅਰ ਸਥਿਤ ਆਪਣੇ ਨਾਨਕੇ ਘਰ ਆ ਗਈ। ਇੱਥੇ ਉਸ ਨੇ ਮਹਿਲਾ ਥਾਣੇ ਵਿੱਚ ਘਰੇਲੂ ਹਿੰਸਾ ਦੀ ਸ਼ਿਕਾਇਤ ਦਿੱਤੀ। ਪਤੀ ਪਤਨੀ ‘ਤੇ ਇਹ ਸ਼ਿਕਾਇਤ ਵਾਪਸ ਲੈਣ ਲਈ ਲਗਾਤਾਰ ਦਬਾਅ ਬਣਾ ਰਿਹਾ ਸੀ।

ਨੌਜਵਾਨ ਧਮਕੀਆਂ ਦਿੰਦਾ ਸੀ ਕਿ ਜੇਕਰ ਉਸ ਨੇ ਕੇਸ ਵਾਪਸ ਨਾ ਲਿਆ ਤਾਂ ਉਹ ਉਸ ਦੀ ਅਸ਼ਲੀਲ ਫੋਟੋ-ਵੀਡੀਓ ਵਾਇਰਲ ਕਰ ਦੇਵੇਗਾ। ਪਰ ਔਰਤ ਨੇ ਕੇਸ ਵਾਪਸ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਜਿਸ ‘ਤੇ ਦੋਸ਼ੀ ਪਤੀ ਨੇ ਪਤਨੀ ਨਾਲ ਬੈੱਡਰੂਮ ਦੀਆਂ ਕੁਝ ਵੀਡੀਓਜ਼ ਬਣਾ ਕੇ ਵਾਇਰਲ ਕਰ ਦਿੱਤੀਆਂ। ਇੱਕ ਦਿਨ ਪਹਿਲਾਂ ਔਰਤ ਆਪਣੇ ਘਰ ਕੰਮ ਕਰ ਰਹੀ ਸੀ ਜਦੋਂ ਇੱਕ ਦੋਸਤ ਨੇ ਉਸਨੂੰ ਫੋਨ ਕੀਤਾ ਕਿ ਉਸਦੀ ਵੀਡੀਓ ਵਾਇਰਲ ਹੋ ਰਹੀ ਹੈ। ਜਿਵੇਂ ਹੀ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਆਪਣੇ ਪਤੀ ਦਾ ਵਟਸਐਪ ਸਟੇਟਸ ਚੈੱਕ ਕੀਤਾ ਤਾਂ ਉਸ ਦੇ ਵਟਸਐਪ ਸਟੇਟਸ ‘ਤੇ ਬੈੱਡਰੂਮ ਦੀਆਂ ਕੁਝ ਇਤਰਾਜ਼ਯੋਗ ਵੀਡੀਓਜ਼ ਅਤੇ ਫੋਟੋਆਂ ਵੀ ਮਿਲੀਆਂ। ਇਸ ਦੌਰਾਨ ਹੋਰ ਲੋਕਾਂ ਨੂੰ ਪਤਾ ਲੱਗਾ ਕਿ ਇਹ ਵੀਡੀਓਜ਼ ਫੇਸਬੁੱਕ ‘ਤੇ ਵੀ ਵਾਇਰਲ ਹੋ ਰਹੀਆਂ ਹਨ। ਇਸ ਗੱਲ ਦਾ ਪਤਾ ਲੱਗਦੇ ਹੀ ਔਰਤ ਨੇ ਥਾਣੇ ਪਹੁੰਚ ਕੇ ਮਾਮਲੇ ਦੀ ਸ਼ਿਕਾਇਤ ਕੀਤੀ।

ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਹਰ ਛੋਟੀ-ਮੋਟੀ ਗੱਲ ‘ਤੇ ਵੀਡੀਓ ਬਣਾਉਣ ਦਾ ਸ਼ੌਕੀਨ ਸੀ। ਵਿਆਹ ਤੋਂ ਬਾਅਦ ਜਦੋਂ ਉਹ ਆਪਣੇ ਸਹੁਰੇ ਘਰ ਪਹੁੰਚੀ ਤਾਂ ਉਸ ਦੇ ਪਤੀ ਨੇ ਉਸ ਦੀਆਂ ਕਈ ਵੀਡੀਓ ਬਣਾਈਆਂ। ਇਨ੍ਹਾਂ ‘ਚੋਂ ਕੁਝ ਵੀਡੀਓ ਬੈੱਡਰੂਮ ਦੀਆਂ ਵੀ ਬਣੀਆਂ ਸਨ। ਉਸ ਸਮੇਂ ਉਹ ਇਨਕਾਰ ਕਰਦੀ ਸੀ, ਪਰ ਉਹ ਕਹਿੰਦਾ ਸੀ ਕਿ ਉਹ ਇਹ ਵੀਡੀਓ ਕਿਸੇ ਨੂੰ ਨਹੀਂ ਦੇ ਰਿਹਾ। ਇਸ ਨੂੰ ਉਹ ਆਪਣੇ ਲਈ ਬਣਾ ਰਿਹਾ ਹੈ, ਪਰ ਹੁਣ ਪਤਾ ਲੱਗਾ ਹੈ ਕਿ ਉਸ ਦੇ ਮਨ ਵਿਚ ਕੀ ਚੱਲ ਰਿਹਾ ਸੀ। ਮਾਮਲੇ ‘ਚ ਗਵਾਲੀਅਰ ਦੇ ਟੀਆਈ ਦੀਪਕ ਯਾਦਵ ਦਾ ਕਹਿਣਾ ਹੈ ਕਿ ਔਰਤ ਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਸੀ। ਜਿਸ ਦੀ ਸ਼ਿਕਾਇਤ ਉਸ ਨੇ ਪੁਲਿਸ ਕੋਲ ਦਰਜ ਕਰਵਾਈ ਸੀ। ਇਸ ਕੇਸ ਨੂੰ ਵਾਪਸ ਲੈਣ ਲਈ ਮੁਲਜ਼ਮ ਧਮਕੀਆਂ ਦੇ ਰਿਹਾ ਸੀ ਅਤੇ ਉਸ ਦੀਆਂ ਵੀਡੀਓਜ਼ ਵਾਇਰਲ ਕਰ ਰਿਹਾ ਸੀ। ਜਿਸ ਤੋਂ ਬਾਅਦ ਦੋਸ਼ੀ ਖਿਲਾਫ ਧਮਕੀ ਦੇਣ ਅਤੇ ਵੀਡੀਓ ਵਾਇਰਲ ਕਰਨ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਭਾਲ ਜਾਰੀ ਹੈ।

error: Content is protected !!